ਸਮੱਗਰੀ 'ਤੇ ਜਾਓ

ਪੰਨਾ:ਬਾਦਸ਼ਾਹੀਆਂ.pdf/135

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

'ਜਦ ਤੂੰ ਅਪਣਾ ਸਭ ਬਲ ਤਜਕੇ, ਕੇਵਲ ਮੈਨੂੰ ਧ੍ਯਾਯਾ
‘ਤਦ ਮੈਂ ਫੌਰਨ ਬਿਰਦ ਪਾਲਿਆ ਤੇਰਾ ਕਸ਼ਟ ਹਟਾਯਾ
ਇਕ ਮ੍ਯਾਨ ਵਿਚ ਦੋ ਤਲਵਾਰਾਂ, ਹਰਗਿਜ਼ ਨਾਹਿ ਸਮਾਵਨ
'ਅਪਨੀ ਹਉਮੈ, ਪ੍ਰਭੁ ਦੀ ਕ੍ਰਿਪਾ, ਕਠੀਆਂ ਨਹੀਂ ਰਹਾਵਨ
'ਜਦ ਬੰਦਾ ਤਜ ਨਿਜ ਬਲ, ਸਭ ਕੁਝ ਪ੍ਰਭੁ ਦੇ ਕਰੇ ਹਵਾਲੇ
'ਅਪਨੀ ਗੌਂ ਨੂੰ 'ਸੁਥਰਾ’ ਰਬ ਆ, ਸਭ ਦੁਖ ਉਸਦੇ ਟਾਲੇ!'

ਵਾਕਫ਼ੀ

ਵੱਲੋਂ- ਮਾਨ ਔਨਰੇਬਲ ਦਾਰ ਸਰ: ਜੋਗਿੰਦਰ ਸਿੰਘ, ਸਾਹਿਬ (ਨਾਈਟ ਰਈਆਜ਼ਮ ਰਸੂਲਪੁਰ(ਪੰਜਾਬ)ਤੇ ਐਰਾ ( ਅਵਧ) ਵਜ਼ੀਰ ਖੇਤੀ ਬਾੜੀ ਸਰਕਾਰ ਪੰਜਾਬ ਲਾਹੌਰ

“ਮੌਜੀ ਅਖਬਾਰ ਦੇ ਚੀਫ਼ ਐਡੀਟਰ ਸਰਦਾਰ ਐਸ. ਐਸ. ਚਰਨ fਘ ਜੀ ਨੇ ਆਪਣੇ ਲਈ ਤੇ ਆਪਣੇ ਅਖ਼ਬਾਰ ਲਈ ਤਮਾਮ ਪੰਜਾਬੀ ਹਿਰਦਿਆਂ ਵਿਚ ਇਕ ਖਾਸ ਜਗਾ ਹਾਸਲ ਕੀਤੀ ਹੋਈ ਹੈ । ਆਪ ਜ਼ਿਆਦਾ ਗੰਭੀਰ ਵਿਸ਼ਿਆਂ ਉਤੇ “ਮਹਾਂ ਕਵੀ ਸੁਥਰਾ ਜੀ ਦੇ ਨਾਮ ਹੇਠ ਲਿਖਦੇ ਹਨ, ਜਿਸ ਤੋਂ ਆਪ ਦਾ ਮਨਵ ਲੋਕਾਂ ਨੂੰ ਹਾਸ ਰਸ ਤੇ ਸਿਖ ਦੇਵੇਂ ਦੇਣਾ ਹੈ : ਸਿਧ ਇਤਹਾਸ ਵਿਚ ‘ਸਬਰਾ ਜੀ ਦੀ ਹਸਤੀ ਇਕ ਡਾਢੀ । ਕਲਬ ਵਾਲੀ ਹਸਤੀ ਹੋਈ ਹੈ, ਜੋ ਕਿ ਆਪਣੀ ਨਿਰਭੈ ਨੁਕਤਾਚੀਨੀ, ਹਾਸ ਰਸ ਭਰੀ ਬਧਿਮਤਾ ਤੇ ਸਭ ਤੋਂ ਵਧ ਕੇ ਆਪਣੀ ਨਿਰਸ਼ਾਰਥਾ ਦੇ ਕਾਰਨ ਬਹੁਤ ਮਸ਼ਹੂਰ ਸੀ ( ਸਰਦਾਰ ਚਰਨ ਸਿੰਘ ਜੀ ਨੇ ਜੋ ਕਵਿਤਾਵਾਂ ਸਬ ਰਾ’ ਜੀ ਦੇ ਉਪਨਾਮ ਨਾਲ ਰਚੀਆਂ ਹਨ, ਓਹਨਾਂ ਨੇ ਪੰਜਾਬੀ ਕਾਵਜ਼ ਵਿਚ ਇਕ ਬਿਲਕੁਲ ਨਵਾਂ ਹੀ ਰਸਤਾ ਪੈਦਾ ਕੀਤਾ ਹੈ, ਤੇ “ਮੌਜੀ ਦੀ ਕਾਮਯਾਬੀ ਦਾ ਕਾਰਨ ਕੀ ਓਹ ਲਫ਼ ਲਹਿਰ ਹੈ ਜੋ ਲੇਖਕ ਜੀ ਨੇ । ਚਲਾਈ ਹੈ ( ਸੁਥਰਾ’ ਜੀ ਇਕ ਨੁਕਤਾ ਲੈ ਲੈਂਦੇ ਹਨ ਤੇ ਉਸ ਨੁਕਤੇ ਉਤੇ ਅਜੇਹੀ ਕਲਮੀ ਤਸਵੀਰ ਖਿਚਦੇ ਹਨ, ਜੋ ਅੱਖਾਂ ਨੂੰ ਪਿਆਰੀ ਲਗਦੀ ਹੈ ਦਿਲ ਨੂੰ ਖੁਸ਼ ਕਰਦੀ ਹੈ ਤੇ ਬੁੱਧੀ ਨੂੰ ਉਜਾਲਾ ਬਖਸ਼ਦੀ ਹੈ ! ਬੋਲੀ ਦੀ

-੧੦੭-