ਪੰਨਾ:ਬਾਦਸ਼ਾਹੀਆਂ.pdf/127

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੇ ਕਿਤੇ ਜ਼ਰਾ ਅੱਗ ਅੱਖ ਖਲ੍ਹੇ, ਝਟ ਪਾਲਾ ਥੱਪੜ ਲਾਂਦਾ ਸੀ
ਜਿਉਂ ਕਿਸੇ ਜ਼ਮਾਨੇ ਨਰ ਜ਼ਾਲਿਮ, ਨਾਰੀ ਨੂੰ ਘੁਰਕ ਬਿਠਾਂਦਾ ਸੀ
ਬੰਦੂਕ ਹਵਾਈ ਮੰਡਲ ਸੀ, ਪਰਮਾਣੂ ਉਸ ਦੇ ਛੱਰ੍ਰੇ ਸਨ
ਤੜਫਾਂਦੇ, ਠੰਢਾ ਕਰਦੇ ਸਨ ਛੋਹ ਛੋਹ ਕੇ, ਪੁਛਦੇ ਜ਼ੱਰ੍ਰੇ ਸਨ
ਇਉਂ ਜਾਪੇ ਤਿੰਨਾਂ ਲੋਕਾਂ ਵਿਚ ਇਕ ਨਦੀ ਠੰਢ ਦੀ ਵਹਿੰਦੀ ਹੈ
ਜਿਉਂ ਸਿਖ,ਹਿੰਦੂ ਤੇ ਮੁਸਲਿਮ ਵਿਚ ਇਕ ਸਰਦ ਮਿਹਰੀ ਜਹੀ ਰਹਿੰਦੀ ਹੈ
ਹਰ ਪਾਸੇ 'ਹੂ’ ਦਾ ਆਲਮ ਸੀ, ਬਸ ਪਾਲਾ ਅਤੇ ਹਨੇਰਾ ਸੀ
ਇਕ ਜਿਹਾ 'ਮਾਲ ਤੇ 'ਜਾਕੂ ਸੀ; ਇਕ ਜੈਸਾ ਸੰਝ-ਸਵੇਰਾ ਸੀ
ਉਸ ਸਖਤ ਦਸੰਬਰ ਰਾਤ ਸਮੇਂ, 'ਸ਼ਿਮਲਾ ਹਿਲ’ ਬੈਠੀ ਝੁਰਦੀ ਸੀ
ਹਾ, ਸੁੰਦਰ 'ਪਹਾੜੀ ਮਲਕਾਂ ਏ ਪਈ ਗ਼ਮ ਵਿਚ ਭੁਰਦੀ ਖੁਰਦੀ ਸੀ
ਇਕ ਦਰਦ ਭਰੀ ਆਵਾਜ਼ ਉਦ੍ਹੇ ਹਰ ਲੂੰ ਲੂੰ ਵਿਚੋਂ ਆ ਰਹੀ ਸੀ
ਓਹ ਅਪਨੀ ਹਾਲਤ ਦਸ ਦਸ ਕੇ ਦੁਨੀਆਂ ਨੂੰ ਅਕਲ ਸਿਖਾ ਰਹੀ ਸੀ
ਕਹਿੰਦੀ ਸੀ 'ਦੇਖੋ, ਲੋੜ੍ਹਾ ਏ, ਸਭ ਪ੍ਰੇਮੀ ਪਿਠ ਭੁਵਾ ਗਏ ਨੇ
‘ਕੱਲ ਤਕ ਜੋ ਭਜ ਭਜ ਔਂਦੇ ਸਨ ਅਜ ਕਿਧਰੇ ਭਜ ਭਜਾ ਗਏ ਨੇ
ਜਿਉਂ ਜੋਬਨ ਵੇਲੇ ਨਾਰੀ ਤੋਂ, ਹਰ ਕੋਈ ਸਦਕੇ ਜਾਂਦਾ ਹੈ
'ਪਰ ਜਦੋਂ ਜਵਾਨੀ ਢਲਦੀ ਹੈ, ਕੋਈ ਵਿਰਲਾ ਪ੍ਰੇਮ ਨਿਭਾਂਦਾ ਹੈ
ਗੁੜ ਵਾਂਗ ਧਨੀ ਦੇ ਗਿਰਦ ਜਿਵੇਂ, ਮੱਖੀਆਂ ਸਮ ਮਿੱਤਰ ਜੁੜਦੇ ਨੇ
'ਧਨ ਮੁਕਿਆਂ ਸਭ ਦਾ ਪ੍ਰੇਮ ਮੁਕੇ, ਮੁਖ ਇਕ ਦਮ ਉਲਟ ਮੁੜਦੇ ਨੇ
'ਜਦ ਮੇਰਾ ਚੜ੍ਹਦਾ ਜੋਬਨ ਸੀ, ਚੁਕ ਕਰਜ਼ੇ, ਲੋਕੀ ਔਂਦੇ ਸਨ
‘ਗਰਮੀ ਦੇ ਝੁਲਸ, ਮਰੇ, ਸੜੇ, ਕਰ ਦਰਬਨ ਠੰਢਕ ਪੌਂਦੇ ਸਨ
'ਹੈ ਨਾਮ ‘ਸੀਮ-ਲਾ’ ਜੋ ਮੇਰਾ ਇਸ ਨੂੰ ਉਹ ਸਫਲਾ ਕਰਦੇ ਸਨ
'ਮੇਰੇ ਢਿਗ ਆਣ ਲਈ, ਪਹਿਲੇ, ਜੇਬਾਂ ਵਿਚ ਚਾਂਦੀ ਭਰਦੇ ਸਨ
'ਸਨ ਪੌਂਡ ਵਾਰਦੇ ਮਿਰੇ ਸਿਰੋਂ, ਸੁਰਗੋਂ ਵਧ ਮੈਨੂੰ ਗਿਣਦੇ ਸਨ
'ਖਦ ਬਣ ਬਣ ਕੇ ਗਜ਼ ਧਰਤੀ ਦੇ, ਭੌਂ ਮੇਰੀ ਤੁਰ ਤੁਰ ਮਿਣਦੇ ਸਨ
'ਸੀ ਆਸ਼ਕ ਵਾਇਸਰਾਇ ਮਿਰਾ, ਸਭ ‘ਤਾਰ' ਇਥੋਂ ਹੀ ਹਿਲਦੀ ਸੀ
'ਜਗ ਤੇ ਸੀ ਚਲਦਾ ਹੁਕਮ ਮਿਰਾ, ਨਿਤ 'ਸੁਰ' ਲੰਡਨ ਸੰਗ ਮਿਲਦੀ ਸੀ
'ਰਾਜੇ ਤੇ ਲਾਟ, ਨਵਾਬਾਂ ਦੇ, ਲਸ਼ਕਰ ਨਿਤ ਉਤਰੇ ਰਹਿੰਦੇ ਸਨ

- ੯੯ -