ਇਸ ਸ਼ਕਤੀ ਵਾਲੀ ਨਾਰੀ ਜਾਂ ਇਨਸਾਨ ਰੂਪ ਵਿਚ ਆ ਜਾਵੇ
ਹਰ ਕੁਈ ਉਸ ਨੂੰ ਅਬਲਾ ਕਹਿ ਬੋੱਲੀ ਦੀ ਗੋਲੀ ਲਾ ਜਾਵੇ
ਹਾਲਾਂਕਿ 'ਅਬਲਾ’ ਦੇ ਹਥ ਹੀ ਸਭ ਮੁਲਕਾਂ ਸੰਦੀਆਂ ਵਾਗਾਂ ਨੇ
ਅਬਲਾ ਦੇ ਜਾਗਣ ਨਾਲੇ ਹੀ ਕੌਮਾਂ ਨੂੰ ਆਈਆਂ ਜਾਗਾਂ ਨੇ
ਅਬਲਾ ਹਰ ਘਰ ਦੀ ਰਾਣੀ ਹੈ ਅਬਲਾ ਪੈਦਾ ਬਲਵਾਨ ਕਰੇ
ਅਬਲਾ ਜਿ ਚਹੇ ਤਾਂ ਘਰ ਸੁਧਰੇ ਅਬਲਾ ਜਿ ਚਹੇ ਵੀਰਾਨ ਕਰੇ
ਅਬਲਾ ਜਿ ਗਿਰਾਏ ਪਤਾਲ ਸੁਟੇ ਅਬਲਾ ਜਿ ਉਠਾਏ ਤਾਂ ਮੁਕਤਿ ਮਿਲੇ
ਅਬਲਾ ਤੋਂ ਬਲ, ਧੀਰਜ, ਸ਼ਕਤੀ,ਦ੍ਰਿੜ੍ਹਤਾ, ਸ਼ਾਂਤੀ ਤੇ ਯੁਕਤਿ ਮਿਲੇ
ਇਸ ਸੰਦਰ ਨਾਜ਼ਕ ਨਾਰੀ ਨੂੰ, ਨ ਕਹੋ ਅਬਲਾ, ਨ ਕਹੋ ਅਬਲਾ
ਇਸਦੇ ਬਲ ਦਾ ਨਹੀਂ ਅੰਤ ਕੁਈ ਹੈ ਬੜੀ ਬਲਵਾਨ ਬਝੀ ਸਬਲਾ
ਸਤ ਰੱਖਯਾ ਜਾਂ ਉਪਕਾਰ ਲਈ ਜਦ ਅਥਲਾ ਬਲ ਦਿਖਲਾਂਦੀ ਹੈ
ਤਾਂ ਉਸ ਦਾ ਮਹਾਂ ਜਲਾਲ ਦੇਖ, ਸਭ ਕਾਇਨਾਤ ਥੱਰਾਂਦੀ ਹੈ
ਜੇ ਤੀਰ ਚਲਾਏ ਨੈਣਾਂ ਦੇ, ਤਾਂ ਘਾਇਲ ਮਰਦ ਹਜ਼ਾਰ ਕਰੇ
ਜੇ 'ਸੁਥਰੇ' ਦਿਲ ਵਿਚ ਜੋਸ਼ ਭਰੇ ਤਾਂ ਚਰਨ ਤਲੇ ਸੰਸਾਰ ਕਰੇ
ਕੰਮ ਤੇ ਘੜੰਮ
ਨਹੀਂ ਕਿਸੇ ਨੂੰ ਕਦੀ ਥਕੌਂਦੇ ਉਸ ਦੇ ਅਸਲੀ ਕੰਮ
ਲੱਕ ਤੋੜਦੇ, ਲਹੂ ਚੂਸਦੇ, ਕੰਮੋਂ ਵਧ ਘੜੰਮ
ਨਾ ਕੁਝ ਲੈਣਾ, ਨਾ ਕੁਝ ਦੇਣਾ, ਨਾ ਕੁਝ ਮਤਲਬ ਲੋੜ
ਫਿਰ ਭੀ ਰੋਜ਼ ਘੜੰਮ ਸੈਂਕੜੇ ਚਰਬੀ ਲੈਣ ਨਚੋੜ
ਫੋਕਾ ਚੌਧਰ ਪੁਣਾ ਕਦੀ ਆ ਸੀਖੇ, ਕਰੇ ਖ਼ਵਾਰ
ਕਦੇ ਮੈਂਬਰੀ ਦੀ ਬੀਮਾਰੀ ਕਰਦੀ ਆਣ ਲਚਾਰ
ਕਦੇ ਕਿਸੇ ਦੇ ਝਗੜੇ ਅੰਦਰ ਫ਼ਸੇ ਮੁਫਤ ਦੀ ਟੰਗ
ਕਦੀ ਨਗੂਣੀ ਗੱਲੋਂ ਗਵਾਂਢੀ ਨਾਲ ਕਰਾਵੇ ਜੰਗ
ਕਾਹਲੀ ਨਾਲ ਲਫਜ਼ ਇਕ ਮੂੰਹੋਂ ਨਿਕਲੇ ਗੜਬੜ ਪਾਇ
ਸੈ ਦੁਸ਼ਮਨ ਤੇ ਸੈ ਸੱਜਨ ਨੂੰ ਗੁਥਮ-ਗੁਥ ਕਰਾਇ
ਪੁਤ ਕਿਸੇ ਦਾ ਧੀ ਕਿਸੇ ਦੀ, ਐਵੇਂ ਭੁੜ੍ਹਕੇ ਮੂੜ੍ਹ
-੯੫-