ਪੰਨਾ:ਬਾਤਾਂ ਦੇਸ ਪੰਜਾਬ ਦੀਆਂ - ਸੁਖਦੇਵ ਮਾਦਪੁਰੀ.pdf/55

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਵਿੱਚੋਂ ਰੋਟੀ ਮੰਗਣ ਚਲੇ ਗਏ। ਓਥੇ ਇੱਕ ਪਾਲੀ ਡੰਗਰ ਚਾਰ ਰਿਹਾ ਸੀ। ਉਹਨੂੰ ਡੋਲੀ ਵਿੱਚੋਂ ਰੋਣ ਦੀ ਆਵਾਜ਼ ਸੁਣੀ ਉਹ ਕਹਿੰਦਾ, “ਤੂੰ ਕਾਹਤੋਂ ਰੋਨੈਂ?"
ਕਹਿੰਦਾ, “ਮੇਰਾ ਤੀਆ ਵਿਆਹ ਕਰਦੇ ਨੇ, ਮੈਂ ਕਰਾਉਣਾ ਨੀ।"
ਪਾਲੀ ਕਹਿੰਦਾ, “ਤੇਰੀ ਥਾਂ ਮੈਂ ਕਰਾ ਲੈਨਾ ਤੂੰ ਮੇਰਾ ਮਾਲ ਫਲਾਣੇ ਪਿੰਡ ਬਾੜ ਦਈਂ।"
ਪਾਲੀ ਉਹਦੀ ਥਾਂ ਬੋਰੀ 'ਚ ਬੈਠ ਗਿਆ। ਉਹ ਉਹਦਾ ਸਾਰਾ ਮਾਲ ਡੰਗਰ ਲੈ ਕੇ ਆਪਣੇ ਪਿੰਡ ਆ ਗਿਆ। ਉਹਦੇ ਭਰਾਵਾਂ ਨੇ ਮਗਰੋਂ ਪਾਲੀ ਨੂੰ ਚੁੱਕ ਕੇ ਨਹਿਰ ਵਿੱਚ ਸੁੱਟ ਦਿੱਤਾ। ਉਹਨਾਂ ਨੇ ਘਰ ਆ ਕੇ ਦੇਖਿਆ, ਜੜਪੱਟ ਮਾਲ ਲਈਂ ਖੜੈ। ਉਹ ਕਹਿੰਦਾ, “ਤੁਸੀਂ ਤਾਂ ਅਜੇ ਮੈਨੂੰ ਨੇੜੇ ਹੀ ਸੁੱਟਿਆ ਸੀ ਜੇ ਕਿਤੇ ਗੱਭੇ ਨੂੰ ਸਿੱਟ ਦਿੰਦੇ ਤਾਂ ਹਾਥੀ ਘੋੜੇ ਲੈ ਕੇ ਮੁੜਦਾ।"
ਉਹ ਕਹਿੰਦੇ, “ਜਾ ਸਾਨੂੰ ਉੱਥੇ ਸੁੱਟ ਕੇ ਆ।"
ਉਹ ਤਿੰਨਾਂ ਨੂੰ ਡੋਲੀ ਵਿੱਚ ਬਹਾਕੇ ਨਹਿਰ ਤੇ ਲੈ ਗਿਆ ਤੇ ਨਹਿਰ ਵਿੱਚ ਧੱਕਾ ਦੇ ਆਇਆ।"
ਆਪ ਮਗਰੋਂ ਖ਼ੁਸ਼ੀ-ਖ਼ੁਸ਼ੀ ਰਹਿਣ ਲੱਗ ਪਿਆ।

51