ਲਾਲਚ ਦਾ ਫਲ
ਇੱਕ ਸੀ ਬੁੱਢਾ ਤੇ ਇੱਕ ਸੀ ਬੁੱਢੀ। ਉਹ ਇੱਕ ਪਿੰਡ ਵਿੱਚ ਰਿਹਾ ਕਰਦੇ ਸੀ। ਉਹ ਬਹੁਤ ਗ਼ਰੀਬ ਸੀਗੇ। ਇੱਕ ਦਿਨ ਬੁੱਢੇ ਨੇ ਆਪਣੀ ਬੁੱਢੀ ਨੂੰ ਕਿਹਾ, “ਤੂੰ ਸੱਤ ਟਿੱਕੀਆਂ ਪਕਾ ਦੇ ਮੈਂ ਮਾਇਆ ਲੈ ਕੇ ਆਉਂਗਾ।"
ਬੁੱਢੀ ਨੇ ਸੱਤ ਰੋਟੀਆਂ ਪਕਾ ਕੇ ਬੁੱਢੇ ਦੇ ਲੜ ਬੰਨ੍ਹ ਦਿੱਤੀਆਂ। ਉਹ ਚਲੋਂ ਚਾਲ ਜਾਂਦਾ ਰਸਤੇ ਵਿੱਚ ਇੱਕ ਖੂਹੀ ਤੇ ਬਹਿ ਕੇ ਰੋਟੀਆਂ ਖਾਣ ਲੱਗ ਪਿਆ। ਉਸ ਖੁਹੀ ਤੇ ਇੱਕ ਬਰੋਟਾ ਸੀ ਤੇ ਬਰੋਟੇ ਉੱਪਰ ਸੱਤ ਪਰੀਆਂ ਰਹਿੰਦੀਆਂ ਸੀ। ਬੁੱਢਾ ਰੋਟੀਆਂ ਖਾਣ ਲੱਗਿਆ ਉੱਚੀ ਦੇਣੀ ਬੋਲਿਆ, “ਇੱਕ ਖਾਵਾਂ ਦੋ ਨੂੰ ਖਾਵਾਂ ਜਾਂ ਸਾਰੀਆਂ ਖਾਵਾਂ।" ਇਹ ਸੁਣ ਕੇ ਪਰੀਆਂ ਡਰ ਗਈਆਂ ਕਿ ਬੁੱਢਾ ਉਹਨਾਂ ਨੂੰ ਖਾਣ ਵਾਸਤੇ ਕਹਿੰਦਾ ਹੈ। ਇੱਕ ਪਰੀ ਬਰੋਟੇ ਤੋਂ ਥੱਲੇ ਆ ਕੇ ਬੋਲੀ, “ਵੇ ਵੀਰਾ ਮੈਨੂੰ ਨਾ ਖਾਈਂ ਮੈਂ ਤੈਨੂੰ ਇਹ ਪਤੀਲਾ ਦਿੰਨੀ ਆਂ ਤੂੰ ਆਖੀਂ, ਪਤੀਲਿਆ ਦੇਹ ਖੀਰ ਤੇ ਕੜਾਹ, ਇਹ ਖੀਰ-ਕੜਾਹ ਦੇ ਦਿਆ ਕਰੂ।”
ਪਰੀ ਨੇ ਬੁੱਢੇ ਨੂੰ ਪਤੀਲਾ ਤੇ ਕੜਛੀ ਦੇ ਦਿੱਤੀ। ਉਹ ਉਥੋਂ ਤੁਰਦਾ-ਤੁਰਦਾ ਅੱਗੇ ਘੁਮਾਰਾਂ ਦੇ ਘਰ ਚਲਿਆ ਗਿਆ। ਘੁਮਾਰੀ ਨੂੰ ਕਹਿੰਦਾ, “ਪਤੀਲੇ ਨੂੰ ਇਹ ਨਾ ਕਹੀਂ-ਦੇ ਦੇ ਪਤੀਲਿਆ ਖੀਰ ਕੜਾਹ|"
ਜਦ ਬੁੱਢਾ ਬਾਹਰ ਚਲਿਆ ਗਿਆ ਤਾਂ ਘੁਮਾਰੀ ਨੇ ਕਿਹਾ, “ਦੇ ਦੇ ਪਤੀਲਿਆ ਖੀਰ ਕੜਾਹ।”
ਪਤੀਲਾ ਖੀਰ ਕੜਾਹ ਨਾਲ ਭਰ ਗਿਆ। ਘੁਮਾਰੀ ਨੇ ਫੇਰ ਉਹ ਪਤੀਲਾ ਆਪ ਰੱਖ ਲਿਆ ਤੇ ਉਹਦੀ ਥਾਂ ਦੂਜਾ ਵਟਾ ਕੇ ਰੱਖ ਦਿੱਤਾ।
ਬੁੱਢਾ ਆਇਆ ਤੇ ਵੱਟਿਆ ਹੋਇਆ ਪਤੀਲਾ ਲੈ ਕੇ ਆਪਣੇ ਘਰ ਆ ਗਿਆ। ਘਰ ਆ ਕੇ ਉਹਨੇ ਪਤੀਲੇ ਨੂੰ ਕਿਹਾ, "ਦੇ ਦੇ ਪਤੀਲਿਆ ਖੀਰ ਕੜਾਹ।"
ਪਤੀਲੇ ਨੇ ਖੀਰ ਕੜਾਹ ਕੋਈ ਨਾ ਦਿੱਤਾ। ਬੱਢੇ ਨੇ ਫੇਰ ਬੁੱਢੀ ਪਾਸੋਂ ਰੋਟੀਆਂ ਪਕਵਾਈਆਂ ਤੇ ਉਸੇ ਬਰੋਟੇ ਥੱਲੇ ਬਹਿ ਕੇ ਰੋਟੀਆਂ ਖਾਣ ਲੱਗਾ ਬੋਲਿਆ, “ਇੱਕ ਖਾਵਾਂ, ਦੋ ਨੂੰ ਖਾਵਾਂ ਜਾਂ ਸਾਰੀਆਂ ਨੂੰ ਖਾਵਾਂ।"
ਇੱਕ ਪਰੀ ਆ ਕੇ ਕਹਿੰਦੀ, “ਵੀਰਾ ਮੈਨੂੰ ਨਾ ਖਾਈਂ, ਤੈਨੂੰ ਇੱਕ ਬੱਕਰੀ ਦੇਨੀ ਆਂ। ਇਹ ਤੇਰੇ ਕਹੇ ਤੇ ਸੋਨੇ ਦੀਆਂ ਮੀਂਗਣਾਂ ਦੇਊਗੀ।"
ਉਹ ਬੱਕਰੀ ਲੈ ਕੇ ਘੁਮਾਰਾਂ ਦੇ ਘਰ ਚਲਿਆ ਗਿਆ! ਘੁਮਾਰੀ ਨੂੰ ਕਿਹਾ, “ਭਾਈ ਐਂ ਨਾ ਕਹੀਂ ਦੇ ਦੇ ਬੱਕਰੀ ਸੋਨੇ ਦੀਆਂ ਮੰਗਣਾਂ।
ਜਦੋਂ ਬੁੱਢਾ ਬਾਹਰ ਜੰਗਲ ਪਾਣੀ ਗਿਆ ਤਾਂ ਘੁਮਾਰੀ ਨੇ ਬੱਕਰੀ ਨੂੰ ਕਿਹਾ, “ਬੱਕਰੀਏ ਬੱਕਰੀਏ ਦੇ ਦੇ ਸੋਨੇ ਦੀਆਂ ਮੀਂਗਣਾਂ।"
47