ਸਸਤੇ ਮੁੱਲੋਂ ਬੂਟ ਵਲੈਤੀ, ਬੋਲੀ ਦੇ, ਲੈ ਆਂਦਾ
ਰੋਗਨ ਸ਼ੋਗਨ ਕਰ ਲਿਸ਼ਕਾਕੇ, ਪੈਰੀਂ ਜਦੋਂ ਸਜਾਯਾ
ਨਾਲ ਕਛਿਹਰੇ, ਬੂਟ ਦੇਖ ਕੇ, ਯਾਰਾਂ ਹਾਸਾ ਪਾਯਾ
ਮਜਬੂਰਨ ਫਿਰ, ਬੂਟ ਵਾਸਤੇ, ਪਿਆ ਸੂਟ ਸਿਲਵਾਣਾ
ਕਾਲਰ, ਟਾਈ, ਸੈਂਟ, ਲਵਿੰਡਰ, ਸਭ ਕੁਝ ਪਿਆ ਮੰਗਾਣਾ
ਫ਼ੌਂਟਿਨ ਪੈੱਨ, ਰੁਮਾਲ, ਨੋਟਬੁਕ, ਐਨਕ, ਘੜੀ ਕਲਾਈ
ਚੈਸਟਰ, ਹੰਟਰ, ਪਨੀਅਰ ਕੁੱਤਾ, ਸਭ ਦੀ ਵਾਰੀ ਆਈ
ਕਈ ਲੇਡੀਆਂ ਜੰਟਲਮੈਨਾਂ ਨਾਲ ਵਾਕਫੀ ਹੋਈ
ਪਾਰਟੀਆਂ ਦਾ ਸੱਦਾ ਆਵੇ ਰੋਜ਼ ਕੋਈ ਨਾ ਕੋਈ
ਮੈਨੂੰ ਭੀ ਲਾਚਾਰ ਪਾਰਟੀਆਂ, ਆਪ ਕਰਨੀਆਂ ਪਈਆਂ
ਪਿਰਚ ਪਿਆਲੇ, ਕਾਂਟੇ, ਛੁਰੀਆਂ, ਮੇਜ਼ ਕੁਰਸੀਆਂ ਲਈਆਂ
ਪਰ ਜਦ ਮਿਤਰਾਂ, ਸਾਡੇ ਘਰ ਦਾ ਆਣ ਮਖ਼ੌਲ ਉਡਾਯਾ
ਗ਼ੈਰਤ ਖਾ ਕੇ, ਬੰਗਲਾ ਲੀਤਾ, ਦੁਲਹਨ ਵਾਂਗ ਸਜਾਯਾ
ਫ਼ਰਨੀਚਰਾਂ, ਕਰੌਕਰੀਆਂ ਨੇ ਖ਼ੂਨ 'ਦਿਕ' ਸਮ ਪੀਤਾ
ਬਹਿਰੇ ਬਾਵਰਚੀ ਨੇ ਖੀਸਾ ਰਜ ਰਜ ਖਾਲੀ ਕੀਤਾ
ਪਿਓ ਦਾਦੇ ਦੀ ਜਾਇਦਾਦ ਨੂੰ, ਡਾਂਗਾਂ ਦੇ ਗਜ਼ ਦੇ ਕੇ
ਵਿਸਕੀ ਬੋਤਲ ਦੇਵੀ ਅੱਗੇ ਹਸ ਹਸ ਮੱਥੇ ਟੇਕੇ
ਆਖ਼ਰ ਜਦ ਕੁਝ ਰਿਹਾ ਨਾ ਪੱਲੇ, ਸਿਰੇ ਡਿਗਰੀਆਂ ਚੜ੍ਹੀਆਂ
ਪੁਤ ਨੇ ਭੀ ਉਠ ਦਾਵ੍ਹਾ ਕੀਤਾ 'ਲੀਗਲ' ਘੁੰਡੀਆਂ ਪੜ੍ਹੀਆਂ
ਲਾਹ ਕੇ ਬੂਟ ਦੂਰ ਮੈਂ ਸੁਟਿਆ, ਨਾਲੇ ਖੁਲ੍ਹ ਗਈ ਅੱਖੀ
ਸ਼ੁਕਰ ਸ਼ੁਕਰ ਏ ਸੁਪਨਾ ਹੀ ਸੀ, ਲਾਜ ਪ੍ਰਭੂ ਨੇ ਰੱਖੀ
ਕੰਨਾਂ ਨੂੰ ਹੱਥ ਲਾਯਾ, ਭੈੜੀ ਵਾਦੀ ਪੈਣ ਨ ਦੇਸਾਂ
ਸਾਦਾ 'ਸੁਥਰਾ' ਰਹਿ, ਦੁੱਖਾਂ ਨੂੰ ਜੁੱਤੀ ਹੇਠ ਰਖੇਸਾਂ
ਪਿਆਰ ਦੀ ਕਹਾਣੀ
ਸਜਣਾ ! ਕਦੀ ਤਾਂ ਸਾਡੀ, ਸੁਣ ਪ੍ਯਾਰ ਦੀ ਕਹਾਣੀ
ਹੰਝੂਆਂ ਤੇ ਹਸਰਤਾਂ ਦੇ ਅੰਬਾਰ ਦੀ ਕਹਾਣੀ
-੭੯-