ਕੱਲਿਆਂ ਹੀ ਧਨ ਸਾਂਭਣ ਖਾਤਿਰ, ਜ਼ਹਿਰੀ ਫੰਦਾ ਲਾਇਆ!
ਇਨ੍ਹਾਂ ਦੁਹਾਂ ਕਰ ਕਤਲ ਓਸ ਨੂੰ, ਰਜਕੇ ਖਾਣਾ ਖਾਇਆ!
ਤਿੰਨੇ ਮਰੇ ਖ਼ਜ਼ਾਨਾ ਓਵੇਂ ਰਿਹਾ ਨ ਕਿਸੇ ਉਠਾਯਾ!
ਜਗ ਤੇ ਥਾਂ ਥਾਂ ਲੋਭ-ਜ਼ਹਿਰ ਦਾ ਮਿਲੇ ਨਜ਼ਾਰਾ ਐਸਾ!
'ਸੁਥਰਾ' ਸਭ ਦੁਨੀਆਂ ਤੋਂ ਚੰਗਾ ਪਾਸ ਨ ਰਖੇ ਪੈਸਾ!
ਸ਼ਾਂਤੀ ਦਾ ਇਮਤਿਹਾਨ
ਮੈਂ ਸੁਣਿਆ ਕਿ ਨਗਰ ਅਸਾਡੇ, ਇਕ ਸਾਧੂ ਹੈ ਆਯਾ !
ਮੜ੍ਹੀਆਂ ਲਾਗੇ, ਛੱਪੜ ਕੰਢੇ, ਡੇਰਾ ਹੈ ਉਸ ਲਾਯਾ !
'ਸ਼ਾਂਤਿ ਸਰੂਪ' ਨਾਮ ਹੈ ਉਸਦਾ, ਰੱਖੇ ਪੂਰਨ ਸ਼ਾਂਤੀ !
ਅਤਿ ਗੰਭੀਰ, ਧੀਰ, ਤੇ ਨਿੰਮਰ, ਸੀਤਲ ਹੈ ਹਰ ਭਾਂਤੀ !
ਕ੍ਰੋਧ-ਦਮਨ ਦੀ ਸਿੱਖਯਾ ਦੇਵੇ, ਬੋਲੇ ਹੌਲੀ-ਮਿੱਠਾ !
ਸਾਧੂ ਨਹੀਂ ਦੇਵਤਾ ਹੈ ਓਹ, ਸੰਤ ਨ ਐਸਾ ਡਿੱਠਾ !
ਭੇਡਾ ਚਾਲ, ਹਜ਼ਾਰਾਂ ਲੋਕੀ, ਜਾ ਧਨ-ਬਸਤ੍ਰ ਚੜ੍ਹਾਂਦੇ !
ਸਾਧੂ ਜੀ ਹਰ ਹਾਲਤ ਸਭ ਨੂੰ, ਸ਼ਾਂਤੁਪਦੇਸ਼ ਸੁਣਾਂਦੇ !
ਮੈਂ ਭੀ ਕਿਹਾ 'ਮਨਾ ਚਲ ਦਰਸ਼ਨ, ਮਹਾਂ ਪੁਰਖ ਦਾ ਪਾਈਏ !
'ਨਾਲੇ ਉਸਦੀ ਸ਼ਾਂਤਿ-ਨਿਮਰਤਾ ਨੂੰ ਭੀ ਕੁਝ ਅਜ਼ਮਾਈਏ !'
ਲੋਕ ਸੈਂਕੜੇ ਬੈਠੇ ਸਨ, ਮੈਂ ਜਾ 'ਆਦੇਸ' ਉਚਾਰੀ !
'ਮਹਾਰਾਜ ! ਕੀ ਨਾਮ ਆਪਦਾ ? ਹਥ ਬੰਨ੍ਹ ਅਰਜ਼ ਗੁਜ਼ਾਰੀ !
ਕਹਿਣ ਲਗੇ 'ਗੁਰ ਦਰ ਦਾ ਕੂਕਰ, ਅਪਰਾਧੀ, ਅਤਿ ਪਾਪੀ !
'ਸੰਗਤ-ਜੋੜੇ ਝਾੜਨ ਵਾਲਾ, ਸ਼ਾਂਤਿ-ਸਰੂਪ ਸਰਾਪੀ !'
ਕੁਝ ਪਲ ਮਗਰੋਂ ਫਿਰ ਮੈਂ ਪੁਛਿਆ 'ਨਾਮ ਪਵਿੱਤਰ ਥਾਰਾ ?'
ਬੋਲੇ ਸ਼ਾਂਤਿ-ਸਰੂਪ ਆਖਦੇ ਭੁੱਲਣ ਹਾਰ ਵਿਚਾਰਾ !'
ਇਕ ਦੋ ਗੱਲਾਂ ਬਾਦ ਫੇਰ ਮੈਂ ਕੀਤੀ ਅਰਜ਼ 'ਸਵਾਮੀ !
ਭੁੱਲ ਗਿਆ ਹੈ ਫੇਰ ਦਾਸ ਨੂੰ ਨਾਮ ਆਪਦਾ ਨਾਮੀ ?'
ਜ਼ਰਾ ਕੁ ਤਲਖ਼ੀ ਨਾਲ ਤੱਕ ਕੇ ਬੋਲੇ 'ਭਗਤ ਪ੍ਯਾਰੇ!
'ਸ਼ਾਂਤਿ-ਸਰੂਪ' ਨਾਮ ਹੈ ਮੇਰਾ ਦੱਸਿਆ ਹੈ ਸੌ ਵਾਰੇ !'
-੧੪-