ਪੰਨਾ:ਬਾਤਾਂ ਦੇਸ ਪੰਜਾਬ ਦੀਆਂ - ਸੁਖਦੇਵ ਮਾਦਪੁਰੀ.pdf/48

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਚਿਰ ਬੈਠੇ ਰਹੇ। ਬੁੜੀ ਪਹਿਲਾਂ ਹੀ ਛੋਲੇ ਪਾ ਕੇ ਚੱਕੀ ਕੋਲ ਰੱਖ ਆਈ। ਉਹਨੇ ਟਾਲੇ ਬੁੱਤੇ ਲਾ ਕੇ ਵਕਤ ਪਾ ਦਿੱਤਾ। ਏਨੇ ਨੂੰ ਰਾਜੇ ਦੀ ਬਾਰੀ ਆ ਗਈ। ਰਾਜੇ ਨੇ ਆ ਕੇ ਹਾਕ ਮਾਰੀ ਤੋਂ ਬੂਹੇ ਨੂੰ ਧੱਕਾ ਮਾਰਿਆ। ਰਾਜੇ ਦਾ ਲੜਕਾ ਕਹਿੰਦਾ, “ਮਾਈ ਮੈਨੂੰ ਲੁਕੋ ਦੇ, ਰਾਜੇ ਨੇ ਆ ਕੇ ਮੈਨੂੰ ਮਾਰ ਦੇਣੈ।”
ਕਹਿੰਦੀ, “ਤੂੰ ਲੱਗ ਜਾ ਪੀਹਣ।"
ਉਹ ਪੀਹਣ ਲੱਗ ਪਿਆ। ਰਾਜਾ ਬੈਠਾ ਰਿਹਾ। ਰਾਜੇ ਨੇ ਦਸ ਹਜ਼ਾਰ ਰੁਪਏ ਕਬੀਰਨੀ ਦੀ ਝੋਲੀ 'ਚ ਪਾ ਦਿੱਤੇ। ਪਹਿਲਾਂ ਬੁੜੀ ਨੇ ਰਾਜੇ ਨੂੰ ਛੋਲਿਆਂ ਤੇ ਮੋਠਾਂ ਦੀ ਮਿੱਸੀ ਰੋਟੀ ਬਣਾ ਕੇ ਦਿੱਤੀ। ਰਾਜਾ ਕਹੇ, "ਮਾਈ ਫੜਾ"
ਉਹ ਕਹਿੰਦੀ, “ਮਹਾਰਾਜ ਜੀ ਰੋਟੀ ਬਣਦੀ ਐ, ਪਕਾ ਕੇ ਫੜਾਉਂਗੀ।"
ਰਾਜੇ ਨੂੰ ਇੱਕ ਹੋਰ ਰੋਟੀ ਦੇ ਕੇ ਆਪ ਦਰ ਤੋਂ ਬਾਹਰ ਨਿਕਲ ਗਈ। ਰਾਜੇ ਦੇ ਗਲ ਬੁਰਕੀ ਲੱਗ ਗਈ। ਉਹ ਕਹੇ, “ਮਾਈ ਪਾਣੀ ਦਈਂ, ਪਾਣੀ ਦਈਂ।” ਪਰ ਉਹ ਦਬਾਦਬ ਪੀਹੀ ਜਾਵੇ। ਰਾਜੇ ਨੇ ਗੁੱਸੇ ਵਿੱਚ ਆ ਕੇ ਪੈਰੋਂ ਗੁਰਗਾਬੀ ਲਾਹੀ ਤੇ ਕੁੱਟਣ ਲੱਗ ਪਿਆ ਆਪਣੇ ਮੁੰਡੇ ਨੂੰ ਕਹਿੰਦਾ, “ਮੈਂ ਕੱਦਾ ਕਹਿਨਾਂ ਬਈ ਪਾਣੀ ਫੜਾ ਦੇ।”
ਬਜ਼ੀਰ ਕਹਿੰਦਾ, “ਤੁਸੀਂ ਤਾਂ ਆਪਣੇ ਈ ਲੜਕੇ ਨੂੰ ਕੁੱਟਣ ਲੱਗ ਪੇ।”
ਰਾਜਾ ਕਹਿੰਦਾ, “ਓਹ ਥੋਡੀ ਆਪਾਂ ਤਾਂ ਸਾਰੇ ਹੀ ਫਸਾ ਲਏ ਓਸ ਬੁੜ੍ਹੀ ਨੇ। ਫੇਰ ਓਸ ਨੇ ਬਜ਼ੀਰ ਦੇ ਸਿਰ ਤੋਂ ਗੋਹਾ ਮਿੱਟੀ ਲਾਹ ਦਿੱਤੀ। ਮੁੰਡਾ ਪੀਹਣ ਤੋਂ ਹਟ ਗਿਆ। ਤਿੰਨੇ ਆਪਣੇ ਘਰ ਵਲ ਨੂੰ ਤੁਰ ਪਏ।
ਏਨੇ ਨੂੰ ਲਕੜਹਾਰਾ ਵੀ ਆ ਗਿਆ। ਬੁੜੀ ਵੀ ਆ ਗਈ! ਹੁਣ ਤੱਕ ਕਬੀਰਨੀ ਦਾ ਸਾਲ ਪੂਰਾ ਹੋ ਗਿਆ ਸੀ। ਬੁੜੀ ਅਠਾਰਾਂ ਹਜ਼ਾਰ ਰੁਪਏ ਲਕੜਹਾਰੇ ਨੂੰ ਦੇ ਕੇ ਆਪਣੇ ਘਰ ਨੂੰ ਮੁੜ ਆਈ। ਜਾਕੇ ਕਬੀਰ ਨੂੰ ਕਹਿੰਦੀ, “ਤੀਵੀਂ ਕਿਕਣ ਨੀਂ ਤੋਰ ਸਕਦੀ ਗੁਜ਼ਾਰਾ।
ਕਬੀਰ ਇਹ ਸਭ ਕੁਝ ਮੰਨ ਗਿਆ।

44