ਤੇ ਭਾਂਤ ਭਾਂਤ ਦੇ ਐਮ. ਐਲ. ਏ. ਚੈਂਬਰ ਵਿਚ ਡਟ ਕੇ ਬਹਿੰਦੇ ਸਨ
'ਅਸਮਾਨ ਵਾਂਗ ਮੈਂ ਉੱਚੀ ਸਾਂ, ਬਿਜਲੀ ਦੇ ਲਾਟੂ ਤਾਰੇ ਸਨ
'ਨਰ-ਨਾਰਾਂ, ਦੇਵ-ਅਪੱਛਰਾਂ ਸਨ, ਝਰਨੇ ਮਦ-ਭਰੇ ਫੁਹਾਰੇ ਸਨ
'ਮੈਂ ਮਸਤ ਪਦਮਨੀ ਵਾਂਗੂੰ ਸਾਂ, ਮਸਤੀ ਦੀ ਪੌਣ ਚਲਾਂਦੀ ਸਾਂ
'ਸ਼ੀਸ਼ੇ ’ਚੋਂ ਸ਼ਕਲ ਦਿਖਾ ਸਭ ਨੂੰ ਅੱਲਾਉੱਦੀਨ ਬਣਾਂਦੀ ਸਾਂ
'ਪਰ ਸ਼ੋਕ ਦਿਨਾਂ ਦੇ ਫੇਰਾਂ ਨੇ, ਜਦ ਬੁੱਲੇ ਸਰਦ ਵਗਾ ਦਿਤੇ
'ਦੁਧ-ਪੀਣੇ ਮਜਨੂੰ ਸਭ ਮੇਰੇ, ਮਛਰਾਂ ਦੇ ਵਾਂਗ ਉਡਾ ਦਿਤੇ
'ਹੁਣ ਮਾਲ ਰੋਡ ਦੀ ਮਾਂਗ ਮਿਰੀ, ਮਾਨ ਸੰਧੂਰੋਂ ਖਾਲੀ ਹੋ
‘ਮੈਂ ਛੁੱਟਣਾਂ ਵਾਂਗੂੰ ਬੈਠੀ ਹਾਂ, ਘਰ ਵਾਰਸ ਹੈ ਨਾ ਵਾਲੀ ਹੈ
'ਹੁਣ ਮਾਲ ਰੋਡ ਤੇ ਸ਼ਾਮ ਸਮੇਂ, ਮੀਨਾ ਬਾਜ਼ਾਰ ਨ ਲਗਦਾ ਹੈ
'ਨਾ ਦਿਲ ਦੇ ਸੌਦੇ ਹੁੰਦੇ ਨੇ ਨਾ ਦਰਿਆ ਹੁਸਨ ਦਾ ਵਗਦਾ ਹੈ
'ਨਾ ਤਿੱਤਰੀਆਂ, ਨਾ ਭੂੰਡੇ ਨੇ, ਨਾ ਦੀਵੇ, ਨਾ ਪਰਵਾਨੇ ਨੇ
'ਨਾ ਗੁੱਲ ਹੀ ਨੇ, ਨਾ ਬੁਲਬੁਲ ਨੇ, ਨਾ ਸਾਕੀ, ਨਾ ਮਸਤਾਨੇ ਨੇ
'ਨਾ ਸਿਨਮਾ-ਟਾਕੀ ਰੌਣਕ ਹੈ, ਨਾ ਏ. ਡੀ. ਸੀ. ਥੀਏਟਰ ਨੇ
'ਨਾ ਡਿਨਰ, ਲੰਚ, ਟੀ ਪਾਰਟੀਆਂ, ਨਾ ਬੌਇ, ਬੇਅਰਰ, ਵੇਟਰ ਨੇ
'ਕਿੱਥੇ ਓਹ ਕਮਰੀਂ ਪਾ ਬਾਹਾਂ, ਨੱਚਣਾ ਨਿਤ ਸੌ ਸੌ ਜੋੜੇ ਦਾ
'ਕਿਥੇ ਏਹ ਭਾਂ ਭਾਂ ਕਬਰ ਜਹੀ, ਭਰਨਾ ਫਿਸਣਾ ਦਿਲ ਫੋੜੇ ਦਾ
'ਮੈਂ ਓਹੋ ਹਾਂ, ਪਰ ਕਿਸਮਤ ਨੇ, ਹੈ ਹਾਲਤ ਜ਼ਰਾ ਵਟਾ ਦਿਤੀ
'ਇਸ ਬਦਲੀ ਨੇ, ਸਭ ਦਿਲ ਬਦਲੇ, ਕੁਲ ਉਲਫ਼ਤ ਦੂਰ ਕਰਾ ਦਿਤੀ
'ਸੁੰਦਰਾਂ ਤਾਂ ਇਕੇ ਜੋਗੀ ਨੂੰ ਦਿਲ ਦੇ ਕੇ ਅਤਿ ਪਛਤਾਈ ਸੀ
'ਕੋਠੇ ਤੋਂ ਡਿਗ ਕੇ ਮੋਈ ਸੀ ਇੱਜ਼ਤ ਭੀ ਨਾਲ ਗੁਆਈ ਸੀ
'ਮੈਂ ਸੈਂਕੜਿਆਂ ਹਰ ਜਾਈਆਂ ਨੂੰ, ਹਰ ਸਾਲ ਸੀਸ ਬਿਠਲਾਂਦੀ ਹਾਂ
'ਓਹ ਭਜ ਜਾਂਦੇ, ਮੈਂ ਰੋਂਦੀ ਹਾਂ, ਨਿਤ ਸਯਾਲੇ ਵਿਚ ਪਛਤਾਂਦੀ ਹਾਂ
'ਜੋ ਲੂਈਂ ਮਿਰੀ ਸੀ, ਘਾਹ ਕੂਲਾ ਹੁਣ ਸੂਲਾਂ-ਕੰਡੇ ਬਣਿਆ ਹੈ
'ਸਰ ਉੱਤੇ ਧੁੰਦ ਗੁਬਾਰਾਂ ਦਾ, ਦੁਖ-ਭਰਿਆ ਤੰਬੂ ਤਣਿਆ ਹੈ
'ਜਿਸ ਮੀਂਹ ਦੇ ਕਾਰਨ ਵਧਦੀ ਸੀ, ਸਰਸਬਜ਼ ਹੁਸਨ ਦੀ ਸ਼ਾਨ ਮਿਰੀ
'ਹੁਣ ਵਾਂਗ ਗੋਲੀਆਂ ਵਜਦਾ ਏ, ਬਣ ਗੜੇ ਮੁਕਾਵੇ ਜਾਨ ਮਿਰੀ
-੧੦੦-