ਸਮੱਗਰੀ 'ਤੇ ਜਾਓ

ਪੰਨਾ:ਬਾਦਸ਼ਾਹੀਆਂ.pdf/67

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫੂਕਾਂ ਮੈਂ ਇਸ ਧਨ ਮਾਲ ਨੂੰ ? ਜੋ ਦੇ ਜਵਾਨੀ ਖੱਟਿਆ ?
ਕਰ ਕੇ ਪਸੀਨਾ ਖੂਨ ਇਕ, ਚਰਬੀ ਵਗਾ ਕੇ ਆਪਣੀ,
ਕੜਕਾ ਕੇ ਅਪਨੀ ਹੱਡੀਆਂ, ਕਢ ਮਿੱਝ ਅਪਨੇ ਮਗ਼ਜ਼ ਦੀ
ਅੱਠ ਪਹਿਰ ਕਰ ਕੇ ਮੇਹਨਤਾਂ ਰਾਤੀਂ ਬਿਰਾਤੀਂ ਜਾਗ ਕੇ,
ਕਈ ਸਾਲ ਟੱਕਰਾਂ ਮਾਰੀਆਂ, ਦਿਨ ਰਾਤ ਕੋਹਲੂ ਗੇੜਿਆ,
ਰੋ ਕੇ ਜਵਾਨੀ ਦੇ ਮਜ਼ੇ, ਖੋ ਕੇ ਜਵਾਨੀ ਦੇ ਮਜ਼ੇ,
ਕੀ ਲਿਆ ਤੈਥੋਂ ਮਾਲਕਾ ? ਏਹ ਢੇਰ ਚਿੱਟੀਆਂ ਠੀਕਰਾਂ ?
ਲੈ ਲ, ਏਹ ਮਾਇਆ ਮੋੜ ਲੈ, ਨਹੀਂਂ ਲੋੜ ਮੈਨੂੰ ਏਸ ਦੀ,
ਆਹ ਵੇਖ, ਹਥ ਹਾਂ ਜੋੜਦੇ, ਸਾਡੀ ਜਵਾਨੀ ਮੋੜ ਦੇ !
ਆਹ ! ਕਰੜਿਆ, ਵਯੋਪਾਰੀਆ, ਮੇਰੀ ਜਵਾਨੀ ਠਗ ਲਈ,
ਬਦਲੇ ’ਚ ਦਿਤੀ ਚੀਜ਼ ਜੋ, ਮੇਰੇ ਕਿਸੇ ਭੀ ਕੰਮ ਨਾ,
ਰੋਟੀ ਹਜ਼ਮ ਨਹੀਂ ਹੋਂਵਦੀ, ਘੋੜੇ ਨੇ ਚੜ੍ਹਿਆ ਜਾਂਵਦਾ,
ਕਪੜੇ ਨ ਸੁੰਦਰ ਪਾ ਸਕਾਂ, ਹੈ ਜਿਸਮ ਭੁਗੜੀ ਹੋ ਗਿਆ ।
ਪੀਤਮ ਜੇ ਭੇਜੇ ਖ਼ਤ ਅੱਜ, ਹਾਂ ! ਪੜ੍ਹਨ ਤੋਂ ਲਾਚਾਰ ਹਾਂ,
ਲਿਖਣਾ ਚਹਾਂ ਹੱਥ ਕੰਬਦੇ, ਬੋਲਾਂ ਤਾਂ ਮੂੰਹ ਥੱਰਾਉਂਦਾ,
ਕੋਈ ਨ ਕਰਦਾ ਪਯਾਰ ਹੈ, ਕੋਈ ਨਾ ਪੁਛਦਾ ਸਾਰ ਹੈ,
ਨਖ਼ਰੇ ਨ ਕਰ ਕੁਈ ਰੁਸਦਾ ! ਨਾ ਦਿਲ ਹਿਜ਼ਰ ਵਿਚ ਖੁਸਦਾ
ਉੱਠਣ ਨ ਹਿਰਦੇ ਵਲਵਲੇ ਨਾ ਫੁਰਨ ਨਜ਼ਮਾਂ-ਚੁਟਕਲੇ,
ਕੀ ਹੱਜ ਇਸ ਜੀਵਨ ਦਾ ਹੈ ? ਕੀ ਕਰਾਂ ਸੋਨੇ ਢੇਰ ਨੂੰ ?
ਚਕ ਲੈ ਏ ਸੋਨਾ ਆਪਣਾ, ਲੈ ਲੈ ਬੁਢੇਪਾ ਆਪਣਾ,
ਬਿਜਨਸ ਦਾ ਇਹ ਦਸਤੂਰ ਹੈ, ਸੌਦਾ ਨਾ ਇਹ ਮਨਜ਼ੂਰ ਹੈ,
ਨਹੀਂ ਹੋਰ ਕੁਝ ਭੀ ਲੋੜਦੇ, ਸਾਡੀ ਜਵਾਨੀ ਮੋੜ ਦੇ-
                   ਬਾਬਾ, ਜਵਾਨੀ ਮੋੜ ਦੇਹ !

ਅੰਬ ਖਾਣੇ ਕਿ ਬੂਟੇ ਗਿਣਨੇ?

ਅੰਬਾਂ ਦੇ ਇਕ ਬਾਗ ਵਿਚ ਦੋ ਸੱਜਣ ਫਿਰਦੇ ਆਏ
ਪੱਕੇ ਅੰਬ ਦੇਖ ਦਿਲ ਡਾਢੇ ਦੋਹਾਂ ਦੇ ਲਲਚਾਏ

-੩੯-