ਪੰਨਾ:ਬਾਦਸ਼ਾਹੀਆਂ.pdf/62

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਭ ਨੇ ਸਮਝ ਲੀਤਾ ਕਰੂ ਖ਼੍ਵਾਰ ਪੁੱਤਰ!
ਡਰਦੇ ਡਰਦਿਆਂ ਫੇਰ ਕੇ ਹੱਥ ਸਿਰ ਤੇ,
ਕਿਹਾ ਪਿਤਾ ਨੇ ਨਾਲ ਪਿਆਰ, ਪੁੱਤਰ !
'ਕਦੇ ਨਾਮ ਹੀ ਰੱਬ ਦਾ ਲੈ ਲਿਆ ਕਰ,
ਨਾਲੇ ਖ਼ਰਚ ਕਰ ਸੋਚ ਵਿਚਾਰ ਪੱਤਰ !'
੧ 'ਡੋਂਟ ਦੱਚ ਮੀ ਵਿਦ ਡਰਟੀ ਹੈਂਡ' ਕਹਿ ਕੇ,
ਟੱਪ ਗਿਆ ਬਰੂਹਾਂ ਤੋਂ ਪਾਰ ਪੁੱਤਰ !
੨'ਆਈ ਨੋ ਬੈਟਰ ਐਵਰੀ ਥਿੰਗ ਦੈਨ ਯੂ',
'ਓਲਡ ਮੈਨ', ਕਹਿ ਮੂੰਹੋਂ ਉਚਾਰ ਪੁੱਤਰ !
ਉਸ ਦਾ ਖ਼ਰਚ ਵਧਦਾ ਵੇਖ ਲਿਖੀ ਚਿੱਠੀ:-
'ਕਿੱਥੋਂ ਕਾਰੂੰ ਦਾ ਲਿਆਵਾਂ ਭੰਡਾਰ ਪੁੱਤਰ ?'
੩'ਵ੍ਹਾਈ ਡਿਡ ਯੂ ਬ੍ਰਿੰਗ ਮੀ ਇਨ ਦੀ ਵ੍ਰਲਡ ?
'ਇਫ ਯੂਕੁਡੰਟ ਐਫੋਰਡ ?' ਭੇਜੀ ਤਾਰ ਪੁੱਤਰ !
ਨੌਕਰ ਹੋਇਆ ਤਾਂ ਇਕ ਦਿਨ ਜਾ ਰਹੇ ਸੀ,
ਪਿੱਛੇ ਪਿਤਾ ਅੱਗੇ ਠਾਣੇਦਾਰ ਪੁੱਤਰ !
ਕਿਸੇ ਮਿੱਤ੍ਰ ਪੁਛਿਆ, 'ਬੁਢਾ ਕੌਣ ਹੈ ਇਹ ?
੪'ਓਲਡ ਸਰਵੈਂਟ' ਸੁਣਾਇਆ ਸਵਾਰ ਪੁੱਤਰ !
ਪਿਓ ਤੋਂ ਰਿਹਾ ਨਾ ਗਿਆ, ਪੁਕਾਰ ਉਠਿਆ,
ਲਾਨ੍ਹਤ ਰੱਬ ਦੀ ਤੈਨੂੰ ਹਜ਼ਾਰ ਪੁੱਤਰ !
ਨਿੱਜ ਹੋਣਿਆ, ਚੰਗਾ ਤੁਧ ਬਿਨਾਂ 'ਸੁਥਰਾ’
ਖ਼੍ਵਾਰ ਕਰਨ ਵਾਲਾ ਕੇਹੜੇ ਕਾਰ ਪੁੱਤਰ !


੧ ਮੇਨੂੰ ਗੰਦੇ ਹੱਥ ਨਾ ਲਾ। ੨ ਬੁੱਢੇ ਆਦਮੀ ! ਮੈਂ ਹਰ ਇਕ ਗੱਲ ਤੈਥੋਂ ਬਿਹਤਰ ਜਾਣਦਾ ਹਾਂ । ੩ ਜੇ ਤੂੰ ਮੇਰਾ ਖ਼ਰਚ ਬਰਦਾਸ਼ਤ ਨਹੀਂ ਕਰ ਸਕਦਾ ਸੈਂ ਤਾਂ ਮੈਨੂੰ ਦੁਨੀਆਂ ਵਿਚ ਕਿਉਂ ਲਿਆਂਦਾ ਸੀ ? ੪ ਪੁਰਾਣਾ ਨੌਕਰ ।

-੩੪-