ਪੰਨਾ:ਬਾਦਸ਼ਾਹੀਆਂ.pdf/70

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੋਟੇ ਮੋਟੇ ਜੋ ਬੇਰ ਉਸ ਪਕੜ ਹੱਥੀਂ,
ਮੈਨੂੰ ਦਿੱਤੇ ਪ੍ਰੇਮ ਭਰਪੂਰ ਹੋ ਕੇ !
'ਉਸ ਅਮੋਲ-ਅਲੱਭ ਸੁਗਾਤ 'ਚੋਂ ਮੈਂ,
ਵੀਰ ! ਜਾਣ ਤੁਧ ਬੇਰ ਇਕ ਵੰਡ ਦਿੱਤਾ !
'ਤੂੰ ਨਾ ਕਦਰ ਕਰ, ਅੱਖ ਬਚਾ ਮੇਰੀ,
'ਉਸ ਨੂੰ ਸੁਟ ਹਾਇ! ਪਿੱਛੇ ਕੰਡ ਦਿੱਤਾ !
ਓਹੋ ਬੇਰ ਪਰਬਤ ਤੇ ਲੈ ਗਈ ਕੁਦਰਤ,
ਉਸ ਤੋਂ 'ਬੂਟੀ ਸੰਜੀਵਨੀ' ਉਗਾ ਦਿੱਤੀ !
ਮੇਘ ਨਾਥ ਤੋਂ ਬਰਛੀ ਲੁਆ ਏਥੇ,
ਤੈਨੂੰ ਮੌਤ ਦੀ ਝਾਕੀ ਦਿਖਾ ਦਿੱਤੀ !
'ਓਸੇ ਬੇਰ ਦੀ ਬੂਟੀ ਖੁਆ ਤੈਨੂੰ,
'ਤੇਰੀ ਲੋਥ ਵਿਚ ਜਾਨ ਮੁੜ ਪਾ ਦਿੱਤੀ !
ਤੈਨੂੰ ਦੰਡ, ਅਭਿਮਾਨ ਨੂੰ ਹਾਰ ਦੇ ਕੇ,
'ਸੱਚੇ ਪ੍ਰੇਮ ਦੀ ਫ਼ਤਹ ਕਰਾ ਦਿੱਤੀ !
'ਵੀਰ! ਭੀਲਣੀ ਦੇ ਮੈਲੇ ਹੱਥਾਂ ਦੀ ਥਾਂ,
ਵੇਂਹਦੋਂ ਨੂਰ ਭਰਿਆ ਜੇ ਦਿਲ ਪਾਕ ਉਸ ਦਾ !
'ਤੈਨੂੰ ਮਿਲਦਾ ਸਰੂਰ ਇਸ ਦੰਡ ਦੀ ਥਾਂ,
'ਕਰਦੀ ਘ੍ਰਿਣਾ 'ਸੁਥਰਾ' ਦਿਲ ਨਾ ਚਾਕ ਉਸ ਦਾ !

ਨਰਮ ਦਿਲੀ

ਮੇਰੀ ਨਰਮ ਦਿਲੀ ਤੋਂ ਜਣਾ ਖਣਾ,
ਨਾਜਾਇਜ਼ ਲਾਭ ਉਠਾਂਦਾ ਹੈ !
ਮੈਂ ਸਭ ਨੂੰ ਪੁਚ ਪੁਚ ਕਰਦਾ ਹਾਂ,
ਮੈਨੂੰ ਹਰ ਕੋਈ ਧੌਂਸ ਦਿਖਾਂਦਾ ਹੈ !
ਮਿਤਰਾਂ ਨੂੰ ਕਰਾਂ ਮੁਹੱਬਤ ਮੈਂ ਵੈਰੀ ਨੂੰ ਘ੍ਰਿਣਾ ਨ ਕਰਦਾ ਹਾਂ,
ਦਿਲ ਢਾਣਾ ਕਤਲ ਸਮਾਨ ਜਾਣ, ਇਸ ਘੋਰ ਪਾਪ ਤੋਂ ਡਰਦਾ ਹਾਂ,
ਮੈਂ 'ਲਾਇਕ' ਕਹਾਂ 'ਨਾਲਾਇਕ' ਨੂੰ, 'ਕੋਝੇ' ਨੂੰ ਸੋਹਣਾ ਕਹਿੰਦਾ ਹਾਂ,

-੪੨-