ਪੰਨਾ:ਬਾਦਸ਼ਾਹੀਆਂ.pdf/22

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਏ ਤੇ ਅਖੀਰ ਸ਼ੁਕਰ ਹੈ ਕਿ ਆਪ ਸ਼ਾਹੀ ਦਰਬਾਰਾਂ ਨੂੰ ਛੱਡ ਕੇ ਆਜ਼ਾਦ ਕਲਮੀ ਸੇਵਾ ਵਿਚ ਜੁਟ ਪਏ ਤੇ ਉਹ ਸ਼ਾਨਦਾਰ ਕੰਮ ਕਰ ਕੇ ਦਿਖਾਏ ਜੇ ਹੋ ਸ਼ਾਹੀ ਦਰਬਾਰਾਂ ਵਿਚ ਕਦੇ ਨਾ ਹੋ ਸਕਦੇ।

ਮਾਨ ਵਡਿਆਈਆਂ ਦੇ ਲਿਹਾਜ਼ ਨਾਲ ਭੀ ਆਪ ਦੀ ਕਲਮੀ ਸੇਵਾ ਦੀ ਕਦਰ ਸਾਰੇ ਪੰਜਾਬ ਦੀ ਪਬਲਿਕ ਨੇ ਸ਼ਾਹੀ ਦਰਬਾਰਾਂ ਤੋਂ ਵਧ ਕੇ ਕੀਤੀ ਹੈ ਅਰ ਪਿੱਛੇ ਜਹੇ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਦੇ ਪ੍ਰਕਾਸ਼ : ਅਸਥਾਨ ਸ੍ਰੀ ਵਡਾਲੀ ਸਾਹਿਬ ਦੇ ਭਰੇ ਦੀਵਾਨ ਵਿਚ ਜੋ ਏਜ਼ਾਜ਼ੀ ਤਲਵਾਰ ਰੂਪੀ ਸਿਰੋਪਾਓ ਆਪ ਨੂੰ ਕਲਮੀ ਸੇਵਾ ਬਦਲੇ ਮਿਲਿਆ ਸੀ, ਉਸਨੂੰ, ਨਿਸਚੇ ਹੀ ਆਪ ਤਮਾਮ ਸ਼ਾਹੀ ਏਜ਼ਜ਼ਾਂ ਤੋਂ ਵਧ ਕੇ ਆਨੰਦ-ਦਾਇਕ ਸਮਝਦੇ ਹਨ।

ਸੰਨ ੧੯੨੬ ਵਿਚ ਆਪ ਨੇ ਪੰਜਾਬੀ ਦਾ ਪਹਿਲਾ ਵਿਟਬਿਟਸ (ਜ਼ਿੰਦਾ ਦਿਲ) ਅਖ਼ਬਾਰ “ਮੌਜੀ’ ਜਾਰੀ ਕੀਤਾ, ਜਿਸ ਦੀ ਦਸ ਦਸ ਹਜ਼ਾਰ ਕਾਪੀ ਛਪਦੀ ਰਹੀ ਤੇ ਜਿਸ ਦੇ ਸਪੈਸ਼ਲ ਨੰਬਰ ੨੫ ਹਜ਼ਾਰ ਤਕ ਦੀ ਸੰਖਯਾ ਵਿਚ ਨਿਕਲ ਚੁੱਕੇ ਹਨ । ਸੰਨ ੧੯੨੯ ਵਿਚ ਇਕ ਲਾਸਾਨੀ ਸਾਹਿੱਤਕ ਮੇਗਜ਼ੀਨ ‘ਹੰਸ’ ਨਾਮ ਦਾ ਜਾਰੀ ਕੀਤਾ, ਪਰ ਸ਼ੋਕ ! ਆਪ ਦੇ ਅਣਗਿਣਤ ਝਮੇਲਿਆਂ ਦੇ ਕਾਰਨ ਉਹ ਜਾਰੀ ਨਾ ਰਿਹਾ। ਸੰਨ ੧੯੨੮ ਵਿਚ ਜੋ ਸ਼ਿਮਲੇ ਵਿਚ ਪਹਿਲਾਂ ਪੰਜਾਬੀ ਦਰਬਾਰ ਡਾਢੀ ਸ਼ਾਨ ਨਾਲ ਹੋਇਆ ਸੀ, ਉਸ ਦੇ ਕਰਨ ਕਾਰਨ ਭੀ ਆਪ ਹੀ ਸਨ | ਹੁਣ ਆਪ ਸੰਨ ੧੯੩੧ ਤੋਂ ਸੈਂਟਰਲ ਪੰਜਾਬੀ ਸਭਾ ਦੇ ਪ੍ਰਧਾਨ ਦੀ ਹੈਸੀਅਤ ਵਿਚ ਅਪਣੀ ਸਰਗਰਮੀ ਨਾਲ ਪੰਜਾਬੀ ਮਾਤਾ ਦੀ ਸੇਵਾ ਕਰ ਰਹੇ ਹਨ | ਇਸ ਜ਼ਮਾਨੇ ਵਿਚ ਦੋ ਡਾਢੇ ਬਾਨਦਾਰ ਦਰਬਾਰ (ਵਿਸ਼ਨਲ ਦਰਬਾਰ ਅੰਮ੍ਰਿਤਸਰ , ੧੭-੨-੧੯੩੨ ਅਤੇ ਆਲ ਇੰਡੀਆ ਪੰਜਾਬੀ ਦਰਬਾਰ ਸ਼ਿਮਲੇ ਵਿਚ ? ੨੮-੯੧੯੩੨) ਬੜੀ ਸਜ ਧਜ ਤੇ ਕਾਮਯਾਬੀ ਨਾਲ ਹੋ ਚੁਕੇ ਹਨ ਤੇ : ਇਕ ਬੜਾ ਵੱਡਾ ਪ੍ਰੋਗਰਾਮ (ਪੰਜਾਬੀ ਹਾਲ, ਪੰਜਾਬੀ ਲਾਇਬਰੇਰੀ, ਪੰਜਾਬੀ ਕਾਨਫ਼ੀਸ, ਪੰਜਾਬੀ ਰੀਵੀਊ ਤੇ ਪੰਜਾਬੀ ਡਿਕਸ਼ਨਰ) ਆਦਿਕ ਦਾ) ਪੂਰਾ ਕਰਨ ਲਈ ਆਪ ਆਪਣੇ ਬਲ ਨਾਲ ਤਿਆਰੀਆਂ ਵਿਚ ਮਸਰੂਫ ਹਨ।

ਪੰਜਾਬੀ ਦੀ ਜੋ ਸ਼ਾਨਦਾਰ ਸੇਵਾ ਇਸ ਬਹਾਦਰ ਜਰਨੈਲ ਨੇ ਧਾਰਮਕ

-ਚ-