ਲਖ ਕੋਹਾਂ ਵਿਚ ਜੋ ਨਹੀਂ ਥਕਦਾ, ਥਕੂ ਨ ਏਥੇ ਆਂਦਾ
ਆਪੇ ਆਊ, ਨਿਸਚੇ ਆਊ, 'ਸੁਥਰਾ' ਮੁਕਤਿ ਕਰਾਊ
ਹਰਦਮ 'ਨਾਨਕ ਸ਼ਾਹ' ਧਰਮ ਦਾ ਬੇੜਾ ਬੰਨੇ ਲਾਊ
ਸਭ ਕੁਝ ਉਸ ਦੇ ਹਵਾਲੇ
ਭਰੀ ਸਭਾ ਵਿਚ ਜਦੋਂ ਕੌਰਵਾਂ, ਜ਼ੁਲਮੀ ਸੀਨ ਦਿਖਾਯਾ
ਨੰਗੀ ਕਰਨ ਹੇਤ ਪੰਚਾਲੀ, ਕਰੜਾ ਦੰਡ ਸੁਣਾਯਾ
ਸੁਣ ਕੇ ਹੁਕਮ ਦਰੋਪਤੀ ਕੰਬੀ, ਨਜ਼ਰ ਚੁਤਰਫ ਦੁੜਾਈ
ਪੰਜੇ ਪਾਂਡੋ ਸਿਰ ਸੁਟ ਬੈਠੇ, ਜ਼ਰਾ ਨ ਸੁਣਨ ਦੁਹਾਈ
ਬੜੇ ਬਜ਼ੁਰਗਾਂ ਨੇ ਭੀ ਮੱਦਦੋਂ ਕੀਤੀ ਪ੍ਰਗਟ ਲਾਚਾਰੀ
ਅਫਲ, ਕੌਰਵਾਂ ਦੇ ਕਰ ਤਰਲੇ ਹੋਈ ਜ਼ਲੀਲ ਵਿਚਾਰੀ
ਸਭ ਤਰਫੋਂ ਮਾਯੂਸੀ ਹੋਈ, ਤਾਂ ਰੱਬ ਚੇਤੇ ਆਯਾ
ਸਾੜ੍ਹੀ ਲਾਹੁਣ ਹਿਤ ਦੁਹਸਾਸਨ, ਉਧਰੋਂ ਹਥ ਵਧਾਯਾ
ਦੋਵੇਂ ਹਥ ਅਬਲਾ ਦੇ ਫੜ ਕੇ, ਦੋ ਬੇ-ਰਹਿਮਾਂ ਜਕੜੇ
ਤਾਕਿ ਪਕੜ ਸਕੇ ਨਾ ਸਾੜ੍ਹੀ, ਦੋਵੇਂ ਬਾਜ਼ੂ ਪਕੜੇ
ਘਾਬਰਕੇ ਦੰਦਾਂ ਵਿਚ ਸਾੜ੍ਹੀ, ਲੀਤੀ ਪਕੜ ਵਿਚਾਰੀ
ਦੁਸ਼ਟਾਂ ਜਦ ਓਥੋਂ ਭੀ ਖਿੱਚੀ, ਚੀਕ ਦਰੋਪਤੀ ਮਾਰੀ:-
'ਹੇ ਭਗਵਾਨ ! ਨ ਤੇਰੇ ਬਾਝੋਂ ਮੇਰਾ ਕੋਈ ਸਹਾਈ,
ਮਿਰੀ ਲਾਜ ਰਖ, ਆ ਹੁਣ ਛੇਤੀ,ਕਾਹਨੂੰ ਦੇਰ ਲਗਾਈ ?'
ਅਰਬ ਖਰਬ ਸਾੜ੍ਹੀ ਹੋਈ ਫੌਰਨ,ਥਕ ਗਏ ਦੁਸ਼ਟ ਖਿਚਾਂਦੇ
ਜੈ ਜੈ ਕਾਰ ਪ੍ਰਭੂ ਦੀ ਹੋਈ, ਜ਼ਾਲਮ ਪੈ ਗਏ ਮਾਂਦੇ
ਘਰ ਆਈ ਤਾਂ ਮਿਲੇ ਕਿ੍ਰਸ਼ਨ ਜੀ, ਭੁੱਬ ਮਾਰ ਕੇ ਬੋਲੀ:-
‘ਭਗਵਾਨ, ਬੜੀ ਦਯਾ ਹੈ ਕੀਤੀ, ਰਖ ਲਈ ਅਪਨੀ ਗੋਲੀ
'ਪਰ ਦਸੋ,ਕਿਉਂ ਮਿਰੀ ਮਦਦ ਵਿਚ, ਦੇਰੀ ਤੁਸਾਂ ਲਗਾਈ ?
'ਕਿਉਂ ਨ ਕੁਝ ਪਲ ਪਹਿਲੇ ਆਕੇ, ਮੇਰੀ ਬਿਪਤ ਮੁਕਾਈ ?
ਸ਼ਿਰੀ ਕ੍ਰਿਸ਼ਨ ਮੁਸਕ੍ਰਾਕੇ ਬੋਲੇ ਤੂੰ ਦੰਦਾਂ ਵਿਚ ਫੜ ਕੇ,
'ਅਪਨੀ ਤਰਫੋਂ ਸਾੜ੍ਹੀ ਰੋਕੀ, ਮੈਂ ਵੇਂਹਦਾ ਰਿਹਾ ਖੜਕੇ,
-੧੦੬-