ਪੰਨਾ:ਬਾਤਾਂ ਦੇਸ ਪੰਜਾਬ ਦੀਆਂ - ਸੁਖਦੇਵ ਮਾਦਪੁਰੀ.pdf/52

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਬੱਕਰੀ ਨੇ ਸੋਨੇ ਦੀਆਂ ਮੀਗਣਾਂ ਦੇ ਦਿੱਤੀਆਂ। ਘੁਮਾਰੀ ਨੇ ਫੇਰ ਬੱਕਰੀ ਵਟਾ ਲਈ
ਬੁੱਢਾ ਬੱਕਰੀ ਨੂੰ ਆਪਣੇ ਘਰ ਲੈ ਆਇਆ। ਉਸ ਨੇ ਸੋਨੇ ਦੀਆਂ ਮੀਂਗਣਾਂ ਕੋਈ ਨਾ ਦਿੱਤੀਆਂ।
ਬੁੱਢੀ ਨੇ ਫੇਰ ਸੱਤ ਰੋਟੀਆਂ ਪਕਾ ਕੇ ਬੁੱਢੇ ਦੇ ਲੜ ਬੰਨ੍ਹ ਦਿੱਤੀਆਂ। ਉਸੇ ਬਰੋਟੇ ਥੱਲੇ ਬਹਿ ਕੇ ਬੁੱਢਾ ਫੇਰ ਰੋਟੀ ਖਾਣ ਲੱਗਾ ਬੋਲਿਆ, “ਇੱਕ ਖਾਵਾਂ ਦੋ ਖਾਵਾਂ ਜਾਂ ਸਾਰੀਆਂ ਈ ਖਾਂ ਲਵਾਂ।"
ਇੱਕ ਪਰੀ ਆ ਕੇ ਬੋਲੀ, “ਵੀਰਾ ਵੀਰਾ ਮੈਨੂੰ ਖਾਈਂ ਨਾ। ਤੈਨੂੰ ਇਹ ਤੌੜੀ ਦੇਨੀ ਆਂ ਕਹੇ ਤੇ ਲੱਡੂ ਜਲੇਬੀ ਦਉਗੀ ਇਹ।"
ਤੌੜੀ ਲੈ ਕੇ ਬੁੱਢਾ ਫੇਰ ਉਸ ਘੁਮਾਰ ਦੇ ਘਰ ਆ ਗਿਆ। ਘੁਮਾਰੀ ਨੇ ਪਹਿਲਾਂ ਵਾਂਗ ਹੀ ਉਹ ਤੌੜੀ ਵੀ ਵਟਾ ਲਈ।
ਬੁੱਢਾ ਘਰ ਆਇਆ ਤੌੜੀ ਨੇ ਲੱਡੂ ਜਲੇਬੀ ਕੋਈ ਨਾ ਦਿੱਤੇ।
ਬੁੱਢੀ ਨੇ ਫੇਰ ਸੱਤ ਰੋਟੀਆਂ ਪਕਾਈਆਂ ਤੇ ਬੁੱਢਾ ਰੋਟੀਆਂ ਲੜ ਬੰਨ੍ਹ ਕੇ ਤੁਰ ਪਿਆ। ਉਸੇ ਖੂਹੀ ਤੇ ਆ ਕੇ ਖਾਣ ਲੱਗਾ ਬੁੜ ਬੁੜਾਇਆ, “ਇੱਕ ਖਾਵਾਂ ਦੋ ਖਾਵਾਂ ਜਾਂ ਸਾਰੀਆਂ ਹੀ ਖਾ ਲਵਾਂ।"
ਇੱਕ ਪਰੀ ਬਰੋਟੇ ਤੋਂ ਹੇਠਾ ਆ ਕੇ ਬੋਲੀ, “ਵੀਰਾ ਵੀਰਾ ਮੈਨੂੰ ਖਾਈਂ ਨਾ, ਮੈਂ ਤੈਨੂੰ ਇੱਕ ਬੁੜ੍ਹਕ ਸੋਟਾ ਦਿੰਨੀ ਆਂ।"
ਬੁੱਢਾ ਬੁੜਕ ਸੋਟਾ ਲੈ ਕੇ ਫੇਰ ਘੁਮਾਰਾਂ ਦੇ ਘਰ ਚਲਿਆ ਗਿਆ। ਉਹਨੇ ਘੁਮਾਰੀ ਨੂੰ ਕਿਹਾ, “ਇਹਨੂੰ ਤੂੰ ਬੁੁੜ੍ਹਕ ਸੋਟਾ ਨਾ ਆਖੀਂ।”
ਜਦੋਂ ਬੁੱਢਾ ਬਾਹਰ ਗਿਆ ਤਾਂ ਘੁਮਾਰੀ ਨੇ ਪਹਿਲਾਂ ਵਾਂਗ ਹੀ ਆਖ ਦਿੱਤਾ। ਘੁਮਾਰੀ ਦੇ ਕਹਿਣ ਦੀ ਦੇਰ ਸੀ ਸੋਟਾ ਬੁੜਕਣ ਲੱਗ ਪਿਆ ਕਦੇ ਘੁਮਾਰੀ ਦੇ ਜਾ ਲੱਗੇ ਕਦੇ ਘੁਮਾਰ ਦੇ, ਕਦੇ ਉਹਦੇ ਜੁਆਕਾਂ ਦੇ। ਸਾਰੇ ਹਾਲ ਦੁਹਾਈ ਪਾ ਰਹੇ ਸੀ। ਐਨੇ ਨੂੰ ਬੁੱਢਾ ਮੁੜ ਆਇਆ। ਘੁਮਾਰੀ ਨੇ ਅਸਲੀ ਪਤੀਲਾ, ਬੱਕਰੀ ਤੇ ਤੌੜੀ ਬੁੱਢੇ ਨੂੰ ਵਾਪਸ ਮੋੜ ਦਿੱਤੇ ਤਦ ਕਿਤੇ ਜਾ ਕੇ ਸੋਟਾ ਬੁੜਕਣੋ ਹਟਿਆ।
ਬੁੱਢਾ ਉਹਨਾਂ ਨੂੰ ਘਰ ਲੈ ਆਇਆ। ਪਤੀਲੇ ਨੇ ਖੀਰ ਕੜਾਹ, ਬੱਕਰੀ ਨੇ ਸੋਨੇ ਦੀਆਂ ਮੀਗਣਾਂ ਅਤੇ ਤੌੜੀ ਨੇ ਲੱਡੂ ਜਲੇਬੀ ਦੇ ਦਿੱਤੇ
ਬੁੱਢੇ ਨੇ ਫੇਰ ਰਾਜੇ ਨੂੰ ਕਿਹਾ, “ਰਾਜਿਆ, ਰਾਜਿਆ ਮੈਂ ਤੇਰੀ ਫ਼ੌਜ ਨੂੰ ਰੋਟੀ ਕਰਨੀ ਐ।” |
ਰਾਜੇ ਨੇ ਬਥੇਰਾ ਕਿਹਾ ਪਰ ਬੁੱਢਾ ਨਾ ਮੰਨਿਆ। ਉਹਨੇ ਫੌਜ ਨੂੰ ਰੋਟੀ ਕਰ ਦਿੱਤੀ। ਫੇਰ ਬੋਲਿਆ, “ਮੈਂ ਤੇਰੀ ਫੌਜ ਨਾਲ ਲੜਾਈ ਵੀ ਕਰਨੀ ਏ।"
"ਤੂੰ ਕੱਲਾ ਐਡੀ ਫੌਜ ਨਾਲ ਕਿਵੇਂ ਲੜੇਗਾ?"
ਉਹਨੇ ਆਖਿਆ, “ਬੁੜਕ ਸੋਟਾ।"
ਸੋਟੇ ਨੇ ਫੌਜ ਦੀ ਖੂਬ ਕੁਟਾਈ ਕੀਤੀ। ਰਾਜੇ ਨੇ ਆਖਿਆ, “ਤੂੰ ਇਹਨੂੰ ਸਾਂਭ ਲੈ ਤੇ ਮੇਰਾ ਅੱਧਾ ਰਾਜ ਲੈ ਲੈ।”
ਇਸ ਤਰ੍ਹਾਂ ਬੁੱਢੇ ਨੂੰ ਅੱਧਾ ਰਾਜ ਮਿਲ ਗਿਆ।

48