ਪੰਨਾ:ਬਾਦਸ਼ਾਹੀਆਂ.pdf/20

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੁਣ ਗਾਹਕ ਸੀ ਕਿ ਇਕ ਸਾਲ ਦੇ ਬਾਹਦ ਹੀ (ਸੰਨ ੧੯੭੭) ਈਸਵੀ : ਵਿਚ ਇਕ ਨਾਵਲ 'ਸ਼ਾਮ ਸੁੰਦਰ’ ਨਾਮ ਦਾ ਲਿਖ ਕੇ ਪੂਕਾਸ਼ਤ ਕਰਾ ਦਿਤਾ - ਤੇ ਇਸੇ ਸਾਲ ਇਕ ਮਿੱਤੂ ਦੀ ਚਿੱਠੀ ਦਾ ਉੱਤਰ ਨਜ਼ਮ ਵਿਚ ਭੀ ਲਿਖ ਮਾਰਿਆ। ਇਸ ਦਿਨ ਤੋਂ ਸਾਹਿਤਕ ਬਲ ਮੁਤਾਲਿਆ ਦੇ ਜ਼ੋਰ ਨਾਲ ਪੈਰੇ ਪੈਰ ਵਧਣਾ ਸ਼ੁਰੂ ਹੋ ਗਿਆ | ਅਨੇਕਾਂ ਅਖਬਾਰ (ਖ਼ਾਲਸਾ ਸਮਾਚਾਰ, . ਖ਼ਾਲਸਾ ਸੇਵਕ, ਬੀਰ, ਸ਼ਹੀਦ, ਜਥੇਦਾਰ, ਮੌਜੀ, ਹੰਸ ਆਦਿਕ) ਵਿਚ ਸਬ : ਐਡੀਟਰ, ਐਡੀਟਰ, ਚੀਫ ਐਡੀਟਰ ਤੇ ਮਾਲਕ ਦੀ ਹੈਸੀਅਤ ਵਿਚ ਕੰਮ : ਕੀਤਾ ਤੇ ਅਨੇਕਾਂ ਪੁਸਤਕ ਲਿਖ ਕੇ ਪ੍ਰਕਾਸ਼ਤ ਕਰਵਾਏ, ਜੈਸਾ ਕਿ ਸ਼ਾਮ . ਸੰਦਰ, ਦਲੇਰ ਕੌਰ ਦੋਵੇਂ ਹਿਸੇ,ਚੰਚਲ ਮੂਰਤੀ, ਦੋ ਵਹੁਟੀਆਂ,ਰਣਜੀਤ ਕੌਰ, ਜੀਵਨ ਜੁਗਤੀ, ਨੈਪੋਲੀਅਨ ਬੋਨਾਪਾਰਟ, ਖ਼ੂਨੀ ਹਾਰ, ਜਗਤ ਤਮਾਸ਼ਾ fਪੰਨ . ਹਿਸੇ, ਛਾਈ ਸੌ ਹੀਰੇ, ਜਗਨ ਜਾਦੂਗਰਨੀ, ਭਰੜੀ ਨੀਤੀ, ਵਿਦੁਰ ਨੀਤੀ, ਸੁਦਾਮਾ ਨੀਤੀ, ਕਾਨਫਰੂ ਬਸ ਨੀਤੀ, ਸਾਅਦੀ ਨੀਤੀ, ਕੌਣ ਜਿੱਤਿਆ? ਪ੍ਰਤਾਪ ਉਦਯ, ਗੂਹਸਤ ਦੀ ਬੇੜੀ, ਅਖੁੱਟ ਖ਼ਜ਼ਾਨੇ ਦੀ ਚਾਬੀ ਆਦਿਕ ਉਪਨਸ ਤੇ ਨੀਤੀ ਗੁੰਬ ਆਪ ਦੀ ਲੇਖਨੀ ਦੇ ਅਹਿਸਾਨਮੰਦ ਹਨ | ਇਸ ਤੋਂ ਸਵਾਇ ਕਈ ਦਰਜਨਾਂ ਗ੍ਰੰਥਾਂ ਨਾਵਲਾਂ ਆਦਿਕਾਂ ਨੂੰ ਹੋਰ ਪਬਲਿਸ਼ਰਾਂ ਲਈ ਪੰਜਾਬੀ ਵਿਚ ਉਲਥਾ ਕਰਦੇ ਰਹੇ ਪੰਜਾਬੀ ਦੇ ਲਗਪਗ ਸਾਰੇ ਅਖ਼ਬਾਰਾਂ ਤੇ ਰਸਾਲਿਆਂ ਨੂੰ ਮਜ਼ਮੂਨਾਂ ਨਾਲ ਸਹਾਇਤਾ ਦੇਂਦੇ ਰਹੇ । ਗੱਲ ਕੀ ਜਦ ਤੋਂ ਮੱਤ ਬੁਧ ਸੰਭਲੀ ਜਾਂ ਪੜਨਾ ਤੇ ਜਾਂ ਲਿਖਣਾਂ, ਇਨ੍ਹਾਂ ਦੇ ਪੱਲੇ ਹੀ ਪੈ ਗਿਆ। ਪਤਾ ਨਹੀਂ ਵਧਾਤਾ ਨੇ ਇਸ ਅਣਥੱਕ ਲਿਖਾਰੀ ਨੂੰ ਕੋਸ ਅਜੀਬ ' ਮਿੱਟੀ ਨਾਲ ਘੜਿਆ ਹੈ ਕਿ ਜਦ ਦੇਖੋ, ਜਾਂ ਲਿਖਦੇ ਹੋਣਗੇ ਜਾਂ ਪੜ੍ਹਦੇ। ਪੰਜਾਬੀ ਬੋਲੀ ਉੱਪਰ ਜਿੰਨਾ ਅਹਿਸਾਨ ਆਪ ਨੇ ਚਾੜਿਆ ਹੈ, ਉਸ ਦਾ : ਸਾਰਾ ਜ਼ਿਕਰ ਕਰਨਾ ਬੜਾ ਹੀ ਔਖਾ ਹੈ | ਆਪ ਦੀਆਂ ਰਚਨਾਂ ਵਿਚੋਂ ਕਈਆਂ ਨੂੰ ਬੜੇ ਬੜੇ ਇਨਾਮ ਮਿਲੇ, ਕਈਆਂ ਦੀਆਂ ਪੰਝੀ ੨ ਐਡੀਸ਼ਨਾਂ ਛਪ ਚੁੱਕੀਆਂ ਹਨ । ਜੀਵਨ ਜੁਗਤੀ ਨੂੰ ਪੰਜਾਬ ਟੈਕਸਟ ਬੁਕ ਕਮੇਟੀ ਨੇ ਤੇ ਐਫ਼. ਏ. ਦੀ ਪੜਾਈ ਵਾਸਤੇ ਲਾਈ ਰਖਿਆ | ਇਸ ਤੋਂ ਬਿਨਾਂ ਕਈ ਦਰਜਨ ਪੁਸਤਕਾਂ ਦੇ ਖਰੜੇ ਆਪ ਦੇ ਲਿਖੇ ਪਏ ਹਨ, ਜਿਨ੍ਹਾਂ ਦੇ ਛਪਣ ਦੀ ਵਾਰੀ ਨਹੀਂ ਆਈ । ਪੰਜਾਬੀ ਦੇ ਸਭ ਤੋਂ ਪਹਿਲੇ ਰੋਜ਼ਾਨਾ ਤੇ ਦਿਨ ਵਿਚ

-ਘ-