ਪੰਨਾ:ਬਾਦਸ਼ਾਹੀਆਂ.pdf/100

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਹਿਣ ਲਗੀ ‘ਨਾ, ਪਵਣ ਦੇਵ ਬੱਦਲਾਂ ਨੂੰ ਮਾਰ ਉਡਾਂਦਾ ! ਤਾਂ ਫਿਰ “ਪਵਣ ਦੇ ਵ’ ਤਾਂ ਬੇਟੀ ਹੈ ਵਰ ਤੇਰੇ ਲਾਇਕ ? ਨਹੀਂ ਪਿਤਾ ਜੀ “ਪਵਣ ਦੇਵ ਤੋਂ “ਪਰਬਤ ਹੁੰਦੇ ਫਾਇਕ, ਪਵਣ ਟੱਕਰਾਂ ਲੱਖ ਮਾਰੇ ਪਰਬਤ ਜ਼ਰਾ ਨ ਹਲਦਾ । “ ਫਿਰ ਬੇਟੀ ਪਰਬਤ ਸੰਗ ਤਾਂ ਦਿਲ ਤੇਰਾ ਹੈ ਮਿਲਦਾ ?? ਨਹੀਂ ਪਿਤਾ ਜੀ ! ਉਸ ਦੇ ਢਿੱਡ ਵੀ ਚੁ ਹਾ’ ਕਢੇ ਖੋ ਤਾਂ ਤੇ ਸਭ ਤੋਂ ‘ਚੂਹਾ' ਤਕੜਾ, ਓਹੋ ਵਰ ਮੈਂ ਲੋੜਾਂ ਦਰ ਫਿੱਟੇ ਮੂੰਹ” ਆਖ ਰਿਸ਼ੀ ਨੇ ਤੋਂ ਫੜ ਕੇ ਧੂਹੀ “ਸੁਥਰੇ ਸੁੰਦਰ ਪਰੀ ਤੋਂ ਕੀਤੀ, ਮੁੜ ਚੂਹੀ ਦੀ ਚੂਹੀ

ਸੋਨਾ ਤੇ ਫ਼ਕੀਰੀ।

ਮਹਾਰਾਜਾ ਰਣਜੀਤ ਸਿੰਘ ਨੇ, ਕਿ ਸਿੰਘ ਜੀ ਜਾਓ ਲੱਖ ਰੁਪਯਾ, ਸੰਤ ਸਿੱਖਾਂ, ਫ਼ਕਰਾਂ ਨੂੰ ਵੰਡਵਾਓ । ੧ਭਾਈ ਦਯਾ ਸਿੰਘ ਜੀ ਜਾ ਕੇ, ਦੂਜੇ ਦਿਨ ਮੁੜ ਆਏ ਲੱਖ ਰੁਪੈ ਦੇ ਬਦਰੇ ਪੂਰੇ, ਵਾਪਸ ਆਣ ਟਿਕਾਏ ਕਹਿਣ ਲਗੇ “ਮੈਂ ਸਾਰੇ ਸ਼ਹਿਰ ਲਹੌਰ ਤਲਾਸ਼ ਕਰਾਈ *ਪਰ ਇਸ ਲੱਖ ਰੁਪੈ’ਚੋਂ ਇਕ ਭੀ ਵੰਡੀ ਗਈ ਨ ਪਾਈ । ਮਹਾਰਾਜ ਨੇ ਅਚਰਜ ਹੋ, ਕਿਹਾ ‘ਗਜ਼ਬ ਹੈ ਭਾਰਾ ਸਾਰੇ ਸ਼ਹਿਰ ਵਿਚ ਨ ਇਕ ਵੀ ਰਿਹਾ ਫ਼ਕੀਰ ਵਿਚਾਰਾ ਭਾਈ ਸਾਹਿਬ ਬੋਲੇ ਮਸਕਾਕੇ ਛਕਰ ਨੇ ਬੇਸ਼ਕ ਰਹਿੰਦੇ ‘ਪਰ ਉਹਹੋਰਮੰਗਤਿਆਂ ਵਾਂਗੂ ਲੋਭ-ਲਹਿਰ ਨਹੀਂਵਹਿੰਦੇ “ਯਾਨੀ ਜੋ ਹਨ ਅਸਲੀ ਸੰਤ, ਫ਼ਕੀਰ ਵਿਰਾਗੀ, ਭਾਈ, ਓਹ ਤਾਂ ਚਾਹੁੰਦੇ ਹੀ ਨਹੀਂ ਲੈਣਾ,ਮੋਹਰ, ਰੁਪਯਾ, ਪਾਈ

ਸ੍ਰੀ ਮਾਨਯ ਭਾਈ ਸਾਹਿਬ ਭਾਈ ਦਯਾ ਸਿੰਘ ਜੀ ਮਹਾਰਾਜ ਸ਼ੇਰਿ ਪੰਜਾਬ ਦੇ ਦਰਬਾਰ ਵਿਚ ੧੫੧ ਧਾਰਮਕ ਗ੍ਰੰਥੀਆਂ ਦੇ ਸ਼ਿਰੋਮਣੀ ਜਥੇਦਾਰ ਤੇ ਬੜੇ ਪਵਿੱਤੁ ਤੇ ਉਚ ਜੀਵਨ ਵਾਲੇ ਸਨ ।

- ੭੨ -