ਪੰਨਾ:ਬਾਦਸ਼ਾਹੀਆਂ.pdf/110

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਡਰ ਗਏ ਹੋ ਦੇਖ ਕੇ, ਚਿਹਰੇ ਦੀ ਮੁਰਦੇਹਾਣ ਨੂੰ ?
ਰੋ ਪਵੇ ਜੇ ਦੇਖ ਪਾਓ, ਦਿਲ ਮਿਰੇ ਦਾ ਵਰਮ ਭੀ
ਢੇਰ ਚਿਰ ਕੀਤੇ ਮੈਂ ਤਰਲੇ, ਪਰ ਓਹ ਅਕੜੇ ਹੀ ਰਹੇ
ਝੁਕ ਗਏ, ਜਦ ਅੱਕ ਕੇ ਮੈਂ ਹੋ ਗਿਆ ਕੁਝ ਗਰਮ ਭੀ
ਇਸ਼ਕ ਕੀ ਹੈ? ਅੱਗ ਹੈ ਜੋ ਵਿਚ ਚੌਰਾਹੇ ਫੂਕਦੀ,
ਭਰਮ ਭੀ ਤੇ ਸ਼ਰਮ ਭੀ ਤੇ ਕਰਮ ਭੀ ਤੇ ਧਰਮ ਭੀ
ਸੁਖ ਨ ਡਿੱਠਾ ਕਿਤੇ ਭੀ, ਰੋਂਦੇ ਬਤੇਰੇ ਤਖ਼ਤ ਜਾ
ਟੋਲ ਮਾਰੇ ਸ਼ਾਹਾਂ ਦੇ ਰਣਵਾਸ ਭੀ ਤੇ ਹਰਮ ਵੀ
ਭੇਤ ਉਸ ਭਗਵਾਨ ਦਾ, ਘਰ ਨਹੀ ਖ਼ਾਲਾ ਜਾਨ ਦਾ
ਜਿਸ ਨੇ ਅਪਨਾ ਆਪ ਤਜਿਆ,ਪਾ ਲਿਆ ਉਸ ਮਰਮ ਭੀ
ਵੇਲ ਕੇ ਹੋਰ ਸਭ ਪਾਪੜ, ਜਦੋਂ ਪੂਰੀ ਨਾ ਪਊ,
ਕਰ ਲਵਾਗੇ ਯਾਰ ਜਾਰੀ ਫਿਰ ਫ਼ਕੀਰੀ ੧ਫਰਮ ਭੀ
ਹੁਸਨਿ ਸੀਰਤ ਨਾਲ ਮੈਂ ਲਭਦਾ ਹਾਂ ਸੂਰਤ ਹੁਸਨ-ਭੀ,
'ਸਤ’ ਦਾ ਹਾਂ ਬੇਸ਼ਕ ਵਪਾਰੀ, ਹਾਂ ਸੁਦਾਗਰ ੨ਚਰਮ ਭੀ
ਤੱਤੇ-ਠੰਢੇ ਨੂੰ ਸਮੋ ਕੇ ਸੁਖ ਲਵੇ 'ਸੁਥਰਾ' ਸਦਾ,
ਆਉਂਦੇ ਮੌਕੇ ਨੇ ਜਗ ਤੇ ਨਰਮ ਭੀ ਤੇ ਗਰਮ ਭੀ

ਠੀਕ ਨਹੀਂ

ਜ਼ਾਲਿਮ ਨਾਲ ਮੁਹੱਬਤ ਕਰਕੇ ਮਨ ਕਲਪਾਣਾ ਠੀਕ ਨਹੀਂ
ਡਾਢੇ ਨਾਲ ਭਿਆਲੀ ਪਾ ਕੇ ਗਾਲਾਂ ਖਾਣਾ ਠੀਕ ਨਹੀਂ
ਮੇਰਾ ਵੱਸ ਚਲੇ ਤਾਂ ਰਬ ਨੂੰ, ਇਕ ਵਾਰੀ ਤਾਂ ਆਖ ਦਿਆਂ:-
'ਸੁੰਦਰ ਸ਼ਕਲਾਂ ਰਚ ਕੇ ਆਪੇ, ਮੇਟੀ ਜਾਣਾ ਠੀਕ ਨਹੀਂ ।'
ਜੇ ਕੁਈ ਤੈਨੂੰ ਪ੍ਰੇਮ ਕਰੇ, ਤਾਂ ਸ਼ੁਕਰ ਭੈੜਿਆ ਕਰਿਆ ਕਰ
ਭਾਗਾਂ ਨਾਲ ਫ਼ਖਰ ਏ ਮਿਲਦਾ, ਮੁਫ਼ਤ ਗੁਆਣਾ, ਠੀਕ ਨਹੀਂ
ਜੋ ਦਿਲ ਪ੍ਰੇਮ ਰੋਗ ਵਿਚ ਫਸਿਆ, ਪਿਲ ਪਿਲ ਫੋੜੇ ਵਾਂਗ ਕਰੇ,


੧ ਦੁਕਾਨ। ੨ ਚਮੜਾ ।

-੮੨-