ਪੰਨਾ:ਬਾਦਸ਼ਾਹੀਆਂ.pdf/69

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਕਿੱਥੇ ਪਹੁੰਚ ਕੇ ਭਾਗਾਂ ਦੀ ਖ਼ਰ ਹੋਈ। ਵੈਦ ਲੰਕਾ ਦਾ ਸੱਦਿਆ, ਸੀਸ , ਫੇਰੇ: ਇਸ ਦੀ ਦਵਾ ਨਹੀਂ ਕੋਈ ਤਿਆਰ ਹੋਈ ! “ਰਾਤੋ ਰਾਤ ਸੰਜੀਵੰਨੀਂ ਕੋਈ ਲਿਆਵੇ, ਜਾਨ ਬਚੂ, ਜੇ ਮਿਹਰ ਕਰਤਾਰ ਹੋਈ ! ਹਨੁਮਾਨ ਆਂਦੀ ਬੂਟੀ, ਜਾਨ ਬਚ ਗਈ, ਖ਼ੁਸ਼ੀਆਂ ਚੜ੍ਹੀਆਂ ਜਾਂ ਗਿੱਚੀ ਉਠਾਈ ਲਛਮਨ ! ਰਾਮ ਹੱਸ ਕੇ ਬੋਲੇ ਕੁਝ ਪਤਾ ਭੀ ਉ ? ‘ਤੇਰੀ ਜਾਨ ਕਿਸ ਚੀਜ਼ ਬਚਾਈ ਲਛਮਨ ? ਹੋਸੀ ਯਾਦ, ਜੋ ਭੀਲਣੀ ਬੇਰ ਲਿਆਈ, ਚਖ ਚਖ ਚੁਣੇ ਹੋਏ, ਸੂਹੇ ਲਾਲ ਮਿੱਠੇ ! “ਓਹਨਾਂ ਲਾਲਾਂ ਤੋਂ ਪੱਥਰ ਦੇ ਲਾਲ ਸਦਕੇ, ਓਹਨਾਂ ਮਿੱਠਿਆਂ ਤੋਂ ਘੋਲੀ ਬਾਲ ਮਿੱਠੇ ! ਰਿਸ਼ੀਆਂ ਨੱਕ ਵੱਟੇ, ਤਾਂ ਬੂਦਾਰ ਹੋਏ, ਭਰੇ ਹੋਏ ਸਨ ਜੋ ਜਲ ਦੇ ਤਾਲ ਅੱਠੇ ! ਲੱਖਾਂ ਮਾਫ਼ੀਆਂ ਬਾਦ ਮੁੜ ਮਸਾਂ ਕੀਤੇ, “ਓਸੇ ਭੀਲਣੀ ਨੇ ਚਰਨਾਂ ਨਾਲ ਮਿੱਠੇ! ਗੱਲਾਂ ਇਹ ਤਾਂ ਮਲੂਮ ਹਨ ਸਾਰਿਆਂ ਨੂੰ, ਦੱਸਾਂ ਗੱਲ ਤੇਰੀ ਅਜ' ਨਈ ਤੈਨੂੰ ! ਵੀਰ ! ਤੂੰ ਭੀ ਸੀ ਓਦੋਂ ਇਕ ਭੁੱਲ ਕੀਤੀ, ਜਿਸ ਦੀ ਸਜ਼ਾ ਇਹ ਭੁਗਤਣੀ ਪਈ ਤੈਨੂੰ ! ‘ਚ ਲੈ ਯਾਦ ਜਦ ਬੇਰ ਸਾਂ ਅਸੀਂ ਖਾਂਦੇ, · ਨੂੰ ਮੈਂ ਬੇਰ · ਮੁੰਹ ਖਾਂਦਾ ਮਜਬੂਰ ਹੋ ਕੇ ! ਮੈਂ ਸਾਂ ਵੇਖਦਾ ਓਸ ਦਾ ਪ੍ਰੇਮ ਨਿਰਛਲ, ਤੇ ਮੈਂ ਵੇਖਦਾ ਜਾੜ ਮਗਰੂਰ ਹੋ ਕੇ ! ਆਹਾ ! ਭੀਲਣੀ ਭੁੱਲੀ ਸੀ ਦੀਨ · ਦੁਨੀਆਂ, ‘ਭਗਤੀ ਭਾਵ ਦੇ ਵਿਚ ਮਖ਼ਮੂਰੇ ਹੋ ਕੇ !