ਪੰਨਾ:ਬਾਤਾਂ ਦੇਸ ਪੰਜਾਬ ਦੀਆਂ - ਸੁਖਦੇਵ ਮਾਦਪੁਰੀ.pdf/50

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


ਮਾਂ ਸੀ ਰਾਣੀ
ਬਾਪ ਸੀ ਰਾਜਾ
ਭੈਣ ਭਾਈ ਲੋਚੇ
ਮੈਂ ਸਮਝਿਆ ਹੋਤਾ
ਉਥੋਂ ਉਡ ਕੇ ਦਰਵਾਜੇ ਜਾ ਕੇ ਬੋਲਿਆ-
ਮਾਂ ਸੀ ਰਾਣੀ
ਬਾਪ ਸੀ ਰਾਜਾ
ਭੈਣ ਭਾਈ ਲੋਚੇ
ਮੈਂ ਸਮਝਿਆ ਹੋਤਾ
ਲੋਕ ਕਹਿੰਦੇ, “ਦੁਬਾਰਾ ਫੇਰ ਆਖ` ਤੋਤਾ ਕਹਿੰਦਾ, “ਮੈਂ ਤਾਂ ਆਖੂੰਗਾ ਜੇ ਰਾਜਾ ਮੇਰੇ ਵੱਲ ਉੱਪਰ ਨੂੰ ਵੇਖੇ।"
ਜਦ ਰਾਜੇ ਨੇ ਉੱਪਰ ਨੂੰ ਵੇਖਿਆ ਤਾਂ ਉਸ ਨੇ ਝੜਪ ਮਾਰ ਕੇ ਰਾਜੇ ਦੀਆਂ ਅੱਖਾਂ ਕੱਢ ਦਿੱਤੀਆਂ। ਫੇਰ ਜਾ ਕੇ ਰਾਣੀ ਦੀਆਂ ਵੀ ਇਸੇ ਤਰ੍ਹਾਂ ਬੋਲ ਕੇ ਅੱਖਾਂ ਕੱਢ ਦਿੱਤੀਆਂ।










46