ਪੰਨਾ:ਬਾਦਸ਼ਾਹੀਆਂ.pdf/75

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅੱਧੀ ਰਾਤੀਂ ਕੌੜੇ ਸੋਤੇ

ਘੂਕ ਘੁਰਾੜੇ ਮਾਰ ਰਹੇ ਸਾਂ, ਵਰ੍ਹਨ ਲਗ ਪਿਆ ਛਮ ਛਮ ਛਮ
ਜਾਹ ਓਏ ਚੰਦਰੇ ਨੀਂਦ ਗੁਆਈ, ਕਿਸੇ ਸ਼ੁਦਾਈ ਸਮ ਸਮ ਸਮ
ਫ਼ੌਜਾਂ ਦੀ 'ਵੌਲੀ’ ਜਿਉਂ ਆਈਆਂ, ਬੂੰਦ ਬੁਛਾੜਾਂ ਘਮ ਘਮ ਘਮ
ਦੌੜ ਭੱਜ ਸੰਗ ਕੋਠੇ ਉੱਤੇ, ਲਗ ਪਈ ਹੋਵਣ ਧਮ ਧਮ ਧਮ
ਡਰੇ ਨਵੇਲੀ ਨਾਰ ਕਿਸੇ ਦੀ, ਜਾਪਣ ਬਦਲ ਯਮ ਯਮ ਯਮ
ਪਲ ਪਲ ਬਿਜਲੀ ਝਾਤੀ ਮਾਰੇ, ਮਾਨੋ ਆਖੇ 'ਕਮ ਕਮ ਕਮ'
ਡਿਗਦੇ ਢਹਿੰਦੇ ਵੜੇ ਕੋਠੜੀ ਲੈ ਕੇ ਬਿਸਤਰ ਨਮ ਨਮ ਨਮ
ਪੱਖੇ, ਬਾਰਾਂਦਰੀ, ਚੁਬਾਰੇ, ਬਾਝ ਘੁਟਿਆ ਦਮ ਦਮ ਦਮ
ਮੱਛਰ, ਖਟਮਲ, ਪਿੱਸੂ, ਕੀੜੇ ਡੰਗਣ, ਖਾਵਣ ਚਮ ਚਮ ਚਮ
'ਦੁਲਹਨ ਕੋਈ ਖੁਰਕੇ, ਗਿੱਟੇ ਕਰਨ ਪਜੇਬਾਂ ਛਮ ਛਮ ਛਮ
ਇਕ ਛਮ ਛਮ ਤਾਂ ਦਿਲ ਨੂੰ ਭਾਵੇ ਦੁਈ ਚੜ੍ਹਾਵੇ ਤਮ ਤਮ ਤਮ
ਦਿਲ ਘਬਰਾਵੇ, ਨੀਂਦ ਨ ਆਵੇ, ਦਿਲ ਨੂੰ ਖਾਵੇ ਗ਼ਮ ਗ਼ਮ ਗ਼ਮ
ਤੰਗ ਆਣ ਕੇ, ਕ੍ਰੋਧ ਠਾਣ ਕੇ, ਸਿਰ ਤੇ ਛਜ ਲੈ ਬਾਹਰ ਗਿਆ
ਚੀਕ ਮਾਰ ਕੇ ਕਿਹਾ 'ਪਾਪੀਆ, ਹੁਣ ਤਾਂ ਸਾਹ ਲੈ, ਥਮ ਥਮ ਥਮ
'ਨੀਂਦ-ਅਰਾਮ ਕਿਸੇ ਦੀ ਤੈਨੂੰ, ਨਾ ਪਰਵਾਹ, ਨਾ ਚਿੰਤਾ ਹੈ
'ਅੱਧੀ ਰਾਤੀਂ ਕੌੜੇ ਸੋਤੇ, ਆਵੇਂ ਕਰਦਾ ਡਮ ਡਮ ਡਮ
‘ਜਦੇ ਦਾ ਤੈਨੂੰ ਸਿਰੇ ਚੜ੍ਹਾਇਆ, ਕਾਲੀ ਦਾਸ ਬਣਾ ਕੇ ਦੂਤ
'ਤਦੇ ਦਾ ਆਕੜਿਆ ਤੂੰ ਸਮਝੇਂ, ਸਬ ਸੇ ਬੜ੍ਹ ਕਰ ਹਮ ਹਮ ਹਮ
ਤਿਰਾ ਫਰਜ਼ ਹੈ ਵਿਛੜੇ ਮੇਲੇਂ ਨਾ ਕਿ ਮਿਲਿਆਂ ਤਾਈਂ ਸਤਾ,
'ਸੁਤਿਆਂ ਸਿਰ ਤੇ, ਕੀ ਕੰਮ ਤੇਰਾ ? ਆ ਕੇ ਕਰਨਾ ਢਮ ਢਮ ਢਮ
ਪ੍ਰੀਤਮ ਦਾ ਮੋਹਿ ਨਹੀਂ ਵਿਛੋੜਾ, ਨਹੀਂ ਸੁਨੇਹਾ ਕੋ ਦੇਣਾ,
'ਕਾਲੇ ਦੂਤ ! ਤੇਰੇ ਬਿਨ ਥੁੜਿਆ ਕੰਮ ਨ ਕੋਈ ਮਮ ਮਮ ਮਮ
'ਸੌਣ ਲਈ ਨਾ ਹੈ ਬਰਸਾਤੀ, ਨਾ ਬਿਜਲੀ ਦਾ ਪੱਖਾ ਹੈ
‘ਮੁਫ਼ਤ ਗ਼ਰੀਬਾਂ ਦੇ ਸਿਰ ਰਾਤੀਂ, ਆਣ ਚਲਾਵੇਂ ਬਮ ਬਮ ਬਮ
'ਰਾਤੀਂ ਤੂੰ ਸਵਿਆਂ ਕਰ ਤੇ ਸੌਣ ਦਿਆ ਕਰ ਸਾਨੂੰ ਭੀ,

-੪੭-