ਪੰਨਾ:ਬਾਦਸ਼ਾਹੀਆਂ.pdf/61

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਿਉ ਨੇ ਪੈਸੇ ਦੇਖ ਹੱਸ ਕੇ ਕਿਹਾ, 'ਖੂਹੇ ਵਿਚ ਸੁਟ ਦੇ !'
ਪਿਆ ਲੜਨ ਨੂੰ ਪੁਤ ਅਗੋਂ, 'ਪੈਸੇ ਹਨ ਕੋਈ ਲੁਟ ਦੇ?'
'ਗਰਦਨ ਤੋੜੀ, ਮੋਢੇ ਤੋੜੇ, ਹਡ ਗੋਡੇ ਤੁੜਵਾਏ
'ਲਹੂ ਵੀਟ ਕੇ ਆਪਨਾ, ਪੈਸੇ ਮਰ ਕੇ ਅਠ ਕਮਾਏ
'ਏਹਨਾਂ ਨੂੰ ਖੂਹ ਵਿਚ ਸੁਟ ਦੇਵਾਂ? ਕਿਉਂ ਨਾ ਖੁਦ ਡੁਬ ਜਾਵਾਂ?
'ਜੇ ਪੈਸੇ ਹਨ ਖੂਹ ਵਿਚ ਸੁਟਣੇ, ਕਾਹਨੂੰ ਪਿਆ ਕਮਾਵਾਂ?'
ਪਿਓ ਨੇ ਕਿਹਾ ਹਸ ਕੇ 'ਬੇਟਾ, ਖੁਸ਼ੀ ਹੋਈ ਅਜ ਮੈਨੂੰ
'ਹੱਕ-ਹਲਾਲ ਕਮਾਈ ਦੀ ਕੁਝ ਕਦਰ ਪਈ ਹੈ ਤੈਨੂੰ
‘ਮੁਫ਼ਤ-ਮਾਲ ਤੇ ਪਿਉ ਦੀ ਦੌਲਤ, ਖੁਲ੍ਹ ਕੇ ਲੋਕ ਉਡਾਂਦੇ
ਲਹੂ-ਪਸੀਨਾ ਕਰ ਜੋ ਖਟਦੇ 'ਸੁਥਰੇ' ਕਦਰਾਂ ਪਾਂਦੇ!'

ਨਿੱਜ ਹੋਣਾ ਕਪੁੱਤਰ


ਮੰਨੀਆਂ ਮੰਨਤਾਂ ਲੱਖਾਂ, ਇਲਾਜ ਕੀਤੇ,
ਕਿਸੇ ਤਰ੍ਹਾਂ ਬਖਸ਼ੇ ਇਕ ਕਰਤਾਰ ਪੁੱਤਰ!
ਚਾਲੀ ਸਾਲ ਮੀਆਂ ਬੀਵੀ ਰੋਇ ਤੜਫੇ
ਸਿੱਕਾਂ ਸਿੱਕ, ਹੋਇਆ ਆਖ਼ਰਕਾਰ ਪੁੱਤਰ!
ਕੀ ਕੀ ਚਾਉ ਮਲਾਰ ਨਾ ਲਾਡ ਕੀਤੇ?
ਕਿਵੇਂ ਪਾਲਿਆ ਨਾਲ ਪਿਆਰ ਪੁੱਤਰ!
ਬੁੱਢਾ ਬੁੱਢੀ ਬੇ-ਦਾਮ ਗੁਲਾਮ ਦੋਵੇਂ,
ਪਰਜਾ ਬਣੇ ਮਾਨੋ ਸੀ ਸਰਕਾਰ ਪੁੱਤਰ!
ਰਿੜਿਆ, ਖੇਡਿਆ, ਪੜ੍ਹਿਆ ਜਮਾਤ ਦਸਵੀਂ,
ਕਾਲਜ ਭੇਜ ਦਿਤਾ ਹੋਣਹਾਰ ਪੁੱਤਰ!
ਖ਼ਰਚ ਭੇਜ ਸੌ ਸੌ, ਸੌ ਸੌ ਆਸ ਰੱਖਣ,
ਸੁਖੀ ਕਰੂ ਸਾਨੂੰ ਬਰਖੁਰਦਾਰ ਪੁੱਤਰ!
ਆਇਆ ਛੁਟੀਆਂ ਘਰ ਵਿਚ ਹੋਏ ਅਚਰਜ,
ਡਿੱਠਾ 'ਸਾਹਿਬ’ ਬਣਿਆ ਫੈਸ਼ਨਦਾਰ ਪੁੱਤਰ!
ਕਿੱਲੇ ਵਾਂਗ ਆਕੜ ਸਭ ਨੂੰ ਡੈਮ ਆਖੇ,

-੩੩-