'ਮੈਦਾਨੀ ਧਰਤ, ਮਿਰੀ ਸੌਂਕਣ, ਸਨ ਆਏ ਮਿਰੇ ਢਿਗ ਤਜ ਤਜ ਕੇ
'ਹੁਣ ਫੇਰ ਓਸ ਦੀ ਬੁੱਕਲ ਵਿਚ, ਜਾ ਲੁਕੇ, ਹੈਨ ਸਭ ਭਜ ਭਜ ਕੇ
'ਕਈ ਟਾਵੇਂ ਟਾਵੇਂ ਬੰਦੇ ਜੋ, ਮੂੰਹ ਢਕ ਕੇ ਫਿਰਦੇ ਦਿਸਦੇ ਨੇ
'ਓਹ ਖੁਸ਼ੀ ਨਾਲ ਨਹੀਂ ਠਹਿਰ ਰਹੇ, ਮਜਬੂਰੀ-ਚੱਕੀ ਪਿਸਦੇ ਨੇ
'ਜਿਉਂ ਹਿੰਦੂ ਲਾ ਵਿਚ ਨਾਰਾਂ ਨੂੰ, ਦੇ ਮਰਦ ਤਿਲਾਕ ਨ ਸਕਦੇ ਨੇ
'ਤਿਉਂ ਏਹ ਭੀ ਸ਼ਿਮਲੇ ਸੰਗ ਨੂੜੇ ਸਰਦੀ ਦੀਆਂ ਠੰਢਾਂ ਫਕਦੇ ਨੇ
'ਦੁਖ ਪਾ ਪਾ ਆਖ਼ਰ ਮੰਨਿਆ ਹੈ, ਮਤਲਬ ਦੀ ਦੁਨੀਆਂ ਸਾਰੀ ਹੈ
'ਸਭ ਵਫ਼ਾ-ਪਰੇਮ ਦਿਖਾਵੇ ਨੇ ਗੌਂ ਦੀ ਹੀ ਸਭ ਦੀ ਯਾਰੀ ਹੈ
'ਜਿਉਂ ਜਲ ਦੇ ਕੋਲ ਕਿਨਾਰਾ ਹੈ ਫੁਲ-ਕੰਡੇ ਨੇੜੇ ਨੇੜੇ ਨੇ
'ਫੁਲ-ਸੇਜ, ਕੰਡੇ ਦੀ ਸੇਜ, ਤਿਵੇਂ ਸਭ ਕੋਲੋ ਕੋਲ ਬਖੇੜੇ ਨੇ
'ਇਕ ਕਰਵਟ ਲੈ ਕੇ ਫੁੱਲਾਂ ਤੋਂ ਕੰਡਿਆਂ ਤੇ ਜਾ ਨਰ ਪੈਂਦਾ ਹੈ
'ਪਿਖ ਤੋਤੇ-ਚਸ਼ਮੀ ਯਾਰਾਂ ਦੀ, ਦੁਖ ਵਾਧੂ ਸਿਰ ਤੇ ਲੈਂਦਾ ਹੈ
‘ਜੇ ਪਹਿਲਾਂ ਹੀ ਦਿਲ ਸਮਝ ਲਵੇ ਮਤਲਬ ਦੀ ਸਾਰੀ ਦੁਨੀਆਂ ਹੈ
'ਤਾਂ ਵਿਸ਼੍ਵ ਭੀ ਨਾ ਦੁਖ ਦੇ ਸਕੇ ਏਹ ਕੌਣ ਵਿਚਾਰੀ ਦੁਨੀਆਂ ਹੈ ?
ਉਸ 'ਹਿਲਜ਼-ਕੁਈਨ’ ਦਾ ਏਹ ਰੋਣਾ, ਦਿਲ ਮੇਰੇ ਨੂੰ ਝੰਜੋੜ ਗਿਆ
ਉਸਦੀ ਵਡਮੁੱਲੀ ਸਿਖ੍ਯਾ ਨੂੰ, ਇਸ ਕਵਿਤਾ ਦੇ ਵਿਚ ਜੋੜ ਗਿਆ:-
ਰਾਤਾਂ ਤਾਂ ਬੜੀਆਂ ਡਿਠੀਆਂ ਨੇ, ਪਰ ਓਹ ਇਕ ਰਾਤ ਨ ਭੁਲਦੀ ਹੈ
ਜਿਉਂ ਤਪਦੇ ਮੂੰਹ ਕੁਨੀਨ ਘੁਲੇ, ਤਿਸ ਯਾਦ ਰਿਦੇ ਵਿਚ ਘੁਲਦੀ ਹੈ
ਬੁਲਬੁਲੇ ਦਾ ਲੈਕਚਰ
ਬੂੰਦ ਜਲ ਵਿਚ ਪੌਣ ਨੇ ਭਰ ਕੇ ਫੁਲਾਯਾ ਬੁਲਬੁਲਾ,
ਯਾ ਸਮੁੰਦਰ ਦਾ ਕੋਈ ਰਾਜਾ ਬਣਾਯਾ ਬੁਲਬੁਲਾ ।
ਸੜ ਰਿਹਾ ਖ਼ਬਰੇ ਹੈ ਅੰਦਰੋਂ ਸਿੰਧ, ਕਿਸਦੇ ਇਸ਼ਕ ਵਿਚ ?
ਆਹ ! ਨੇ ਛਾਲਾ ਜਿਗਰ ਤੇ ਹੈ ਉਠਾਯਾ ਬੁਲਬੁਲਾ ।
ਸੁੰਦਰੀ ਸਾਗਰ ਦੀ ਨੂੰ, ਸ਼ਾਇਦ ਜਵਾਨੀ ਹੈ ਚੜ੍ਹੀ,
ਚਿੰਨ੍ਹ-ਜੋਬਨ ਹਿੱਕ ਤੇ ਹੈ ਉਭਰ ਆਯਾ ਬੁਲਬੁਲਾ ।
ਯਾ ਪਵਣ-ਪਰਮਾਣੂਆਂ ਨੇ, ਮੈਚ ਖੇਲਣ ਵਾਸਤੇ,
-੧੦੧-