'ਇਸ ਤੋਂ ਛੁਟ ਜਗ ਦੀ ਬੇ-ਅਕਲੀ ਮੈਨੂੰ ਸਦਾ ਹਸਾਂਦੀ ਹੈ
'ਗ਼ਮ ਦੇ ਛੱਪੜ ਆਪੇ ਪੁਟ ਕੇ ਦੁਨੀਆਂ ਗੋਤੇ ਖਾਂਦੀ ਹੈ
'ਜਿਸ ਨੂੰ ਵੇਖੋ ਵਾਂਗ ਸ਼ੁਦਾਈਆਂ ਬੌਂਦਲਿਆ ਨਿਤ ਫਿਰਦਾ ਹੈ
'ਆਸ-ਖਿਲੌਣੇ ਘੜ ਕੇ ਭੰਨ ਕੇ ਪਿਆ ਖੋਰਦਾ ਹਿਰਦਾ ਹੈ
ਤਕੜੇ ਅਗੇ ਲਿੱਲੜੀਆਂ ਤੇ ਆਕੜ-ਨਫ਼ਰਤ ਮਾੜੇ ਤੇ
'ਜਿਸ ਵਲ ਤੱਕੋ ਨਜ਼ਰ ਟਿਕਾਈ ਬੈਠੇ ਲੁਟ ਤੇ ਧਾੜੇ ਤੇ
'ਸ਼ਾਂਤ ਖੁਸ਼ੀ ਹੈ ਅਪਨੇ ਅੰਦਰ, ਲੋਕ ਉਦਾਲੇ ਲਭਦੇ ਨੇ
'ਇਸ ਕੋਸ਼ਿਸ਼ ਵਿਚ ਅਜਬ ਹਸੌਣੇ ਮੂੰਹ ਬਣ ਜਾਂਦੇ ਸਭ ਦੇ ਨੇ
'ਏਹ ਅਞਾਣੀਆਂ ਮੂਰਖਤਾਈਆਂ ਵਖ ਕਲੀ-ਦਿਲ ਖਿਲਦੀ ਹੈ
'ਇਸ ਹਾਸੇ ’ਚੋਂ ਵੇਹਲ ਰੋਣ ਦੀ ਮੈਨੂੰ ਜ਼ਰਾ ਨ ਮਿਲਦੀ ਹੈ
'ਐਪਰ ਕਦੀ ਜੇ ਦੁਖੀਆ ਕੋਈ ਮੈਨੂੰ ਨਜ਼ਰੀ ਆਂਦਾ ਹੈ
'ਖੁਸ਼ ਰਹਿਣ ਨੈਣਾਂ 'ਚੋਂ ਪਾਣੀ ਬੇਵਸ ਮੀਂਹ ਵਸਾਂਦਾ ਹੈ
'ਹਸਦਾ ਹਾਂ ਤਾਂ ਸਭ ਨੂੰ ਦਸ ਕੇ, ਰੋਂਦਾ ਹਾਂ ਤਾਂ ਲੁਕ ਲੁਕ ਕੇ
'ਕਰਾਂ ਟਿਚਕਰਾਂ ਅੱਡੀਆਂ ਚੁਕ ਚੁਕ ਦਰਦ ਵੰਡਾਵਾਂ ਝੁਕ ਝੁਕ ਕੇ
'ਲਭਿਆ 'ਸੁਥਰਾ' ਭੇਤ ਇਹੋ ਜਗ, ਖੁਸ਼ੀ-ਬੀਜ ਇਉਂ ਬੋਂਦਾ ਹਾਂ
'ਅਪਨੇ ਦੁਖ ਤੇ ਹਸਦਾ ਹਾਂ, ਦੂਜੇ ਦੇ ਦੁਖ ਤੇ ਰੋਂਦਾ ਹਾਂ।'
ਉਡੀਕ ਦਾ ਰੋਗ ਤੇ ਉਸ ਦਾ ਇਲਾਜ
ਵਾਹ ਜਗ ਨੂੰ ਕਿਵੇਂ 'ਉਡੀਕ' ਪਰੀ, ਉਂਗਲਾਂ ਤੇ ਪਈ ਨਚਾਂਦੀ ਹੈ
ਮਾਸ਼ੂਕ ਵਾਂਗ, ਇਕਰਾਰਾਂ ਵਿਚ, ਦਿਨ, ਹਫ਼ਤੇ, ਸਾਲ ਬਿਤਾਂਦੀ ਹੈ
'ਤ੍ਰਿਸ਼ਨਾਂ' ਦੀ ਜੇਠੀ ਪੁਤਰੀ ਇਹ, ਆਸ਼ਾ ਦੀ ਅੰਮਾਂ ਜਾਈ ਹੈ
ਜ਼ੁਲਫਾਂ ਦੀ ਭੁੱਲ ਭੁਲਾਈਆਂ ਵਿਚ, ਸਭ ਸ੍ਰਿਸ਼ਟੀ ਏਸ ਫਸਾਈ ਹੈ
ਉਤੋਂ ਕੁਝ ਭੋਲੇ ਕਵੀਆਂ ਨੇ ਹੈ ਇਸ ਨੂੰ ਸਿਰੇ ਚੜ੍ਹਾ ਦਿਤਾ
ਪੁਲ ਬੰਨ੍ਹ ਬੰਨ੍ਹ ਇਸਦੀ ਉਪਮਾ ਦੇ ਜਗ ਇਸ ਦੇ ਪਿੱਛੇ ਲਾ ਦਿਤਾ
ਕਹਿੰਦੇ ਨੇ 'ਕਰੋ ਉਡੀਕ ਅਗਰ ਤਾਂ ਆਖ਼ਰ ਦਾਮਨ ਭਰਦਾ ਹੈ
'ਜਿਉਂ 'ਦਰ ਦਾ ਕੁੱਤਾ’ ਬਹਿ ਬਹਿ ਕੇ ਕੋਈ ਟੁਕੜਾ ਲੈ ਹੀ ਮਰਦਾ ਹੈ।'
ਇਸ ਗ਼ਲਤ ਸਬਕ ਦੇ ਅਸਰ ਹੇਠ ਨਿਤ ਆਸ਼ਕ ਦੁਖ ਉਠਾਂਦੇ ਨੇ
-੯੧-