ਪੰਨਾ:ਬਾਦਸ਼ਾਹੀਆਂ.pdf/21

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੋ ਵਾਰ ਛਪਣ ਵਾਲੇ ਨਿਹਾਇਤ ਕਾਮਯਾਬ ਅਖ਼ਬਾਰ ‘ਬੀ’ ਨੂੰ ਡੀ ਆਪ ਹੀ ਐਡਿਟ ਕੀਤਾ ਕਰਦੇ ਸਨ। ਸੰਨ ੧੯੫ ਵਿਚ ਆਪ ਦਾ ਆਪਣਾ ਅਖ਼ਬਾਰ 'ਰੋਜ਼ਾਨਾ ਸ਼ਹੀਦ ਭੀ ਬੜਾ ਜ਼ਬਰਦਸਤ ਡੰਕਾ ਵਜਾ ਚੁਕਾ ਹੈ!

ਉਸੇ ਜ਼ਮਾਨੇ ਵਿਚ ਆਪ ਦੇ ਜੀਵਨ ਨੇ ਇਕ ਹੋਰ ਮਜ਼ੇਦਾਰ ਪਲਟਾ ਖ਼ਾਧਾ। ਪਹਿਲੇ ਆਪ ਨਿਰੇ ਸਾਹਿੱਤਕਾਰ ਹੀ ਸਨ, ਪਰ ਤਦ ਤੋਂ ਸਟੇਟਮੈਨ ਸਾਹਿੱਤਕ ਰ ਭੀ ਬਣ ਗਏ । ਸ਼੍ਰੀ ਨਾਭਾ ਪਤੀ ਜੀ ਨੇ ਆਪ ਦੀ ਕਾਬਲੀਅਤ ਦੇਖ ਕੇ ਆਪ ਨੂੰ ਪੰਜਾਬੀ ਕਵੀ ਤੇ ਲੇਖਕ ਦੀ ਪਦਵੀ ਦੇ ਕੇ ਆਪਣੇ ਪਾਸ ਬੁਲਾ ਲਿਆ, ਜਿਥੇ ਜਾ ਕੇ ਆਪ ਨੇ ੫-੬ ਸਾਲ ਵਿਚ ਅਨੇਕਾਂ ਪੁਸਤਕਾਂ ਰਚੀਆਂ ਤੇ ਪੰਜਾਬੀ ਬੋਲੀ ਵਿਚ ਉਹ ਉਹ ਜੌਹਰ ਦਿਖਾਏ ਕਿ ਫ਼ਾਰਸੀ ਉਰਦੂ ਸ਼ਾਇਰਾਂ ਨੂੰ ਵੀ ਪੰਜਾਬੀ ਦਾ ਹਾ ਮੰਨਣਾ ਪੈ ਗਿਆ ਤੇ ਆਪ ਦੀ ਕੀਰਤੀ ਏਥੋਂ ਤਕ ਵਧੀ ਕਿ ਪ੍ਰਸਿਧ ਸਿਖ ਇਤਿਹਾਸਕਾਰ ਬਾਬਾ ਗਿਆਨ ਸਿੰਘ ਜੀ ਗਿਆਨੀ ਨੇ ਆਪਣੇ ੩੫ ਇਤਿਹਾਸਕ ਗ੍ਰੰਥਾਂ ਦੀ ਨਜ਼ਮ ਤੇ ਨਸਰ ਵਿਚ ਯੋਗ ਵਾਧੇ ਘਾਟੇ ਕਰਨ ਲਈ ਕੇਵਲ ਆਪ ਨੂੰ ਹੀ ਚੁਣਿਆ ਤੇ ਆਪ ਦੇ ਹਕ ਵਿਚ ਇਕ ਸੇਵਾ ਦੀ ਵਸੀਅਤ ਕਰ ਦਿਤੀ, ਜੋ ਇਕ ਲਾਸਾਨੀ ਮਾਣ ਸੀ।

ਨਾਭਿਓਂ ਵਾਪਸ ਆ ਕੇ ਆਪ ਨੇ ਪਟਿਆਲਾ ਦਰਬਾਰ ਦੇ ਸੱਦੇ | ਪਰ ਬਾਬਾ ਗਿਆਨ ਸਿੰਘ ਜੀ ਦੇ ਇਤਿਹਾਸਕ ਗ੍ਰੰਥ ਮੁਕੰਮਲ ਕਰਨ ਲਈ ਓਥੇ ਜਾ ਕੇ ਦੋ ਤਿੰਨ ਸਾਲ ਤਕ ਧਰਮ ਅਸਥਾਨ ਪ੍ਰਬੰਧਕ ਕੌਂਸਲ (Ecclesiastical Council) ਦੇ ਜਨਰਲ ਸਕੱਤੂ ਤੇ ਸਿਖ ਇਤਿਹਾਸ ਕਮੇਟੀ ਦੇ ਐਡੀਸ਼ਨਲ ਸਕੱੜ ਦੀ ਹੈਸੀਅਤ ਵਿਚ ਚੋਖੀ ਸਾਹਿਤ ਸੇਵਾ ਕੀਤੀ । ਗਵਰਨਮੰਟ ਪਟਿਆਲਾ ਵਲੋਂ ਆਪ ਨੂੰ “ਰਾਜ ਕਵੀਂ (Poet Laurreate) ਤੇ “ਮਲਿਕਲ ਸ਼ਾਅਰਾ' ਦੇ ਸ਼ਾਹੀ ਖ਼ਿਤਾਬ, ਏਜ਼ਾਜ਼ੀ ਤਲਵਾਰਾਂ ਅਤੇ ਖਿਲਅਤ ਫ਼ਾਖ਼ਰਾ ਆਦਿਕ ਨਾਲ ਸਨਮਾਨਿਆ ਗਿਆ! ਪੰਜਾਬ ਸਾਹਿੱਤਕਾਰਾਂ ਵਿਚੋਂ ਆਪ ਹੀ ਇੱਕੋ ਇਕ ਭਾਗਾਂ ਵਾਲੇ ਜੀ ਹਨ, ਜਿਨਾਂ ਨੂੰ ਰਾਜ ਦਰਬਾਰਾਂ ਵਲੋਂ ਇਹ ਇੱਜ਼ਤਾਂ ਪ੍ਰਾਪਤ ਹੋਈਆਂ ਹਨ। ਪਰ ਆਜ਼ਾਦ ਤੇ ਪਵਿੱਤਰ ਰੂਹਾਂ ਨੂੰ ਸ਼ਾਹੀ ਦਰਬਾਰਾਂ ਦੇ ਪਿੰਜ਼ਰੇ ਕਦੇ ਰਾਸ ਨਹੀਂ ... ਆਉਂਦੇ। ਆਪ ਨੂੰ ਵੀ ਹੋਰ ਬੇਸ਼ੁਮਾਰ ਪ੍ਰਸਿਧ ਇਤਿਹਾਸਕ ਹਸਤੀਆਂ ਵਾਂਗ ਰਿਆਸਤੀ ਸਾਜ਼ਸ਼ਾਂ ਤੇ ਅਨੇਕ ਪਬਲਿਕ ਗਲਤ ਫਹਿਮੀਆਂ ਦੇ ਔਖ ਝਲਣੇ