ਪੰਨਾ:ਬਾਤਾਂ ਦੇਸ ਪੰਜਾਬ ਦੀਆਂ - ਸੁਖਦੇਵ ਮਾਦਪੁਰੀ.pdf/67

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਜੱਦ ਪਸ਼ਾਬ ਕਰੇ ਮਰਾਸੀ ਤੌੜੀ ਥੱਲੇ ਕਰ ਦਿਆ ਕਰੇ। ਏਸ ਤਰਾਂ ਓਸ ਨੇ ਖਾਸਾ ਸਾਰਾ ਪਸ਼ਾਬ ਕੱਠਾ ਕਰ ਲਿਆ। ਓਹਨੇ ਖੀਰ ਧਰੀ ਪਰ ਖੀਰ ਨਾ ਬਣੀ। ਕਹਿੰਦਾ, “ਮੇਰੀ ਖੀਰ ਕਾਹਤੇ ਨੀ ਬਣਦੀ।"
ਉਹ ਕਹਿੰਦੇ, “ਇਹ ਝੋਟੈ ਤਾਂ ਨੀ ਬਣਦੀ।" ਫੇਰ ਉਹਨਾਂ ਨੇ ਮਰਾਸੀ ਤੋਂ ਝੋਟਾ ਲੈ ਲਿਆ ਤੇ ਮੱਝ ਦੇ ਦਿੱਤੀ।
ਫੇਰ ਉਹ ਚੋਰੀ ਕਰਨ ਤੁਰ ਪਏ। ਉਹਨਾਂ ਨੇ ਊਠ ਚੋਰੀ ਕੀਤੇ। ਦੂਜਿਆਂ ਦੇ ਦਰ ਚੌੜੇ ਸੀ ਪਰ ਮਰਾਸੀ ਦਾ ਦਰ ਛੋਟਾ ਸੀ। ਉਠ ਦਰ ਵਿੱਚ ਫਸ ਗਿਆ ਨਾ ਅੰਦਰ ਜਾਵੇ ਨਾ ਬਾਹਰ ਨਿਕਲੇ। ਮਰਾਸੀ ਨੇ ਟਾਕੂਆ ਲੈ ਕੇ ਊਠ ਦੀਆਂ ਚਾਰੇ ਲੱਤਾਂ ਵੱਢ ਦਿੱਤੀਆਂ ਤੇ ਉਹਨੂੰ ਖਿੱਚਕੇ ਅੰਦਰ ਕਰ ਲਿਆ ਚੋਰ ਕਹਿੰਦੇ, “ਇਹ ਊਠ ਮਰ ਗਿਐ, ਇਹਨੂੰ ਹੁਣ ਬਾਹਰ ਸੁੱਟ ਦੇ।"
ਮਰਾਸੀ ਕਹਿੰਦਾ, “ਇਹਦਾ ਕੀ ਮਰ ਗਿਆ। ਓਕਣ ਹੀ ਤਾਂ ਝਾਕਦੈ।"
ਕਹਿੰਦੇ, "ਦੇਖ ਤਾਂ ਮਰਿਆ ਨੀ ਹੋਇਆ।" ਉਹਨੇ ਹੱਥ ਲਾਇਆ। ਊਠ ਡਿੱਗ ਪਿਆ ਫੇਰ ਓਸ ਨੂੰ ਚੁੱਕ ਕੇ ਬਾਹਰ ਸੁੱਟ ਆਂਦਾ।


63