ਪੰਨਾ:ਬਾਦਸ਼ਾਹੀਆਂ.pdf/23

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੇ ਭਾਈਚਾਰਕ ਸਰਗਰਮੀਆਂ ਨੂੰ ਇਕ ਪਾਸੇ ਰੱਖ ਕੇ ਕੀਤੀ ਹੈ, ਉਸ ਦਾ ਕੋਈ ਮੁਲ ਨਹੀਂ ਪਾਇਆ ਜਾ ਸਕਦਾ। ਮੇਰੀ ਸਮਝ ਵਿਚ ਸ੍ਰੀ ਮਾਨ ਭਾਈ ਸਾਹਿਬ ਭਾਈ ਵੀਰ ਸਿੰਘ ਸਾਹਿਬ ਤੋਂ ਉਤਰ ਕੇ ਆਪ ਦੀ ਹੀ ਇਕ ਮੁਬਾਰਕ ਹਸਤੀ ਹੈ, ਜਿਨ੍ਹਾਂ ਦੇ ਸ਼ੁਰੂ ਤੋਂ ਲੈ ਕੇ ਹੁਣ ਤਕ ਲਿਖੇ ਛਪੇ ਤੇ ਪਬਲਿਕ ਦੇ ਹੱਥਾਂ ਵਿਚ ਅਪੜੇ ਹੋਏ ਸਾਹਿਤ ਦੀ ਮਿਕਦਾਰ ਹਿਸਾਬ, ਲਾਇਆਂ ਕਈ ਹਜ਼ਾਰ ਟਨ ਬਣ ਜਾਂਦੀ ਹੈ। ਮੈਂ ਚਾਹੁੰਦਾ ਹਾਂ ਕਿ ਪੰਜਾਬੀ ਸੰਸਾਰ ਵਲੋਂ ਆਪ ਦੀ ਇਸ ਨੀਤੀ ਪੁਸਤਕ ਦਾ ਪੂਰੀ ਗਰਮਜੋਸ਼ੀ ਨਾਲ ਸੁਆਗਤ ਕੀਤਾ ਜਾਵੇ, ਤਾਕਿ ਪੰਜਾਬੀ ਦੀ ਸੇਵਾ ਵਾਸਤੇ ਉਮਡੇ ਹੋਏ ਹੋਰ ਮਨ ਬੜੀ ਤੇਜ਼ੀ ਨਾਲ ਅੱਗੇ ਆਉਣੇ ਸ਼ੁਰੂ ਹੋ ਜਾਣ ਤੇ ਪੰਜਾਬੀ ਮਾਤਾ ਦੀ ਬੇੜੀ ਪਾਰਲੇ ਕੰਢੇ ਤੇ ਅੱਪੜ ਜਾਵੇ।

ਸ੍ਰੀ ਅੰਮ੍ਰਿਤਸਰ ] ਪੰਜਾਬੀ ਮਾਤਾ ਦੇ ਸੇਵਕਾਂ ਦਾ ਸੇਵਕ

੨੭-੧੨-੧੯੩੨] ਧਨੀ ਰਾਮ ਚਾਤ੍ਰਿਕ

ਕੁਝ ਆਪਣੇ ਵੱਲੋਂ

ਪੁਸਤਕ ਦੇ ਸ਼ੁਰੂ ਵਿਚ ਕਰਤਾ ਵੱਲੋਂ ਕੁਝ ਆਪਣੀ ਬਾਬਤ ਵੀ ਲਿਖਣ ਦਾ ਇਕ ਰਵਾਜ ਜਿਹਾ ਪਿਆ ਹੋਇਆ ਹੈ, ਪਰ ਮੇਰੀਆਂ ਸੁਥਰਾ ਜੀ ਦੇ ਨਾਮ ਦੀਆਂ ਕਵਿਤਾਵਾਂ ਨੇ ਜਿਸ ਤਰ੍ਹਾਂ ਰਸਤਾ ਪੈਦਾ ਕੀਤਾ ਹੈ, ਉਸੇ ਤਰਾਂ ਮੈਂ ਓਹਨਾਂ ਕਵਿਤਾਵਾਂ ਦੇ ਇਸ ਸੰਗੁਹ ਸਬੰਧੀ ਵੀ ਉਸ ਪੁਰਾਣੇ ਰਵਾਜ ਨੂੰ ਬਦਲਕੇ ਆਪਣੀ ਜ਼ਾਤ ਸਬੰਧੀ ਨਿਮਰਤਾ ਯਾ ਫ਼ਖਰ ਦੇ ਵਿਅਰਥ ਲਫ਼ਜ਼ ਲਿਖਣ ਦੀ ਥਾਂ ਇਸ ਕਿਤਾਬ ਸਬੰਧੀ ਹੀ ਕੁਝ ਲਿਖ ਦੇਂਦਾ ਹਾਂ।

ਪੰਜਾਬੀ ਦੇ ਪਿਆਰ ਦਾ ਬੂਟਾ ਮੇਰੇ ਦਿਲ ਵਿਚ ਅਪਣੇ ਸੁਸ਼ਟ ਉਸਤਾਦ ਸ਼੍ਰੀ ਮਹਾਂ ਮਾਨ ਗੁਰਪੁਰ ਨਿਵਾਸੀ ਪੰਡਤ ਹਜ਼ਾਰਾ ਸਿੰਘ ਸਾਹਿਬ ਗਿਆਨੀ ਕਰਤਾ ‘ਸੂਰਜ ਪ੍ਰਕਾਸ਼ ਚੂਰਣਿਕਾ` ਆਦਿ) ਦੀ ਕ੍ਰਿਪਾ ਨਾਲ ਦੂਜੀ ਤੀਜੀ ਜਮਾਤ ਦੀ ਪੜ੍ਹਾਈ ਤੋਂ ਹੀ ਲਗ ਗਿਆ ਸੀ, ਜੋ ਹੌਲੀ ਹੌਲੀ ਇਕ ਵਡਾ ਫਲਦਾਰ ਬਿਰਛ ਹੋ ਗਿਆ ਤੇ ਇਸ ਤਰ੍ਹਾਂ ਮੇਰੇ ਜੀਵਨ ਦਾ ਆਦਰਸ਼ ਪੰਜਾਬੀ ਦੀ ਸੇਵਾ ਬਣ ਗਿਆ । ਸੰਨ ੧੯੨੬ ਵਿਚ ਕੁਝ ਸੱਜਣਾਂ ਨਾਲ ਗੱਲ ਬਾਤ ਹੋਈ ਕਿ ਪੰਜਾਬੀ ਵਿਚ ਸੂਖਮ ਹਾਸ ਰਸ ਦੀ ਬਿਲਕੁਲ