ਪੰਨਾ:ਬਾਦਸ਼ਾਹੀਆਂ.pdf/24

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਣਹੋਂਦ ਹੈ। ਏਹ ਲੋੜ ਪੂਰੀ ਕਰਨ ਲਈ “ਮੌਜੀ ਜਾਰੀ ਕੀਤਾ ਗਿਆ ਤੇ ਉਸ ਦੇ ਪਹਿਲੇ ਪਰਚੇ ਵਿਚ ਹੀ “ਮਹਾਂ ਕਵੀ ਸਬਰਾ ਜੀ ਦੀ ਪਹਿਲੀ ਕਵਿਤ. ਅੱਖੀਆਂ ਲਿਖੀ ਗਈ। ਮਲੂਮ ਹੁੰਦਾ ਹੈ ਕਿ ਪੰਜਾਬੀ ਸੰਸਾਰ ਅਜੇਹੇ ਜ਼ਰੂਰੀ ਲਿਟਰੇਚਰ ਲਈ ਚਿਰਾਂ ਤੋਂ ਅੱcਆਂ ਵਿਛਾਈ ਬੈਠਾ ਸੀ। ਮੌਜੀ' ਤੇ 'ਸੁਥਰਾ ਜੀ ਦੀਆਂ ਕਵਿਤਾਵਾਂ ਦੀ ਕਦਰਦਾਨੀ ਮੇਰੀਆਂ ਤਮਾਮ ਆਸਾਂ ਉਮੇਦਾਂ ਤੇ ਖਿਆਲਾਂ ਤੋਂ ਵਧ ਕੇ ਹੋਈ, ਜਿਸ ਤੋਂ ਮੇਰੀ ਕਲਮ ਦਾ ਹੌਸਲਾ ਵਧ ਗਿਆ ਤੇ 'ਮੌਜੀ' ਵਿਚ “ਮਹਾਂ ਕਵੀ ਸੁਬਰਾ’ ਜੀ ਦੀ ਕਵਿਤਾ ਤੇ ਬਾਬੇ ਵਰਿਆਮੇ ਦਾ ਵਾਰਤਕ ਲੇਖ ਇਕ ਜ਼ਰੂਰੀ ਸਪਤਾਹਕ ਅੰਗ ਤੇ ਫੈਸ਼ਨ ਬਣ ਗਏ | ਕੁਝ ਚਿਰ ਬਾਦ ਪੰਜਾਥੀ ਪਬਲਿਕ ਵਲੋਂ ਹਰ ਪਾਸਿਓਂ ਹਕਮ ਆਉਣ ਲਗੇ ਕਿ ਇਹਨਾਂ ਕਵਿਤਾਵਾਂ ਤੇ ਲੇਖਾਂ ਨੂੰ ਕਿਤਾਬੀ ਸ਼ਕਲ ਵਿਚ ਇਕੱਤ੍ਰ ਕਰਨਾ ਚਾਹੀਦਾ ਹੈ, ਪਰ ਮੈਨੂੰ ਏਹਨਾਂ ਚੀਜ਼ਾਂ ਉਤੇ ਨਜ਼ਰਸਾਨੀ ਕਰਨ ਦੀ ਵੇਹਲ ਨਾ ਮਿਲੀ। ਲੋਕਾਂ ਦੇ ਤਕਾਜ਼ੇ ਵਧਦੇ ਗਏ | “ਸੁਥਰਾ ਜੀ ਨੂੰ ਮੌਜੀ ਦੀ ਮਾਰਫਤ ਬੜੇ ਬੜੇ ਇਨਾਮ, ਪ੍ਰੇਮ-ਪੜ, ਸੁਗਾਤਾਂ, ਮੇਹਣੇ, ਗੁਸੇ, ਗਿਲੇ, ਹਲੂਣੇ ਤੇ ਉਲਾਂਭੇ ਹਰ ਰੋਜ ਆਉਣ ਲਗੇ । ਕਈ ਸਾਹਿਤ-ਰਤਨਾਂ ਨੇ ਏਥੋਂ ਤਕ ਲਿਖਿਆ ਕਿ “ਏਹਨਾਂ ਕਵਿਤਾਵਾਂ ਤੇ ਲੇਖਾਂ ਨੂੰ ਛਪਾਣ ਵਿਚ ਦੇਰ ਕਰਨੀ ਪੰਜਾਬੀ ਮਾਤਾ ਨਾਲ ਧੋਹ ਹੈ ।' ਇਕ ਲਖਪਤੀ ਰਈਸ ਤੇ ਬੜੇ ਵਡੇ ਪੰਜਾਬੀ ਸਰਦਾਰ ਜੀ ਨੇ ਕੇਵਲ ‘ਸੁਥਰਾ ਜੀ ਦੀਆਂ ਕਵਿਤਾਵਾਂ ਦੀ ਖਾਤਰ ਇਕ ਖਾਸ ਆਦਮੀ ਬੜੀ ਦੂਰੋਂ ਭੇਜਣ ਦਾ ਪ੍ਰਬੰਧ : ਕੀਤਾ, ਤਾਂ ਜੋ ਉਹ ਮੌਜੀ ਦੇ ਦਫ਼ਤਰ ਵਿਚ ਬੈਠ ਕੇ ਸਾਰੀਆਂ ਕਵਿਤਾਵਾਂ ਨੂੰ ' ਨਕਲ ਕਰ ਕੇ ਲੈ ਜਾਵੇ ! ਤੇ ਸਚ ਪੁਛੋ ਤਾਂ ਇਹ ਕਵਿਤਾਵਾਂ ਨਕਲ ਓਹਨਾਂ ਦੀ ਖ਼ਾਤਰ ਹੀ ਹੋਈਆਂ ਸਨ,ਜਿਨiਉਤੇ ਮੈਂ ਡਾਕਾ ਮਾਰ ਲਿਆ ਤੇ ਉਹਨਾਂ ਨੂੰ ਨੂੰ ਭੇਜਣ ਦੀ ਥਾਂ ਪ੍ਰੈਸ ਵਿਚ ਦੇ ਕੇ ਛਪਾਈ ਸ਼ੁਰੂ ਕਰਾ ਦਿਤੀ । ਜੇ ਮੈਂ । ਇਸ ਤਰ੍ਹਾਂ ਨਾ ਕਰਦਾ ਤਾਂ ਖਬਰੇ ਹੋਰ ਕਿੰਨਾ ਚਿਰ ਇਹ ਛਪਾਈ ਨਾ ਹੋ । ਸਕਦੀ, ਕਿਉਂਕਿ ਮੈਨੂੰ ਵਕਤ ਮਿਲਦਾ ਹੀ ਨਹੀਂ। ਮੇਰੇ ਲਿਖੇ ਹੋਏ ਕਈ ਦਰਜਨਾਂ ਖਰੜੇ ਤੇ ੫੦-੬੦ ਖਰੜੇ ਹੋਰ ਲਾਇਕ ਲੇਖਕਾਂ ਦੇ ਲਿਖੇ ਹੋਏ, ਕਈ ਸਾਲਾਂ ਤੋਂ ਕੇਵਲ ਮੇਰੀ ਨਜ਼ਰਸਾਨੀ ਦੀ ਉਡੀਕ ਵਿਚ ਪਏ ਹਨ। ਜੇ ਮੈਨੂੰ ਵਕਤ ਮਿਲਦਾ ਤਾਂ ਪੰਜਾਬੀ ਟਕਸਾਲ ਵਲੋਂ ਹੁਣ ਤੀਕ ਬਹੁਤ

-ਜ-