ਪੰਨਾ:ਬਾਦਸ਼ਾਹੀਆਂ.pdf/15

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਾਣ ਪਛਾਣ

ਵਲੋਂ:-ਸ੍ਰੀ ਮਾਨ੍ਯਵਰ ਲਾਲਾ ਧਨੀ ਰਾਮ ਜੀ 'ਚਾਤ੍ਰਿਕ'
ਕਰਤਾ ‘ਚੰਦਨਵਾੜੀ’ ਚੀਫ਼ ਸਕੱਤ੍ਰ 'ਸੰਟ੍ਰਲ ਪੰਜਾਬੀ ਸਭਾ' ਪੰਜਾਬ,

ਇਸ ਅਲੌਕਿਕ ਰਚਨਾ 'ਬਾਦਸ਼ਾਹੀਆਂ' ਦੇ ਕਰਤਾ ਸ਼੍ਰੀ ਮਾਨ ਮਹਾਂ ਕਵੀ 'ਸੁਥਰਾ' ਜੀ, ਜਿਨ੍ਹਾਂ ਦੀ ਜਾਣ ਪਛਾਣ ਕਰਾਉਣ ਦਾ ਸੁਭਾਗ ਮੈਨੂੰ ਪ੍ਰਾਪਤ ਹੋਇਆ ਹੈ, ਇਕ ਬੇਮਿਸਾਲ ਹਸਤੀ ਹਨ। ਜਿਨ੍ਹਾਂ ਲੋਕਾਂ ਨੂੰ “ਮੌਜੀ’ ਅਖ਼ਬਾਰ ਪੜ੍ਹਨ ਦਾ ਮੌਕਾ ਮਿਲਦਾ ਰਿਹਾ ਹੈ, ਉਹ ਬਹੁਤ ਚੰਗੀ ਤਰਾਂ ਜਾਣਦੇ ਹਨ ਕਿ ਮਹਾਂ ਕਵੀ 'ਸੁਥਰਾ' ਕਿਸ ਬਲਾ ਦਾ ਜਾਦੂਗਰ ਲਿਖਾਰੀ ਹੈ। ਇਸ ਪਵਿਤ੍ਰ ਹਸਤੀ ਦਾ ਪ੍ਰਕਾਸ਼ ਸੰਨ ੧੯੨੭ ਵਿਚ ਹੋਇਆ, ਪਰ ਮੇਰੇ ਮਿੱਤਰ ਪਾਠਕ ਇਹ ਗਲ ਨੋਟ ਕਰ ਕੇ ਬੜੇ ਹੈਰਾਨ ਹੋਣਗੇ ਕਿ ਅੱਜ ਇਸ ਜਾਦੂਗਰ ਦੀ ਉਮਰ ਕੁਝ ਉਪਰ 40 ਬਰਸ ਦੀ ਹੈ। ਇਹ ਇਕ ਇਕ ਸਾਲ ਦੇ ਅੱਠ ਅੱਠ ਵਰ੍ਹੇ ਬਣ ਜਾਣ ਦਾ ਰਹੱਸ ਭੀ ਸੁਥਰਾ' ਜੀ ਦੀ ਹਸਤੀ ਵਾਂਗ ਹੀ ਅਜੀਬੋਗ਼ਰੀਬ ਹੈ, ਜਿਸ ਦੀ ਤਸ਼ਰੀਹ ਮੈਂ ਜ਼ਰਾ ਅੱਗੇ ਚਲ ਕੇ ਕਰਾਂਗਾ।

ਸੰਮਤ ੧੬੭੨ ਬਿਕ੍ਰਮੀ ਵਿਚ ਬਾਰਾਂ ਮੂਲਾ (ਕਸ਼ਮੀਰ) ਦੇ ਪਾਸ ਇਕ ਹੋਣਹਾਰ ਬਾਲਕ ਪੈਦਾ ਹੋਇਆ, ਜਿਸ ਨੂੰ ਨਿਰਦਈ ਮਾਪਿਆਂ ਨੇ ਜੋਤਸ਼ੀਆਂ ਦੇ ਆਖੇ ਲਗ ਕੇ ਨੂਰ ਜਹਾਂ ਵਾਂਗ ਜੰਗਲ ਵਿਚ ਸੁਟ ਦਿਤਾ। ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਇਸ ਨਿਰਦੋਸ਼ ਬਾਲ ਨੂੰ ਆਪਣੀ ਛਤਰ ਛਾਇਆ ਵਿਚ ਲੈ ਕੇ ਪਾਲਿਆ ਤੇ ਨਾਮ ਭਾਈ 'ਸੁਥਰਾ' ਰਖਿਆ। ਗੁਰੂ ਘਰ ਵਿਚ ਇਸ ਸੁਥਰੇ ਨੂੰ ਬੜਾ ਉੱਚਾ ਮਰਤਬਾ ਪ੍ਰਾਪਤ ਹੋਇਆ ਇਹ ਸੁਥਰਾ ਕਿਸ ਤਰ੍ਹਾਂ ਮਾਚੇ ਤੋੜ, ਹਾਜ਼ਰ ਜਵਾਬ. ਤੇ ਖਰੀਆਂ ੨ ਸੁਣਾਉਣ ਵਾਲਾ ਸੀ। ਇਸ ਨੂੰ ਉਹ ਸਾਰੇ ਲੋਕ ਜਾਣਦੇ ਹਨ, ਜਿਨ੍ਹਾਂ ਨੂੰ ਥੋੜਾ ਬਹੁਤ ਲਗਾਉ ਭੀ ਸਿੱਖ ਇਤਿਹਾਸ ਨਾਲ ਹੈ। ਮੈਂ ਆਵਾਗਵਨ ਨੂੰ

-ਸ-