ਪੰਨਾ:ਬਾਦਸ਼ਾਹੀਆਂ.pdf/27

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਤਮ ਤ੍ਰਿਪਤੀਆਂ ਪ੍ਰਾਪਤ ਕੀਤੀਆਂ, ਉਸੇ ਨਰ ਮੁਨਾਰੇ ਤੋਂ ਮੇਰੇ ਵਡੇ ਵੀਰ ਸ੍ਰੀ ਮਾਨ ਗੁਰਪੁਰ ਨਿਵਾਸੀ ਭਾਈ ਨਰੈਣ ਸਿੰਘ ਜੀ ਤੇ ਇਹ ਦਾਸ ਚਾਨਣ ਪ੍ਰਾਪਤ ਕਰਨ ਦਾ ਮਾਣ ਹਾਸਲ ਕਰਦੇ ਰਹੇ। ਪੰਜਾਬੀ ਦੇ ਲਗ ਪਗ ਸਾਰੇ ਹੀ ਪ੍ਰਸਿੱਧ ਸੇਵਕਾਂ ਨੇ ਉਹਨਾਂ ਦੇ ਦਰ ਤੋਂ ਫ਼ੈਜ਼ ਹਾਸਲ ਕੀਤਾ। ਗਯਾ ਪੰਜਾਬੀ ਦੇ ਮੌਜੂਦਾ ਦੌਰ ਦੇ ਅਸਲੀ ਮੋਢੀ ਉਹ ਪਿਆਰੇ ਸਨ, ਜਿਨ੍ਹਾਂ ਦਾ ਸ਼ੁਭ ਨਾਮ ਮੈਂ ਉੱਤੇ ਦੱਸ ਚੁਕਾ ਹਾਂ ਕਿ ਸ੍ਰੀ ਮਾਨ ਪੰਡਤ ਹਜ਼ਾਰਾ ਸਿੰਘ ਸਾਹਿਬ ਗਿਆਨੀ ਸੀ। ਮੇਰੀ ਆਤਮਾ ਉਹਨਾਂ ਦੀ ਕਿਰਪਾ ਦਾ ਧਨਵਾਦ ਪਰੀ ਕ੍ਰਿਤੱਗੜ੍ਹਤਾ ਨਾਲ ਕਰਦੀ ਹੈ ਤੇ ਉਹਨਾਂ ਦਾ ਨਾਮ ਯਾਦ ਆਓਦਿਆਂ ਹੀ ਮੇਰਾ ਸਿਰ ਝੁਕ ਜਾਂਦਾ ਹੈ। ਤਮਾਮ ਪੰਜਾਬੀ ਦੇ ਪ੍ਰੇਮੀਆਂ ਤੇ ਪੰਜਾਬ ਵਾਸੀਆਂ ਨੂੰ ਉਹਨਾਂ ਦਾ ਧੰਨਵਾਦ ਕਰਨਾ ਚਾਹੀਦਾ ਹੈ ਤੇ ਉਹਨਾਂ ਦੀ ਯਾਦਗਾਰ ਕਾਇਮ ਕਰਨੀ ਚਾਹੀਦੀ ਹੈ, ਕਿਉਂਕਿ ਪੰਜਾਬ ਦੀ ਆਜ਼ਾਦੀ ਤੇ ਖੁਸ਼ਹਾਲੀ ਕੇਵਲ ਪੰਜਾਬੀ ਦੀ ਤਰੱਕੀ ਤੇ ਨਿਰਭਰ ਹੈ ਅਤੇ ਪੰਜਾਬੀ ਦੀ ਤਰੱਕੀ ਦੇ ਵਰਤਮਾਨ ਦੌਰ ਦੇ ਉਹ ਮੋਢੀ ਸਨ।

ਛੋਕੜ ਵਿਚ ਮੈਂ ਇਸ ਤੋਂ ਬਿਨਾਂ ਹੋਰ ਕੀ ਅਰਜ਼ ਕਰਾਂ ਕਿ ਜੇ ਏਸ ਪੁਸਤਕ ਤੋਂ ਕਿਸੇ ਇਕ ਹਸਤੀ ਨੇ ਭੀ ਸੱਚੀਆਂ ਦਿਲੀ 'ਬਾਦਸ਼ਾਹੀਆਂ ਪ੍ਰਾਪਤ ਕਰ ਲਈਆਂ ਤਾਂ ਮੈਂ ਆਪਣੀ ਸਾਰੀ ਮੇਹਨਤ ਸਫਲ ਸਮਝਾਂਗਾ।

ਮਾਨਸਰੋਵਰ ਅੰਮ੍ਰਿਤਸਰ] ੨੫ ਦਸੰਬਰ ੧੯੩੨]

ਐਸ. ਐਸ. ਚਰਨ ਸਿੰਘ

ਜਾਚ ਤੇ ਪਰਖ

ਵਲੋਂ:-ਸ੍ਰੀ ਮਾਨ, ਔਨਰੇਬਲ, ਖਾਨ , ਬਹਾਦਰ, ਚੌਧਰੀ ਸਰ ਸ਼ਹਾਬ ਦੀਨ ਸਾਹਿਬ (ਨਾਈਟ)..ਬੀ. ਏ, ਐਲ. ਐਲ. ਬੀ.

ਪ੍ਰੈਜ਼ੀਡੈਂਟ ਪੰਜਾਬ ਲੇਜਿਸਲੇਟਿਵ ਕੌਂਸਲ ਲਹੌਰ

ਮੈਂ ਸਰਦਾਰ ਐਸ. ਐਸ. ਚਰਨ ਸਿੰਘ ਸਾਹਿਬ ‘ਸ਼ਹੀਦ’ ਦੀਆਂ ਮਹਾਂ ਕਵੀ ਸੁਥਰਾ’ ਜੀ ਦੇ ਨਾਂ ਨਾਲ ਲਿਖੀਆਂ ਹੋਈਆਂ ਕਵਿਤਾਵਾਂ ਦੇ