ਪੰਨਾ:ਬਾਦਸ਼ਾਹੀਆਂ.pdf/53

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੱਟੀਆਂ ਵਾਲੇ, ਸ਼ਹਿਰ ਵਾਸੀਆਂ ਦੇ ਦਿਲ ਡਰ ਅਤ ਛਾਯਾ
ਹਰ ਕੋਈ ਸਹਿਮੇ, ਸੀਸ ਝੁਕਾਵੇ, ਮਾਨੋਂ ਹਊਆ ਆਯਾ
ਰਸਤੇ ਵਿਚ, ਫ਼ਕਰ ਇਕ ਬੈਠਾ, ਉਹ ਨਾ ਡਰਿਆ ਹਿਲਿਆ
ਬਾਦਸ਼ਾਹ ਨੂੰ ਰੋਅਬ ਦਿਖਾਵਣ ਦਾ ਮੌਕਾ ਚਾ ਮਿਲਿਆ
ਕਹਿਣ ਲਗਾ 'ਓ ਮੰਗਤੇ ! ਕੀ ਹੈ ਸ਼ਾਮਤ ਆਈ ਤੇਰੀ ?
'ਅੰਨ੍ਹਾ ਹੈਂ ਤੂੰ ! ਦਿਸਦੀ ਨਹੀਂਉਂ ਸ਼ਾਹੀ ਸਵਾਰੀ ਮੇਰੀ ?'
ਉੱਤਰ ਕੁਝ ਨਾ ਦਿਤਾ ਮੰਗਤੇ, ਸਗੋਂ ਪ੍ਰਸ਼ਨ ਏ ਕੀਤਾ:-
'ਕਿੰਨੇ ਮੁਲਕਾਂ ਦਾ ਹੈਂ ਮਾਲਕ ? ਦਸ ਖਾਂ ਪਯਾਰੇ ਮੀਤਾ ?'
ਆਕੜ ਨਾਲ ਸਕੰਦਰ ਕੂਯਾ 'ਸਤ ਵਲੈਤਾਂ ਮੇਰੀਆਂ
'ਤਰੀਆਂ ਅਤੇ ਖੁਸ਼ਕੀਆਂ ਸਭ ਹਨ ਮੇਰੇ ਹੁਕਮ ਵਿਚ ਘਿਰੀਆਂ!'
ਨਾਲ ਜਲਾਲ ਫ਼ਕੀਰ ਬੋਲਿਆ 'ਸੱਚ ਕਹੁ, ਛੱਡ ਵਖੇਵਾ
'ਸਾਂਭ ਕਰੇਂਗਾ ? ਸੱਤ ਵਲੈਤਾਂ ਹੋਰ ਜੇ ਤੈਨੂੰ ਦੇਵਾਂ ?'
ਸ਼ਾਹ ਦੇ ਮੂੰਹ ਝਟ ਪਾਣੀ ਭਰਿਆ, ਉਤਰ ਹਾਥੀਓਂ ਆਯਾ!
ਗੋਡੇ ਟੇਕੇ ਜੋਗੀ ਅੱਗੇ, ਹੱਥ ਬੰਨ੍ਹ ਸੀਸ ਨਿਵਾਯਾ:-
'ਬਖਸ਼ੋ ਹੁਣੇ ਜ਼ਰੂਰ ਪੀਰ ਜੀ ਪੰਜ ਸਤ ਹੋਰ ਵਲੈਤਾਂ
ਹੁਕਮ ਪਾਲਸਾਂ, ਸੇਵਕ ਰਹਿਸਾਂ, ਮੰਨਸਾਂ ਕੁੱਲ ਹਦੈਤਾਂ!'
ਦਿਤੀ ਝਿੜਕ ਫ਼ਕੀਰ ਹਸ ਕੇ 'ਓ ਮੰਗਤੇ ਹਟ ਅੱਗੋਂ।
ਨਹੀਂ ਖ਼ੈਰ ਮੈਂ ਤੈਨੂੰ ਪਾਣਾ, ਕਯੋਂ ਤੂੰ ਚੰਬੜਨ ਲੱਗੋਂ?'
ਸ਼ਰਮ ਨਾਲ ਸ਼ਾਹ ਪਾਣੀ ਹੋਇਆ, 'ਸੁਥਰਾ' ਖਿੜ ਖਿੜ ਹਸਿਆ
'ਬੇਸ਼ਕ ਅਸਲ ਮੰਗ਼ਤਾ ਓਹ ਹੈ ਜੋ ਲਾਲਚ ਵਿਚ ਫਸਿਆ!'

ਤਿੰਨ ਪੱਥਰ

ਭਗਤ ਕਬੀਰ ਤਾਈਂ ਇਕ ਰਾਜਾ ਸਦਾ ਦਿੱਕ ਸੀ ਕਰਦਾ!
'ਜੀਵਨ ਮੁਕਤੀ' ਰਸਤਾ ਦੱਸੋ ਕਹਿ ਕਹਿ ਹਉਕੇ ਭਰਦਾ!
ਅੱਕ ਕੇ ਇਕ ਦਿਨ ਤੁਰੇ ਭਗਤ ਜੀ, ਮੰਤ੍ਰ 'ਵਾਹਿਗੁਰੂ' ਪੜ੍ਹ ਕੇ,
'ਚੱਲ ਦਿਖਾਵਾਂ ਮੁਕਤੀ ਰਸਤਾ, ਪਰਬਤ ਚੋਟੀ ਚੜ੍ਹ ਕੇ!'
ਭਾਰੇ ਤਿੰਨ ਪੱਥਰਾਂ ਦੀ ਗੱਠੜੀ ਰਾਜੇ ਨੂੰ ਚੁਕਵਾਈ!

-੨੫-