ਫੂਕ ਭਰ ਫੁਟਬਾਲ ਹੈ ਅਪਣਾ ਬਣਾਯਾ ਬੁਲਬੁਲਾ ।
ਯਾ ਕਿਸੇ ਇਨਜੀਨੀਅਰ ਨੇ, ਸ਼ਕਲ ਜੱਗ ਦੀ ਦਸਣ ਨੂੰ,
ਗੋਲ ਦੁਨੀਆਂ ਦਾ ਹੈ ਏ ਮੌਡਲ ਦਿਖਾਯਾ ਬੁਲਬੁਲਾ।
ਵਰੁਣ ਦੀ ਪਰਜਾ 'ਚ ਭੀ ਸ਼ਾਇਦ ਹੈ ਕੋਈ ਗੜਬੜੀ,
ਹੈ ਕਿਸੇ ਬਮ ਬਾਜ਼ ਨੇ ਏਹ ਬਮ ਬਣਾਯਾ ਬੁਲਬੁਲਾ ।
ਯਾ ਕਿਸੇ ਬੁਲਬੁਲ ਨੇ ਇਧਰੋਂ ਰੋਂਦੇ ਰੋਂਦੇ ਲੰਘਦਿਆਂ,
ਨੈਣ ’ਚੋਂ ਬੇਚੈਨ ਹੋ ਆਂਸੂ ਗਿਰਾਯਾ ਬੁਲਬਲਾ।
ਯਾ ਹਮਾਤੜ ਤੇ ਤੁਮ੍ਹਾਤੜ ਦੇ ਰਿਦੇ ਭੁਚਲਾਣ ਨੂੰ
ਫੋਕਾ ਜਲ ਮੁਰਗੀ ਨੇ ਹੈ ਅੰਡਾ ਰਿੜ੍ਹਾਯਾ ਬੁਲਬੁਲਾ।
ਕੀ ਪਤਾ ਕਿਸ ਹਲਕੀ ਫੁਲਕੀ ਕਮਲਿਨੀ ਖ਼ੂਬਾਂ ਲਈ?
ਮਹਾਂ ਹੌਲਾ, ਖਿਜ਼ਰ ਨੇ, ਮੋਤੀ ਰਚਾਯਾ ਬੁਲਬੁਲਾ।
ਯਾ ਸਮੁੰਦਰ-ਸ਼ਾਹ ਨੇ ਅਪਣਾ ਸ਼੍ਹਜ਼ਾਦਾ, ਮਹਿਲ ਤੋਂ,
ਸੈਰ ਹਿਤ ਹੈ ਹਵਾ ਦੇ ਘੋੜੇ ਚੜ੍ਹਾਯਾ ਬੁਲਬੁਲਾ।
ਐਨ ਮੁਮਕਿਨ ਹੈ ਕਿ ਜਲ ਜੀਵਾਂ ਲਈ ਜਲ ਬਾਗ ਵਿਚ,
ਰੱਬ ਦੀ ਕੁਦਰਤ ਨੇ ਹੈ ਅਮਰੂਦ ਲਾਯਾ ਬੁਲਬੁਲਾ।
ਕਮਲ ਚੋਂ ਬ੍ਰਹਮਾ ਨੇ ਉਠ ਸੀ 'ਅਹੰਬ੍ਰਹਮਸਮੀ’ ਕਿਹਾ,
ਵਧ ਉਸ ਤੋਂ ਜਾਪਦਾ ਸ਼ੇਖੀ ’ਚ ਆਯਾ ਬੁਲਬੁਲਾ ।
ਕਰ ਰਿਹਾ ਸਾਂ ਗੌਰ ਕਿ ਇਹ ਬੁਲਬੁਲਾ ਕੀ ਚੀਜ਼ ਹੈ?
ਦੇਖ ਕੇ ਸੋਚਾਂ 'ਚ ਮੈਨੂੰ ਖਿੜਖਿੜਾਯਾ ਬੁਲਬੁਲਾ।
ਕਹਿਣ ਲੱਗਾ- 'ਦੋਸਤਾ, ਸੰਸਾਰ-ਸਾਗਰ-ਹਾਲ ਵਿਚ
'ਸਿਰਫ਼ ਲੈਕਚਰ ਦੇਣ ਹਿਤ ਛਿਨ ਭਰ ਹੈ ਆਯਾ ਬੁਲਬੁਲਾ।
'ਮਿਰੇ ਵਾਂਗੂੰ ਜੀਵ ਸਭ ਸੰਸਾਰ ਦੇ ਹਨ ਬੁਲਬੁਲੇ,
‘ਜਗਤ ਖੁਦ ਤੇ ਜਗਤ ਦੀ ਸਾਰੀ ਹੈ ਮਾਯਾ ਬੁਲਬੁਲਾ।
ਮਿਲ ਗਏ ਦੋ ਬੁਲ੍ਹ ਤਾਂ ਗੁਲ ਬੁਲਬੁਲ ਟਹਿਕਦੇ ਚਹਿਕਦੇ,
‘ਫਟ ਗਏ ਬੁਲ੍ਹ, ਫੂਕ ਨਿਕਲੀ,ਲੌ ਸਿਧਾਯਾ ਬੁਲਬੁਲਾ।’
ਵੇਖਦਾ, ਹੈਰਾਨ, ਹਥ ਮਲਦਾ, ਖੜਾ ਮੈਂ ਰਹਿ ਗਿਆ,
ਛਪਨ ਹੋਯਾ ਜਿਹਾ 'ਸੁਥਰਾ' ਮੁੜ ਨ ਆਯਾ ਬੁਲਬੁਲਾ।
-੧੦੨-