ਪੰਨਾ:ਬਾਤਾਂ ਦੇਸ ਪੰਜਾਬ ਦੀਆਂ - ਸੁਖਦੇਵ ਮਾਦਪੁਰੀ.pdf/77

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਪਿਆ ਜਿੱਧਰ ਉਹਦਾ ਛੋਟਾ ਭਾਈ ਗਿਆ ਸੀ। ਪਹਿਲੀ ਝੁੱਗੀ ਆਈ ਤਾਂ ਠੱਗ ਬੋਲਿਆ, "ਭਾਗਵਾਨੇ ਕਿੱਥੇ ਜਾਣੈ?"
ਉਹ ਕਹਿੰਦੀ, “ਜਿਹੜਾ ਮੈਨੂੰ ਰੱਖ ਲਵੇ ਉਹਦੇ ਜਾਣੈ।"
ਉਸੇ ਤਰ੍ਹਾਂ ਪੰਜਾਂ ਨੇ ਕਿਹਾ। ਉਸ ਨੂੰ ਫੇਰ ਉਹ ਬੁੜ੍ਹੇ ਦੀ ਝੁੱਗੀ ਵਿੱਚ ਲੈ ਗਏ। ਉਹ ਓਥੇ ਗਏ ਤਾਂ ਬੋਲੀ, “ਥੋਡੇ ਘਰ ਤਾਂ ਕੋਈ ਚੀਜ਼ ਵੀ ਨਹੀਂ।”
ਉਹਨੇ ਪੰਜੇ ਸ਼ਹਿਰ ਨੂੰ ਖਾਣ ਪੀਣ ਦੀਆਂ ਚੀਜ਼ਾਂ ਲੈਣ ਭੇਜ ਦਿੱਤਾ ਤੇ ਮਗਰੋਂ ਬੁੜ੍ਹੇ ਨੂੰ ਫੜ ਲਿਆ। ਉਹ ਉਹਨੂੰ ਕੁੱਟਣ ਲੱਗ ਪਿਆ। ਬੂੜਾ ਕਹਿੰਦਾ, “ਐਸ ਖੂੰਜੇ ਤਿੰਨ ਸੌ ਪਿਐ ਉਹ ਕੱਢ ਲੈ।"
ਉਹ ਤਿੰਨ ਸੌ ਰੁਪਯਾ ਕੱਢ ਕੇ ਆਪਣੇ ਘਰ ਨੂੰ ਆ ਗਿਆ।
ਦੁਏ ਦਿਨ ਨੰਬਰਦਾਰ ਨੇ ਫੇਰ ਭੇਸ ਬਦਲਿਆ, ਸੰਦੂਕੜੀ ਲੈ ਲਈ ਉਹਦੇ 'ਚ ਸ਼ੀਸ਼ੀਆਂ ਪਾ ਲਈਆਂ, ਕਿਸੇ ਸ਼ੀਸ਼ੀ 'ਚ ਸੁਆਹ ਪਾ ਲਈ ਕਿਸੇ ਵਿੱਚ ਕਾਲਾ ਪਾਣੀ। ਸ਼ੀਸ਼ੀਆਂ ਲੈ ਕੇ ਉਸੇ ਰਾਹ ਤੁਰ ਪਿਆ। ਨਾਲੇ ਤੁਰਿਆ ਜਾਵੇ ਨਾਲੇ ਬੋਲੇ, "ਵੈਦ ਹਕੀਮ, ਵੈਦ ਹਕੀਮ|"
ਜਿਹੜੇ ਪੰਜੇ ਠੱਗ ਸੀ ਬੋਲੇ, “ਸਾਡੇ ਬੁੜ੍ਹੇ ਦੇ ਸੱਟਾਂ ਲੱਗੀਆਂ ਹੋਈਆਂ ਨੇ। ਦੇਖ ਤਾਂ।”
ਓਸ ਨੇ ਫੇਰ ਪੰਜੇ ਸ਼ਹਿਰ ਨੂੰ ਭੇਜ ਦਿੱਤੇ ਮਗਰੋਂ ਫੇਰ ਬੁੜਾ ਫੜ ਲਿਆ। ਕੁੱਟਣ ਲੱਗ ਪਿਆ। ਬੁੜਾ ਫੇਰ ਬੋਲਿਆ, “ਤਿੰਨ ਸੌ ਰੁਪਯਾ ਐਸ ਖੂੰਜੇ ਪਿਐ।"
ਉਹਨੇ ਰੁਪਿਆ ਕੱਢਿਆ ਤੇ ਮੁੜ ਕੇ ਆਪਣੇ ਘਰ ਆ ਗਿਆ।
ਅਗਲੇ ਦਿਨ ਫੇਰ ਰਸਤੇ ਵਿੱਚ ਇੱਕ ਮੁੰਡਾ ਭੇਡਾਂ ਚਾਰ ਰਿਹਾ ਸੀ।ਉਹਨੂੰ ਨੰਬਰਦਾਰ ਕਹਿੰਦਾ, “ਤੂੰ ਓਸ ਝੁੱਗੀ ਵਿੱਚ ਇੱਟ ਮਾਰ ਕੇ ਨੱਠ ਜਾਈਂ ਤੇ ਉਹਨਾਂ ਨੂੰ ਡਾਹ ਨਾ ਦਈਂ।”
ਮੁੰਡੇ ਨੇ ਝੁੱਗੀ ਵਿੱਚ ਜਾ ਕੇ ਇੱਟ ਮਾਰੀ। ਪੰਜੇ ਜਣੇ ਉਹਦੇ ਮਗਰ ਪੈ ਗਏ ਜਦ ਉਹ ਕਾਫੀ ਦੂਰ ਚਲੇ ਗਏ ਤਾਂ ਨੰਬੜਦਾਰ ਝੁੱਗੀ ਵਿੱਚ ਆ ਕੇ ਬੁੜ੍ਹੇ ਨੂੰ ਕੁੱਟਣ ਲੱਗ ਪਿਆ। ਇਸ ਤਰਾਂ ਉਹਨੇ ਫੇਰ ਤੀਜੇ ਖੂੰਜੇ ਵਿਚੋਂ ਤਿੰਨ ਸੌ ਕਢਵਾ ਲਿਆ। ਰੁਪਏ ਕੱਢ ਕੇ ਘਰ ਨੂੰ ਆ ਗਿਆ।
ਇਸ ਤਰ੍ਹਾਂ ਨੰਬਰਦਾਰ ਨੇ 9੦੦ ਰੁਪਏ ਲੈ ਕੇ ਠੱਗਾਂ ਨੂੰ ਸਬਕ ਸਖਾਇਆ।



73