ਪੰਨਾ:ਬਾਤਾਂ ਦੇਸ ਪੰਜਾਬ ਦੀਆਂ - ਸੁਖਦੇਵ ਮਾਦਪੁਰੀ.pdf/75

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਚਲੋ ਚਾਲ ਜਾਂਦੇ ਨੇ। ਉਜਾੜ ਆ ਗਿਆ। ਰਾਣੀ ਨੇ ਮੁੰਡਾ ਲਕੋ ਕੇ ਰੱਖਿਆ। ਆਲੇ-ਦੁਆਲੇ ਸ਼ੇਰ ਬਘਿਆੜ ਤੇ ਹੋਰ ਜਰੀਲੀ ਜਾਨਵਰ ਫਿਰਦੇ ਸੀ।
ਰੱਬ ਨੇ ਇੱਕ ਸਾਧ ਜਿਹਾ ਬਘਿਆੜ ਬਣਾ ਕੇ ਤੋਰਿਆ। ਰਾਣੀ ਨੂੰ ਆ ਕੇ ਕਹਿੰਦਾ, "ਮਾਂ ਥੋਨੂੰ ਖਾ ਜਾਵਾਂ।"
ਰਾਣੀ ਕਹਿੰਦੀ, “ਖਾ ਜਾ।"
ਬਘਿਆੜ ਸਾਧ ਬਣ ਗਿਆ ਕਹਿੰਦਾ, “ਚਲੋ ਰੱਬ ਦੇ ਦੁਆਰੇ ਜਾ ਕੇ ਰੋਟੀ ਖਾ ਆਓ|"
ਉਹ ਰੱਬ ਦੇ ਦੁਆਰੇ ਗਏ। ਰੱਬ ਨੇ ਉਹ ਮੁੰਡਾ ਧਰੂ ਤਾਰਾ ਬਣਾ ਦਿੱਤਾ ਤੇ ਉਹਦੀ ਮਾਂ ਕੁੱਤੀ ਬਣਾ ਦਿੱਤੀ। ਉਹ ਅਮਰ ਹੋ ਗੇ।
71