ਪੰਨਾ:ਬਾਤਾਂ ਦੇਸ ਪੰਜਾਬ ਦੀਆਂ - ਸੁਖਦੇਵ ਮਾਦਪੁਰੀ.pdf/54

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਜੜਪੱਟੂ ਮਰੀ ਪਈ ਬੁੜ੍ਹੀ ਦੇ ਸੋਹਣੇ ਜਹੇ ਕਪੜੇ ਪਾ ਕੇ ਚਲੋ ਚਲਾ ਲਈ ਜਾਂਦੈ। ਇੱਕ ਖੂਹ ਤੇ ਕੁੜੀਆਂ ਪਾਣੀ ਭਰਦੀਆਂ ਸੀ। ਉਹ ਕਹਿੰਦੀਆਂ, “ਵੇ ਭਾਈ ਸਾਨੂੰ ਆਹ ਕੁੜੀ ਤਾਂ ਦਖਾਲ ਜਾ।"
ਕਹਿੰਦਾ, “ਭਾਈ ਇਹ ਤਾਂ ਦੇਖੇ ਤੇ ਮਰ ਜਾਂਦੀ ਹੁੰਦੀ ਐ।"
ਕੁੜੀਆਂ ਨੇ ਜ਼ਿਦ ਕੀਤੀ ਤੇ ਉਹਨੇ ਰੱਸੀਆਂ ਢਿੱਲੀਆਂ ਛੱਡ ਦਿੱਤੀਆਂ ਤੇ ਬੁੜ੍ਹੀ ਥੱਲੇ ਡਿੱਗ ਪਈ। ਉਹ ਰੋਣ ਲੱਗ ਪਿਆ। ਪਿੰਡ ਨੇ ਕੱਠ ਕਰਕੇ ਓਸ ਨੂੰ ਇੱਕ ਕੁੜੀ ਦੇ ਦਿੱਤੀ। ਉਹ ਕੁੜੀ ਨੂੰ ਲੈ ਕੇ ਘਰ ਆ ਗਿਆ। ਕਹਿੰਦਾ, “ਮਰੀ ਤਾਂ ਬੁੜ੍ਹੀ ਓ ਸੀ, ਦੇਖੋ ਮੈਂ ਕਿਹੋ ਜਿਹੀ ਸੋਹਣੀ ਬਹੁ ਲੈ ਕੇ ਆਇਆ ਹਾਂ। ਤੁਸੀਂ ਵੀ ਆਪਣੀਆਂ ਬਹੂਆਂ ਮਾਰ ਲਵੋ, ਤੁਸੀਂ ਵੀ ਇਹੋ ਜਹੀਆਂ ਲੈ ਕੇ ਆਵੋ।"
ਉਹਨਾਂ ਨੇ ਆਪਣੀਆਂ ਬਹੁਆਂ ਮਾਰ ਲਈਆਂ। ਚਲੋ ਚਾਲ ਲਈ ਜਾਂਦੇ ਨੇ ਤੇ ਹੋਕਾ ਦਿੰਦੇ ਨੇ, “ਕੋਈ ਮਰੀ ਹੋਈ ਲੈ ਲੋ, ਜਿਉਂਦੀ ਦੇ ਦੋ" ਮਰੀ ਹੋਈ ਭਲਾ ਕੀਹਨੇ ਲੈਣੀ ਸੀ, ਉਹਨਾਂ ਨੂੰ ਬੰਨੇ ਤੇ ਫੂਕ ਕੇ ਮੁੜ ਆਏ। ਕਹਿੰਦੇ, “ਏਸ ਜੜਪੱਟੂ ਨੇ ਮਾਰੇ, ਇਹ ਦੀ ਝੁੱਗੀ ਸਾੜੋ।" ਉਹਨਾਂ ਨੇ ਜੜਪੱਟੂ ਦੀ ਝੁੱਗੀ ਜਾਲਤੀ।
ਜੜਪੱਟੂ ਸੁਆਹ ਦਾ ਗੱਡਾ ਭਰੀਂ ਚਲੋ ਚਾਲ ਲਈ ਜਾਂਦੈ। ਰਾਹ ਵਿੱਚ ਇੱਕ ਬੜ੍ਹੀ ਆਪਣੇ ਪੋਤੇ ਨੂੰ ਲਈ ਤੁਰੀ ਆਉਂਦੀ ਸੀ। ਕਹਿੰਦੀ, “ਭਾਈ ਮੇਰੇ ਮੁੰਡੇ ਨੂੰ ਗੱਡੇ ਤੇ ਬਹਾਲ ਲੈ।"
ਕਹਿੰਦਾ, “ਮਾਈ ਮੈਂ ਤਾਂ ਨੀ ਕਿਸੇ ਨੂੰ ਉਤੇ ਬੈਠਣ ਦਿੰਦਾ। ਮੇਰੇ ਰੁਪਿਆਂ ਦੀ ਤਾਂ ਸੁਆਹ ਬਣ ਜੂਗੀ।"
ਫੇਰ ਬੁੜ੍ਹੀ ਹਾੜ੍ਹੇ ਕੱਢਣ ਲੱਗ ਪਈ-ਫੇਰ ਜੜਪੱਟੂ ਨੇ ਮੁੰਡੇ ਨੂੰ ਗੱਡੇ ਤੇ ਬਹਾਲ ਲਿਆ। ਜਦ ਉਹ ਚਲੋ ਚਾਲ ਬੁੜ੍ਹੀ ਦੇ ਪਿੰਡ ਕੋਲ ਚਲੇ ਗਏ ਤਾਂ ਬੁੜ੍ਹੀ ਕਹਿੰਦੀ, “ਲੈ ਭਾਈ ਮੇਰੇ ਪੋਤੇ ਨੂੰ ਉਤਾਰ ਦੇ।"
ਉਹਨੇ ਮੁੰਡਾ ਉਤਾਰ ਕੇ ਆਖਿਆ, “ਭਾਈ ਹਾਲੇ ਜਾਈਂ ਨਾ, ਮੈਨੂੰ ਰੁਪਏ ਦੇਖ ਲੈਣ ਦੇ।" ਜਦ ਵੇਖਿਆ ਤੇ ਬੋਲਿਆ, “ਮੇਰੇ ਤਾਂ ਰੁਪਿਆਂ ਦੀ ਸੁਆਹ ਹੋਈ ਪਈ ਐ, ਇਹਨਾਂ ਰੁਪਿਆਂ ਦਾ ਗੱਡਾ ਭਰ।"
ਬੁੜ੍ਹੀ ਨੇ ਰੁਪਿਆਂ ਦਾ ਗੱਡਾ ਭਰ ਦਿੱਤਾ। ਫੇਰ ਉਹ ਆਪਣੇ ਘਰ ਆ ਗਿਆ ਘਰ ਆ ਕੇ ਕਹਿੰਦਾ, “ਦੇਖੋ ਮੇਰੀ ਨਿੱਕੀ ਜਿਹੀ ਝੁੱਗੀ ਦੀ ਸੁਆਹ ਦੇ ਕਿੰਨੇ ਰੁਪਏ ਵੱਟੇ ਗਏ ਨੇ। ਤੁਸੀਂ ਵੀ ਆਪਣੇ ਕੋਠਿਆਂ ਦੀ ਸੁਆਹ ਬੇਚ ਕੇ ਐਨੇ ਰੁਪਏ ਲੈ ਆਓ।"
ਉਹਨਾਂ ਨੇ ਆਪਣੇ ਕੋਠੇ ਜਾਲ ਲਏ ਤੇ ਸੁਆਹ ਦੇ ਗੱਡੇ ਭਰ ਲਏ। ਪਿੰਡਾਂ ਵਿੱਚ ਬੇਚਦੇ ਫਿਰਦੇ ਨੇ ਕਹਿੰਦੇ "ਸੁਆਹ ਲੈ ਲੋ।" ਪਿੰਡ ਦੇ ਲੋਕ ਬੋਲੇ, "ਮੂਰਖੋ ਆਹ ਕਿਸੇ ਨੇ ਕੀ ਕਰਨੀ ਐ।"
ਉਹ ਸੁਆਹ ਪਿੰਡੋਂ ਬਾਹਰ ਸੁੱਟ ਕੇ ਖਾਲੀ ਹੱਥ ਲਟਕਾਉਂਦੇ ਮੁੜ ਆਏ। ਕਹਿੰਦੇ, “ਆਹ ਜੜਪੱਟੂ ਨੇ ਮਾਰੇ, ਏਸ ਨੂੰ ਨਹਿਰ ਵਿੱਚ ਸੁੱਟ ਕੇ ਆਵੋ।"
ਉਹ ਜੜਪੱਟੂ ਨੂੰ ਬੋਰੀ ਵਿੱਚ ਬੰਨ੍ਹਕੇ ਡੋਲੀ ਵਿੱਚ ਰੱਖਕੇ ਨਹਿਰ ਵਲ ਨੂੰ ਤੁਰ ਪਏ। ਰਾਹ ਵਿੱਚ ਉਹਨਾਂ ਨੂੰ ਭੁੱਖ ਲੱਗੀ ਤਾਂ ਡੋਲੀ ਰਾਹ ਦੇ ਇੱਕ ਪਾਸੇ ਰੱਖ ਕੇ ਆਪ ਪਿੰਡ

50