ਪੰਨਾ:ਬਾਤਾਂ ਦੇਸ ਪੰਜਾਬ ਦੀਆਂ - ਸੁਖਦੇਵ ਮਾਦਪੁਰੀ.pdf/63

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਭੈਣ ਭਰਾ ਤੇ ਮਤੇਈ ਮਾਂ


ਇੱਕ ਸੀ ਰਾਜਾ ਇੱਕ ਸੀ ਰਾਣੀ ਦੋ ਉਹਨਾਂ ਦੇ ਬੱਚੇ ਸੀ ਮੁੰਡਾ ਤੇ ਕੁੜੀ। ਰਾਣੀ ਬੀਮਾਰ ਹੋਈ ਤੇ ਮਰਨ ਕੰਢੇ ਪੁਜ ਗਈ। ਇੱਕ ਦਿਨ ਰਾਜੇ ਨੂੰ ਕਹਿੰਦੀ, ਤੂੰ ਵਿਆਹ ਨਾ ਕਰਵਾਈਂ ਜਿਹੜੇ ਮੇਰੇ ਧੀ ਅਰ ਪੁੱਤ ਨੇ ਉਹਨਾਂ ਨੂੰ ਉਹ ਤੰਗ ਕਰੂਗੀ ।”
ਕਰਨੀ ਰੱਬ ਦੀ ਕੁਝ ਸਮੇਂ ਮਗਰੋਂ ਰਾਣੀ ਮਰ ਗਈ। ਲੋਕਾਂ ਨੇ ਕਹਿ ਕਹਾਕੇ ਰਾਜੇ ਦਾ ਦੂਜਾ ਵਿਆਹ ਕਰਵਾ ਦਿੱਤਾ।
ਕੁਝ ਸਮਾਂ ਬੀਤ ਗਿਆ। ਮਤਰੇਈ ਮਾਂ ਮੁੰਡੇ ਕੁੜੀ ਨੂੰ ਤੰਗ ਕਰਨ ਲੱਗ ਪਈ। ਉਹ ਚੱਜ ਨਾਲ ਰੋਟੀ ਨਾ ਸੀ ਦਿੰਦੀ ਜੌਆਂ ਦੀ ਰੋਟੀ ਪਕਾ ਕੇ ਦਿਆ ਕਰੇ। ਵਿਚਾਰੇ ਅੱਧ ਭੁੱਖੇ ਹੀ ਸੌਂ ਜਾਇਆ ਕਰਨ। ਇਕ ਦਿਨ ਦੋਨੋਂ ਭੈਣ ਭਾਈ ਆਪਣੀ ਮਾਂ ਦੀ ਮੜੀ ਤੇ ਜਾ ਕੇ ਰੋਣ ਲੱਗੇ। ਮੜੀ ਵਿੱਚੋਂ ਆਵਾਜ਼ ਆਈ, “ਔਹ ਸਾਹਮਣੇ ਬੇਰੀ ਆ, ਜਦ ਥੋਨੂੰ ਭੁੱਖ ਲੱਗੇ ਤੁਸੀਂ ਇਸ ਨੂੰ ਹਲੁਣ ਦਿਆ ਕਰੋਗੇ ਤਾਂ ਏਸ ਉਪਰੋਂ ਲੱਡੂ ਜਲੇਬੀ ਡਿੱਗਿਆ ਕਰਨਗੇ।"
ਉਹਨਾਂ ਨੇ ਇਸੇ ਤਰ੍ਹਾਂ ਕੀਤਾ। ਬੇਰੀ ਉਪਰੋਂ ਲੱਡੂ ਜਲੇਬੀ ਝੜ ਪਏ। ਉਹ ਰੋਜ਼ ਜਾਇਆ ਕਰਨ ਤੇ ਲੱਡੂ ਜਲੇਬੀ ਖਾ ਕੇ ਢਿੱਡ ਭਰ ਲਿਆ ਕਰਨ। ਉਹ ਦਿਨਾਂ ਵਿੱਚ ਹੀ ਤਕੜੇ ਹੋ ਗਏ।
ਇੱਕ ਦਿਨ ਉਹਨਾਂ ਦੀ ਮਤਰੇਈ ਮਾਂ ਨੇ ਆਪਣਾ ਮੁੰਡਾ ਉਹਨਾਂ ਦੇ ਨਾਲ ਭੇਜ ਦਿੱਤਾ। ਉਸ ਨੇ ਘਰ ਆ ਕੇ ਬੇਰੀ ਬਾਰੇ ਆਪਣੀ ਮਾਂ ਨੂੰ ਸਭ ਕੁਝ ਦਸ ਦਿੱਤਾ। ਉਹ ਰਾਜੇ ਦੇ ਆਉਂਦੇ ਨੂੰ ਖਣਪੱਟੀ ਲੈ ਕੇ ਪੈ ਗਈ। ਰਾਜਾ ਕਹਿੰਦਾ, “ਰਾਣੀ, ਰਾਣੀ ਤੂੰ ਪਈ।"
ਕਹਿੰਦੀ, “ਤਾਂ ਜਿਊਨੀਆਂ ਜੇ ਤੂੰ ਉਸ ਬੇਰੀ ਨੂੰ ਪੁਟਾਵੇਂ।"
ਰਾਜੇ ਨੇ ਬੇਰੀ ਪਾ ਦਿੱਤੀ। ਭੈਣ-ਭਾਈ ਫੇਰ ਭੁਖੇ ਮਰਨ ਲੱਗੇ-ਉਹ ਫੇਰ ਆਪਣੀ ਮਾਂ ਦੀ ਮੜੀ ਤੇ ਜਾ ਕੇ ਰੋਣ ਲੱਗੇ। ਮਾਂ ਦੀ ਮੜੀ 'ਚੋਂ ਵਾਂਜ ਆਈ, “ਓਸ ਟੋਭੇ ਚੋਂ ਗਾਰਾ ਕੱਢ ਲਿਆ ਕਰੋ। ਜਦ ਤੁਸੀਂ ਗਾਰੇ ਨੂੰ ਹੱਥ ਲਾਵੋਗੇ-ਉਹ ਕੜਾਹ ਬਣ ਜਾਇਆ ਕਰੂਗਾ।"
ਉਹ ਰੋਜ਼ ਟੋਭੇ ਤੇ ਚੋਰੀ ਜਾਇਆ ਕਰਨ-ਗਾਰਾ ਕੱਢਣ-ਹੱਥ ਲੱਗਣ ਸਾਰ ਹੀ ਗਾਰਾ ਸੱਚੀ ਮੁੱਚੀ ਕੜਾਹ ਬਣ ਜਾਇਆ ਕਰੇ ......ਇੱਕ ਦਿਨ ਫੇਰ ਮਤਰੇਈ ਮਾਂ ਦਾ ਮੁੰਡਾ ਉਹਨਾਂ ਦੇ ਗੈਲ ਆ ਗਿਆ-ਉਹਨੇ ਆਪਣੀ ਮਾਂ ਨੂੰ ਗਾਰੇ ਦਾ ਕੜਾਹ ਬਣਨ ਬਾਰੇ ਜਾ ਦੱਸਿਆ। ਰਾਜੇ ਦੇ ਆਉਂਦੇ ਨੂੰ ਉਹ ਫੇਰ ਖਣਪੱਟੀ ਲੈ ਕੇ ਪੈ ਗਈ। ਕਹਿੰਦੀ, “ਜੇ ਤੂੰ ਓਸ ਟੋਭੇ ਨੂੰ ਭਰਾਵੇਂ ਤਾਂ ਜਿਉਨੀ ਆਂ।"
ਰਾਜੇ ਨੇ ਟੋਭਾ ਵੀ ਭਰਵਾ ਦਿੱਤਾ।
ਮੁੰਡਾ-ਕੁੜੀ ਫੇਰ ਆਪਣੀ ਮਾਂ ਦੀ ਮੜੀ ਤੇ ਜਾ ਕੇ ਰੋਣ ਲੱਗੇ। ਮੜੀ ਤੇ ਲਾਗੇ ਹੀ ਇੱਕ ਗਊ ਫਿਰ ਰਹੀ ਸੀ। ਉਹਨਾਂ ਨੇ ਉਸ ਦਾ ਦੁੱਧ ਚੁੰਘਿਆ। ਉਹ ਰੋਜ ਓਥੇ ਜਾਇਆ

59