ਸੂਰਜ, ਚੰਦ, ਅਣੂ ਪਰਮਾਣੂ, ਵਾਹੋ ਦਾਹੀ ਨੱਠੀ ਜਾਨ,
ਕੋਈ ਨ ਪਿੱਛੇ ਭੌਂ ਕੇ ਵੇਖੇ, ਅੱਗੇ ਹੀ ਅੱਗੇ ਕਦਮ ਵਧਾਨ,
ਜਲ ਭੀ ਦੌੜੇ, ਵਾਯੂ ਦੌੜੇ, ਪਸ਼ੂ ਪੰਛੀ ਦੌੜੇ ਇਨਸਾਨ,
ਹਰ ਕੋਈ ਅੱਗੇ ਲੰਘਣਾ ਚਾਹੇ, ਕੋਈ ਨ ਰਹਿਣਾ ਚਾਹੇ ਪਿਛੌੜ,
ਜੇ ਹੈ ਤੂੰ ਵੀ ਅੱਗੇ ਲੰਘਣਾ, ਮੰਡਿਆ, ਦੌੜ ਦੌੜ, ਹਾਂ ਦੌੜ !
ਤੂੰ ਹੈਂ 'ਦੌੜ-ਭੂਮਿ’ ਵਿਚ ਆਇਆ, ਸੁਪਨੇ ਵਿਚ ਨ ਮੰਗ ਅਰਾਮ,
ਵਰਨਾ ਰਹਿ ਜਾਵੇਂਗਾ ਫਾਡੀ, ਅੱਗੇ ਲੰਘਸਨ ਲੋਕ ਤਮਾਮ,
ਦੌੜੇ ਵੇਖ, ਕਿਸ ਤਰ੍ਹਾਂ ਪ੍ਰਿਥਵੀ, ਰਾਤ, ਦੁਪਹਿਰ, ਸਵੇਰੇ, ਸ਼ਾਮ,
ਤੂੰ ਭੀ ਦੌੜ ਦਬਾਦਬ, ਮਰਦਾ ! ਨਾ ਤਕ ਔੜ ਤੇ ਨਾ ਹੀ ਮੌੜ,
ਅੱਗੇ ਲੰਘਣਾ ਧਰਮ ਤਿਰਾ ਹੈ, ਬਸ ਫਿਰ ਦੌੜ, ਦੌੜ, ਹਾਂ ਦੌੜ !
ਅਪਨੇ ਧਿਆਨ ਦੌੜਦਾ ਚਲ ਤੂੰ, ਨਾ ਚਖ ਮਿੱਠਤ ਨਾ ਛੁਹ ਕੌੜ,
ਤੇਰੀ ਲਗਨ ਤੁੜਾਵਨ ਹਿਤ ਹਨ, ਖੜੇ ਅਨੇਕ ਗਪੌੜ ਲਪੌੜ,
ਨਾ ਦਿਲ ਲੁਭ ਕੇ ਦੇਖ ਪਤੌੜ ਤੇ ਨਾ ਗਬਰਾਵੇ ਦੇਖ ਚਿਤੌੜ
ਗੱਜਣਾਂ ਸ਼ੇਰਾਂ ਦਾ ਇਉਂ ਜਾਪੇ, ਨਿੱਕੀ ਚੂਹੀ ਦੀ ਜਿਉਂ ਵੌੜ,
ਜਾਵਣ ਇਕ ਜਹੇ ਰਾਜੇ ਮੰਗਤੇ, ਭੰਗੀ, ਬ੍ਰਾਹਮਣ ਗੌੜ,
ਜੇ ਤੂੰ ਜੱਗ ਦੀ ਇੱਜ਼ਤ ਲੋੜੇਂ, ਮਿਤਰਾ ਦੌੜ, ਦੌੜ, ਹਾਂ ਦੌੜ !
ਜੇ ਤੂੰ ਮੁਕਤੀ ਭੁਕਤੀ ਚਾਹੇਂ, ਉਠ ਕੇ ਦੌੜ, ਦੌੜ, ਹਾਂ ਦੌੜ !
ਜੇਹੜਾ ਕਰੇ ਸੁਸਤੀਆਂੱ ਉਸ ਦਾ, ਅੱਗਾ ਰੌੜ ਤੇ ਪਿੱਛਾ ਚੌੜ
'ਸੁਥਰੇ' ਭੇਤ ਸਫਲਤਾ ਦਾ ਹੈ ਕੇਵਲ ਦੌੜ ਦੌੜ ਹੀ ਦੌੜ,
ਓ ਯਾਰਾ, ਦੌੜ, ਦੌੜ, ਦੌੜ ! ਭਰਾਵਾ, ਦੌੜ, ਦੌੜ, ਹਾਂ ਦੌੜ !
ਪਾਟੇ ਖ਼ਾਂ ਤੇ ਨਾਢੂ ਖ਼ਾਂ
ਪਾਟੇ ਖ਼ਾਂ ਸੀ ਤੁਰਿਆ ਜਾਂਦਾ, ਗਰਦਨ ਨੂੰ ਅਕੜਾ ਕੇ
ਉਧਰੋਂ ਨਾਢੂ ਖ਼ਾਂ ਭੀ ਆਯਾ, ਛਾਤੀ ਖ਼ੂਬ ਫੁਲਾ ਕੇ
ਇਕ ਦੀ ਗਰਦਨ ਕੁੱਕੜ ਵਾਂਗੂੰ, ਉੱਚੀ ਸਿਧੀ ਅਕੜੀ
ਦੂਜਾ ਸਾਨ੍ਹੇ ਵਾਂਗੂੰ ਜਾਪੇ, ਸੁੱਕੀ ਮੁੜੇ ਨ ਲਕੜੀ
ਪਹਿਲਾ ਨੱਕੋਂ ਠੂੰਹੇਂ ਡੇਗੇ, ਦੂਜਾ ਕੰਨ ਖਜੂਰੇ
-੪੪-