ਪੰਨਾ:ਬਾਦਸ਼ਾਹੀਆਂ.pdf/116

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੈਨੂੰ ਕੀ? ਜੇ ਹੱਥ ਕਿਸੇ ਦੇ ਕੋਮਲ ਕਜਲ ਨਿਰਾਲੇ ਨੇ ਦੁਨੀਆਂ ਪਾਗ਼ਲ ਬਣਦੀ ਹੈ ਤਾਂ ਬਣੇ ਇਸ਼ਕ ਦਿਖਲਾਵਣ ਨੂੰ ਆਪਾਂ ਨੂੰ ਨਹੀਂ ਕਿਹਾ ਵੈਦ ਨੇ ਰੋਗ ਅਜੇਹਾ ਲਾਵਣ ਨੂੰ ਦੱਸੋ ਭਲਾ, ਵੇਖ ਫੁਲ ਖਿੜਿਆ, ਕਿਉਂ ਤਰਸਾਂ ਲਲਚਾਵਾਂ ਮੈਂ? ਦੁੜਕ ਛਾਲ ਚਿੱਕੜ ਵਿਚ ਮਾਰਾਂ, ਬਲ ਤੋੜਨ ਹਿਤ ਲਾਵਾਂ ਮੈਂ ? ਕਿਉ ਬੂਟੇ ਵਿਚ ਹਥ ਮਾਰ ਕੇ ਜ਼ਖਮ ਕੰਡੇ ਦਾ ਖਾਵਾਂ ਮੈ ? ਮੂਰਖ ਬਣਾਂ, ਮਖੌਲ ਕਰਾਵਾਂ, ਕਿਉਂ ਕਪੜੇ ਪੜਵਾਵਾਂ ਮੈਂ ? ਫੁਲ ਦੀ ਗੰਧ ਤਾਂ ਆਪੇ ਉਡ ਕੇ, ਸਾਡੇ ਵਲ ਆ ਜਾਣੀ ਹੈ। ਅਸਾਂ ਆਪਣੀ ਬੇ-ਪਰਵਾਹੀ ਦੀ ਕਿਉਂ ਸ਼ਾਨ ਗਵਾਣੀ ਹੈ ਚੰਦ-ਚਾਨਣੀ ਦੇਖ ਭਲਾ ਮੈਂ ਹਉਕੇ ਭਰ ਭਰ ਰੋਵਾਂ ਕਿਉਂ ? ਕਰ ਕਰ ਯਾਦ “ਕਿਸੇ ਦਾ ਮੁੱਖੜਾ ਜਾਨ ਆਪਣੀ ਖੋਵਾਂ ਕਿਉਂ ? ਮਿੱਠੀ ਨੀਂਦ ਛੱਡ ਕੇ ਤੜਫਾਂ, ਬੈਠਾਂ, ਤੇਰਾ ਖਲਵਾਂ ਕਿਉਂ ? ਦਰਸ਼ਨ ਇਕ ਕਿਸੇ ਦੇ ਖਾਤਰ, 'ਰਬ' ਦਾ ਅੱਝੀ ਹੋਵਾਂ ਕਿਉਂ ? ਬਦੋਬਦੀ ਕਿਉਂ ਭੇਟ ਕਰਨ ਨੂੰ, ਸਿਰ ਦਿਲ ਹਥ ਤੇ ਲਈ ਫਿਰਾਂ ? ਹੰਕਾਰੀ ਦੇ ਖਾਣ ਨੂੰ, ਕਿਉਂ ਪੈਰੀਂ ਸਿਰ ਦਈ ਫਿਰਾਂ ? ਮੈਂ ਬਖ਼ਕ ਇਸ ਜਗ ਤੇ ਹਰਦਮ ਹਸਦਾ ਅਤੇ ਹਸਾਂਦਾ ਹਾਂ ਪਰ ਨਾ ਚਾਹ-ਸ਼ਿਕੰਜੇ ਅੰਦਰ ਅਪਨਾ ਦਿਲ ਕੁੜਕਾਂਦਾ ਹਾਂ ਫੁਲ ਦੀ ਖ਼ੁਸ਼ਬੂ ਨੂੰ ਹਾਂ ਸੰਘਦਾ, ਨਾ ਕਿ ਉਸ ਨੂੰ ਖਾਂਦਾ ਹਾਂ ਕਈ ਪਦਾਰਥ ਦੇਖ ਜਗਤ ਦਾ ਰਾਲ ਨਹੀਂ ਟਪਕਾਂਦਾ ਹਾਂ ਮੇਰਾ ਦਿਲ ਹੈ ਮੇਰੇ ਵੱਸ ਵਿਚ, ਜਿਧਰ ਚਾਹਾਂ ਚਲਾਵਾਂ ਮੈਂ ਤਦੇ ਕਮਲ ਸਮ ਜਗ ਵਿਚ ‘ਸੁਥਰਾਂ ਬੇ-ਪਰਵਾਹ ਕਹਾਵਾਂ ਮੈਂ

ਅਮੀਰ ਦੀ ਛੋਹ

ਇਕ ਸਾਧੂ ਦੀ ਕੁਟੀਆ ਵਿਚ ਇਕ ਧਨੀ ਮੁਸਾਫਰ ਆਯਾ ਆਦਰ . ਕੀਤਾ ਸਾਧੂ ਨੇ ਤੇ ਜਲ-ਪਰਸ਼ਦ : ਛਕਾਯਾ ਰਾਤੀ ਓਥੇ ਡੇਰਾ ਕੀਤਾ, ਓਸ ਪਦਾਰਥ ਵਾਲੇ ) ਭੇਜੇ ਸੌਣ ਲਗਿਆਂ ਉਸ ਨੇ ਨਖਰੇ ਕਈ ਦਿਖਾਲੇ

-੮੮-