ਪੰਨਾ:ਬਾਦਸ਼ਾਹੀਆਂ.pdf/59

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਰੱਬ ਤਾਂ ਨਿੱਤ ਹੈ ਸੁਣਦਾ ਮੰਨਦਾ, ਸਭ ਅਰਦਾਸੇ ਸੱਚੇ
'ਹਾਇ ਸ਼ੋਕ! ਪਰ ਸਾਡੇ ਦਿਲ ਹੀ ਰੱਖਣ ਨਿਸਚੇ ਕੱਚੇ!
ਹਬਸ਼ੀ ਦੀ ਸੁਣ 'ਹਿਕਮਤ’ ‘ਸੁਥਰਾ' ਕੰਬਿਆ ਤੇ ਥੱਰਾਇਆ
'ਬੇੜੇ ਪਾਰ ਸਿਦਕ ਦੇ ਹੁੰਦੇ' ਰਗ ਰਗ ਵਿਚ ਸਮਾਇਆ

ਬੇਬਸੀਆਂ


ਪ੍ਰੇਮ-ਕੁੰਡੀ ਵਿਚ ਖੁਸ਼ ਹੋ ਅੜੁੰਬਿਆ ਦਿਲ
ਸਾਰੀ ਵਾਹ ਲਾਈ, ਨਾ ਛੁਡਾ ਸਕਿਆ
ਜਿਵੇਂ ਚੂਹਾ ਇਕ ਪਿੰਜਰੇ ਵਿਚ ਫਾਥਾ
ਮੁੜ ਨਾ ਪੌਣ ਆਜ਼ਾਦੀ ਦੀ ਖਾ ਸਕਿਆ
ਅੱਚਣਚੇਤ ਮੇਰੀ ਕੁੱਲੀ ਚੰਦ ਚੜਿਆ
ਯਾਨੀ ਭੁੱਲ ਰਸਤਾ ਓਥੇ ਆ ਗਏ 'ਓਹ'
ਹੱਥਾਂ ਪੈਰਾਂ ਦੀ ਮੈਨੂੰ ਪੈ ਗਈ ਐਸੀ
ਮੂੰਹੋਂ ਬੰਦਗੀ ਭੀ ਨਾ ਬੁਲਾ ਸਕਿਆ
ਦਿਨੇ ਰਾਤ ਹਮੇਸ਼ਾ ਏ ਸੋਚਦਾ ਸਾਂ,
ਕਦੇ ਮਿਲੇ ਤਾਂ ਰੋਵਾਂਗਾ ਕੁਲ ਰੋਣੇ
ਜਦੋਂ ਟੱੱਕਰੇ ਤਾਂ ਗਿਆ ਭੁਲ ਸਭ ਕੁਝ
ਪੈਰੀਂ ਸੁਟ ਕੇ ਸਿਰ ਨਾ ਉਠਾ ਸਕਿਆ
ਸ਼ਰਬਤ ਪਾਣੀ ਨਾ ਕੋਈ ਬਣਾ ਸਕਿਆ
ਨਾ ਕੋਈ ਬੜੀ-ਬੋਰੀ ਹੀ ਵਿਛਾ ਸਕਿਆ
ਨਾ ਖ਼ੁਦ ਰੋ ਸਕਿਆ, ਨਾ-ਰੁਆ ਸਕਿਆ
ਨਾ ਦਿਲ ਚੀਰ ਕੇ ਅਪਨਾ ਦਿਖਾ ਸਕਿਆ
ਮੈਂ ਹੀ ਨਹੀਂ ਹੋਇਆ, ਬੇਬਸ ਸਿਰਫ ਕੱਲਾ
ਬੇਬਸ ਆਪ ਭੀ ਹੈ ਬੇਬਸ ਕਰਨ ਵਾਲਾ
ਅੱਖਾਂ ਨਾਲ ਜੋ ਅੱਗ ਤਾਂ ਲਾ ਬੈਠਾ
ਪਰ ਨਾ ਆਪ ਭੀ ਉਸ ਨੂੰ ਬੁਝਾ ਸਕਿਆ
ਹੋਰ ਕੁੱਲ ਬੇਬਸੀਆਂ ਤਾਂ ਝੱਲੀਆਂ ਸਨ

-੩੧-