ਪੰਨਾ:ਬਾਤਾਂ ਦੇਸ ਪੰਜਾਬ ਦੀਆਂ - ਸੁਖਦੇਵ ਮਾਦਪੁਰੀ.pdf/85

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


ਐਨਾ ਕਹਿਕੇ ਉਹ ਦੋਵੇਂ ਦੋਸਤ ਆਪਣੇ ਘਰਾਂ ਨੂੰ ਚਲੇ ਗਏ।
ਏਧਰ ਅਫਸੋਸ ਨਾਲ ਭਰੇ ਬਾਣ ਵਟੇ ਨੇ ਗਲੀ ਵਾਲਾ ਪੈਸਾ ਟਾਂਡ ਉੱਤੇ ਰੱਖ ਦਿੱਤਾ। ਉਸੇ ਪਿੰਡ ਵਿੱਚ ਇੱਕ ਮੱਛੀਆਂ ਫੜਨ ਵਾਲਾ ਆਦਮੀ ਰਹਿੰਦਾ ਸੀ। ਉਸ ਦਾ ਕੁਦਰਤੀ ਥੋਹੜਾ ਜਿਹਾ ਜਾਲ ਫਟ ਗਿਆ। ਉਹ ਆਂਢੋਂ ਗੁਆਂਢੋ ਗਲੀ ਆਲਾ ਪੈਸਾ ਮੰਗੇ ਪਰ ਕਿਤੋਂ ਨਾ ਮਿਲੇ। ਫਿਰਦਾ-ਫਿਰਦਾ ਬਾਣ ਵਟੇ ਕੋਲ ਆ ਗਿਆ। ਓਸ ਸੋਚਿਆ ਬਾਣ ਵਟਾ ਪੈਸੇ ਪੈਸੇ ਦਾ ਵਾਣ ਵੱਟ ਕੇ ਵੇਚਦਾ ਹੈ ਉਸ ਕੋਲੋਂ ਪੈਸਾ ਜ਼ਰੂਰ ਮਿਲਜੂ ਗਾ। ਮਾਹੀਗੀਰ ਨੇ ਬਾਣ ਵਟੇ ਨੂੰ ਕਿਹਾ, "ਮੈਨੂੰ ਇੱਕ ਗਲੀ ਆਲਾ ਪੈਸਾ ਦੇ ਦੇ ਅੱਜ ਦਰਿਆ ਵਿੱਚ ਹੜ ਆਇਆ ਹੋਇਐ। ਜਿੰਨੀਆਂ ਮੱਛੀਆਂ ਨਿਕਲਣਗੀਆਂ ਪਹਿਲੇ ਜਾਲ, ਈਮਾਨ ਨਾਲ ਸਭ ਤੇਰੀਆਂ।"
ਬਾਣ ਵਟੇ ਨੇ ਹਰਭਾਗ ਵਾਲਾ ਪੈਸਾ ਚੱਕ ਕੇ ਮਾਹੀਗੀਰ ਨੂੰ ਫੜਾ ਦਿੱਤਾ।
ਪੈਸੇ ਨਾਲ ਆਪਣਾ ਜਾਲ ਠੀਕ ਕਰ ਕੇ ਮਾਹੀਗੀਰ ਮੱਛੀਆਂ ਫੜਨ ਚਲਿਆ ਗਿਆ। ਪਹਿਲੇ ਜਾਲ ਵਿੱਚ ਇੱਕ ਮੱਛੀ ਫੜੀ ਗਈ-ਉਹ ਉਹਨੇ ਅੱਡ ਰੱਖ ਦਿੱਤੀ ਅਤੇ ਆਪ ਹੋਰ ਬਹੁਤ ਸਾਰੀਆਂ ਮੱਛੀਆਂ ਫੜ ਲਈਆਂ। ਸ਼ਾਮ ਨੂੰ ਮਾਹੀਗੀਰ ਨੇ ਬਾਣ ਵਟੇ ਨੂੰ ਉਹ ਮੱਛੀ ਦੇ ਦਿੱਤੀ।
ਬਾਣ ਵਟੇ ਨੇ ਉਹ ਮੱਛੀ ਖ਼ੁਸ਼ੀ-ਖ਼ੁਸ਼ੀ ਚੀਰੀ ਤਾਂ ਵਿਚੋਂ ਇਕ ਚਮਕੀਲਾ ਜਿਹਾ ਪੱਥਰ ਨਿਕਲਿਆ। ਅਸਲ ਵਿੱਚ ਉਹ ਚਮਕੀਲਾ ਪੱਥਰ ਸਤ ਬਾਦਸ਼ਾਹੀ ਦਾ ਲਾਲ ਸੀ। ਮੱਛੀ ਕੱਟਦਿਆਂ-ਕੱਟਦਿਆਂ ਕੁਦਰਤੀ ਜੌਹਰੀ ਬੱਚਾ ਓਥੇ ਆ ਗਿਆ। ਬਾਣ ਵਟੇ ਨੇ ਜੌਹਰੀ ਬੱਚੇ ਨੂੰ ਆਖਿਆ, "ਦੇਖੋ ਕੇਹੀ ਸੋਹਣੀ ਚੀਜ਼ ਹੈ"
ਦੇਖਣ ਤੋਂ ਪਤਾ ਲੱਗਾ ਇਹ ਤਾਂ ਇੱਕ ਲਾਲ ਐ ਜਿਹੜਾ ਸਤ ਬਾਦਸ਼ਾਹੀ ਦੈ। ਜੌਹਰੀ ਬੱਚੇ ਨੇ ਕਿਹਾ, "ਇਹ ਪੱਥਰ ਮੈਨੂੰ ਵੇਚ ਦੇ।"
"ਕਿੰਨੇ ਪੈਸੇ ਦੇਮੇਗਾ?" ਬਾਣ ਵਟੇ ਨੇ ਪੁੱਛਿਆ। ਜੌਹਰੀ ਬੱਚਾ ਕਹਿੰਦਾ, "ਜਿੰਨੇ ਪੈਸੇ ਤੂੰ ਤੇ ਤੇਰੀ ਤੀਮੀਂ ਸਵੇਰ ਤੋਂ ਲੈ ਕੇ ਆਥਣ ਤਕ ਢੋ ਲਵੋ।"
ਸੌਦਾ ਪੱਕਾ ਹੋ ਗਿਆ।
ਦੂਜੇ ਦਿਨ ਤੀਮੀਂ ਮਾਲਕ ਪੈਸੇ ਢੋਣ ਲਗ ਪੇ। ਬਸ ਫੇਰ ਕੀ ਸੀ ਮਾਰ ਬਾਣ ਵਟੇ ਨੇ ਕੋਠੀਆਂ ਪਾ ਲਈਆਂ। ਅੱਡ-ਅੱਡ ਕੰਮ ਤੇ ਨੌਕਰ ਤੇ ਨੌਕਰਾਣੀਆਂ ਰੱਖ ਲੇ।
ਦਿਨ ਪਾ ਕੇ ਜਗਦੀਸ਼ ਚੰਦ ਤੇ ਹਰਭਾਗ ਓਧਰ ਗੇੜਾ ਮਾਰਨ ਆ ਗੇ। ਪੁੱਛਣ ਤੇ ਪਤਾ ਲੱਗਿਆ ਬਈ ਇਹ ਸਭ ਕੋਠੀਆਂ ਤੇ ਨੌਕਰ ਬਾਣ ਵਟੇ ਦੀ ਈ ਨੇ। ਉਹ ਦੋਵੇਂ ਦੋਸਤ ਬਾਣ ਵਟੇ ਕੋਲ ਚਲੇ ਗਏ। ਉਹਨਾਂ ਦਾ ਬਾਣ ਵਟੋ ਨੇ ਬਹੁਤ ਸੁਆਗਤ ਕੀਤਾ। ਓਧਰ ਬਾਣ ਵਟੇ ਦਾ ਇੱਕ ਨੌਕਰ ਉਸ ਦੇ ਮੁੰਡੇ ਨੂੰ ਇੱਕ ਦਰੱਖਤ ਹੇਠਾਂ ਖਡਾ ਰਿਹਾ ਸੀ। ਚਾਣਚਕ ਈ ਇੱਕ ਇਲ਼ ਦੇ ਪੌਚਿਆਂ ਨਾਲ ਇੱਕ ਲੀਰ ਜਿਹੀ ਫਸ ਕੇ ਹੇਠਾਂ ਡਿੱਗ ਪੀ ਤਾਂ ਨੌਕਰ ਨੇ ਉਹ ਚੱਕ ਲੀ। ਉਸ ਲੀਰ ਦੀ ਗੱਠ ਜਿਹੀ ਵੇਖ ਕੇ ਖੋਲ ਲਈ ਤਾਂ 90 ਰੁਪਏ ਵਿਚੋਂ ਨਿਕਲੇ। ਨੌਕਰ ਨੇ ਬਾਣ ਵਟੇ ਨੂੰ ਜਾ ਫੜਾਏ ਤਾਂ ਬਾਣ ਵਟੇ ਨੇ ਆਪਣੀ ਪੱਗ ਪਛਾਣੀ ਤੇ ਕਿਹਾ, "ਦੇਖੋ ਆਹ 90 ਰੁਪਏ, ਮੈਂ ਝੂਠ ਨੀ ਸੀ ਬੋਲਿਆ।"
ਏਨੇ ਵਿੱਚ ਉਹੀ ਖੋਪੇ ਵਾਲਾ ਪਿੰਡ ਵਿੱਚ ਬੁਰਾ ਵੇਚਦਾ ਸੀ। ਬਾਣ ਵਟੇ ਦੇ ਨੌਕਰ ਨੇ

80