ਪੰਨਾ:ਬਾਤਾਂ ਦੇਸ ਪੰਜਾਬ ਦੀਆਂ - ਸੁਖਦੇਵ ਮਾਦਪੁਰੀ.pdf/47

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ


ਲਕੜਹਾਰਾ ਕਚਹਿਰੀ ਤੋਂ ਸਿੱਧਾ ਘਰ ਆ ਗਿਆ। ਕਬੀਰਨੀ ਲਕੜਹਾਰੇ ਨੂੰ ਕਹਿੰਦੀ, “ਤੁਸੀਂ ਮੰਗ ਕੇ ਰੋਟੀ ਖਾ ਲਿਓ, ਜਿੱਥੇ ਘਰ ਢਿਹਾ ਹੋਇਐ ਓਥੇ ਰਾਤ ਕੱਟ ਲਿਓ। ਓਹ ਸ਼ਹਿਰ ਚਲੇ ਗਏ ਤੇ ਇਕ ਢਹੇ ਹੋਏ ਘਰ 'ਚ ਜਾ ਰਹੇ।ਉਹਨਾਂ ਨੇ ਅੰਦਰੋਂ ਕੁੰਡਾ ਲਾ ਲਿਆ-ਆਪ ਫਟੇ ਪੁਰਾਣੇ ਕਪੜੇ ਪਾਕੇ ਕੱਤਣ ਲੱਗ ਪਈ।
ਬਜ਼ੀਰ ਦੀ ਹੁਣ ਵਾਰੀ ਸੀ। ਉਹ ਘੋੜੇ ਤੇ ਚੜਿਆ ਆ ਰਿਹਾ ਸੀ। ਕਬੀਰਨੀ ਵੇਖ ਕੇ ਕਹਿੰਦੀ, “ਮਹਾਰਾਜ ਜੀ ਤੁਸੀਂ ਅੱਜ ਬੜੇ ਗੇੜੇ ਲਾਉਨੇ ਓ।"
ਉਹ ਕਹਿੰਦਾ, “ਮਾਈ ਇੱਕ ਚੋਗੇ ਜਹੇ ਵਾਲਾ ਆਇਆ 500 ਮੈਥੋਂ 1000 ਰਾਜੇ ਤੋਂ 800 ਰਾਜੇ ਦੇ ਲੜਕੇ ਤੋਂ ਠੱਗ ਕੇ ਲੈ ਗਿਆ। ਅਸੀਂ ਉਹਨੂੰ ਟੋਲਦੇ ਫਿਰਦੇ ਆਂ। ਜੇ ਕਿਤੇ ਦੇਖਿਆ ਹੋਵੇ ਤਾਂ ਦੱਸ ਦੇ।"

ਕਹਿੰਦੀ, “ਫੜਾ ਤਾਂ ਮੈਂ ਦਉਂ, ਪਰ ਤਿੰਨ ਹਜ਼ਾਰ ਰੁਪਿਆ ਲਊਂਗੀ। ਥੋਡਾ ਫੇਰ ਕਿਹੜੇ ਵੇਲੇ ਵਕਤ ਹੋਊਗਾ, ਤੁਸੀਂ ਕਦੋਂ ਆਵੋਂਗੇ।”
ਕਹਿੰਦਾ, “ਮੈਂ ਪੈਰੇ ਸੌਣ ਵੇਲੇ ਆਉਂਗਾ ਤੇ ਅੱਧੀ ਰਾਤ ਤੱਕ ਫਿਰੂੰਗਾ।"
ਕਹਿੰਦੀ, “ਕਾਲੇ ਚੋਗੇ ਵਾਲਾ ਵੀ ਅੱਧੀ ਰਾਤ ਈ ਆ ਕੇ ਪੈਂਦੈ, ਜਦੋਂ ਆਉਗਾ ਮੈਂ ਤੈਨੂੰ ਫੜਾ ਦਉਂਗੀ।"
ਬਜ਼ੀਰ ਚਲਿਆ ਗਿਆ। ਰਾਜੇ ਦੇ ਲੜਕੇ ਦੀ ਵਾਰੀ ਆ ਗਈ। ਕਬੀਰਨੀ ਰਾਜੇ ਦੇ ਲੜਕੇ ਨੂੰ ਕਹਿੰਦੀ, “ਕਾਕਾ ਅੱਜ ਤਾਂ ਬੜੇ ਗੇੜੇ ਮਾਰਦੈ।"
ਕਹਿੰਦਾ, “ਮਾਈ ਇਕ ਚੋਗੇ ਵਾਲਾ ਆਇਆ ਸੀ 800 ਰੁਪਏ ਮੈਥੋਂ ਲੈ ਗਿਆ ਉਹਨੂੰ ਫੜਨੈ।"
ਕਹਿੰਦੀ, “ਫੜਾ ਤਾਂ ਮੈਂ ਦਊਂ ਪਰ ਪੰਜ ਹਜ਼ਾਰ ਮੈਨੂੰ ਦਈਂ।"
ਕਹਿੰਦਾ, “ਮਾਈ ਕਿਹੜੇ ਵੇਲੇ ਫੜਾਏਂਗੀ।” ਕਹਿੰਦੀ, “ਭਾਈ ਤੜਕੇ ਨੂੰ ਫੜਾਉਂਗੀ।"
ਰਾਜੇ ਦੀ ਵਾਰੀ ਆ ਗਈ। ਕਬੀਰਨੀ ਕਹਿੰਦੀ, “ਅੱਜ ਤਾਂ ਰਾਜਾ ਜੀ ਬੜੇ ਗੇੜੇ ਲਾਏ ਨੇ ਤੁਸੀਂ|" ਕਹਿੰਦਾ, “ਮਾਈ ਇੱਕ ਚੋਗੇ ਵਾਲਾ 800 ਰੁਪਏ ਮੇਰੇ ਮੁੰਡੇ ਤੋਂ 1000 ਰੁਪਏ ਮੈਥੋਂ ਲੈ ਗਿਆ। ਉਹਨੂੰ ਲਭਦੇ ਆਂ।"
ਕਹਿੰਦੀ, “ਮੈਂ ਫੜਾ ਸਕਦੀ ਆਂ ਜੇ ਦਸ ਹਜ਼ਾਰ ਦੇ ਰਾਜਾ ਕਹਿੰਦਾ, “ਚੰਗਾ, ਕਦੋਂ ਫੜਾਵੇਗੀ।
“ਦਿਨ ਚੜ੍ਹੇ ਤੋ, ਉਸ ਆਖਿਆ, “ਜਦੋਂ ਤੜਕਾ ਲੰਘ ਜਾਊਗਾ।”
ਰਾਜਾ ਕਹਿੰਦਾ, ਚੰਗਾ ਮਾਈ ਜ਼ਰੂਰ ਫੜਾਈਂ। ਰਾਜਾ ਵੀ ਚਲਿਆ ਗਿਆ।
ਬਜ਼ੀਰ ਆਇਆ। ਉਹਨੇ ਤਿੰਨ ਹਜ਼ਾਰ ਰੁਪਏ ਕਬੀਰਨੀ ਨੂੰ ਫੜਾ ਦਿੱਤੇ। ਉਹਨੇ ਬਜ਼ੀਰ ਨੂੰ ਟਾਲੇ ਬੁੱਤੇ ਲਾ ਕੇ ਵਕਤ ਲੰਘਾ ਦਿੱਤਾ। ਏਨੇ ਨੂੰ ਰਾਜੇ ਦਾ ਲੜਕਾ ਆ ਗਿਆ। ਬੂਹੇ ਕੋਲ ਆ ਕੇ ਉਹਨੇ ਹਾਕ ਮਾਰੀ। ਬਜ਼ੀਰ ਕਹਿੰਦਾ, “ਮਾਈ ਮੈਨੂੰ ਕਿਤੇ ਲਕੋ ਦੇ, ਰਾਜੇ ਦੇ ਲੜਕੇ ਨੇ ਮੈਨੂੰ ਮਾਰ ਦੇਣੈ।" ਉਹਨੇ ਝੱਟ ਦੇਣੇ ਬਜ਼ੀਰ ਦੇ ਸਿਰ ਤੇ ਗੋਹਾ-ਮਿੱਟੀ ਮਲ ਕੇ ਮਿਆਲੀ ਬਣਾ ਦਿੱਤੀ ਉੱਤੇ ਦੀਵਾ ਰੱਖ ਦਿੱਤਾ। ਰਾਜੇ ਦਾ ਲੜਕਾ ਆ ਕੇ ਬਹਿ ਗਿਆ। ਰਾਜੇ ਦੇ ਲੜਕੇ ਨੇ ਪੰਜ ਹਜ਼ਾਰ ਰੁਪਏ ਕਬੀਰਨੀ ਨੂੰ ਦੇ ਦਿੱਤੇ। ਉਹ ਕੁਝ

43