ਪੰਨਾ:ਬਾਦਸ਼ਾਹੀਆਂ.pdf/77

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫਿਰ ਨ ਹਿੰਮਤ ਪਈ ਸੜੂ, ਸੰਗ, ਗੱਲ ਨਾ ਕੋਈ ਕੀਤੀ
'ਸੁਥਰੇ’ ਬਚਨ ਬਨੌਣੇ 'ਕੁਥਰੇ', ਏਹ ਸੜੂਆਂ ਦੀ ਰੀਤੀ !

ਕਥਾ ਤੇ ਗਾਲ੍ਹਾਂ

ਇਕ ਮੰਦਰ ਵਿਚ ਪੰਡਤ ਜੀ ਸਨ ਕਥਾ ਵੇਦ ਦੀ ਕਰਦੇ
ਰੋਜ਼ ਹਜ਼ਾਰਾਂ ਸ਼੍ਰੋਤੇ ਜਾ ਕੇ ਸੁਣ ਸਿੱਖਿਆ ਢਿਡ ਭਰਦੇ
ਇਕ ਦਿਨ ‘ਸੁਥਰਾ’ ਫਿਰਦਾ ਫਿਰਦਾ ਚੱਲ ਓਸ ਥਾਂ ਆਇਆ
ਸ਼੍ਰੁਤੀ, ਸ਼ਲੋਕ ਅਰਥ ਤੇ ਵਯਾਖਯਾ, ਸੁਣ ਕੇ ਬੜਾ ਰਸ ਪਾਇਆ
ਫੇਰ ਅਚਾਨਕ ਉਠ ਕੇ ਬੋਲਣ ਲਗਾ ਲਫ਼ਜ਼ ਅਤਿ ਕੌੜੇ
ਮੰਦ-ਵਾਕ ਸੁਣ ਭੜਕੇ ਲੋਕੀ, ਝਟ ਫੜਨ ਨੂੰ ਦੌੜੇ
ਪਰ ਸੁਥਰੇ ਨ ਡਾਹੀ ਦਿਤੀ, ਲੁਕਿਆ ਕਿਧਰੇ ਜਾ ਕੇ
ਪੰਜ ਦਸ ਦਿਨ ਤਕ ਨਜ਼ਰ ਨ ਆਇਆ, ਥੱਕੇ ਲੱਭ ਲਭਾ ਕੇ
ਇਕ ਦਿਨ ਆਣ ਸਿਰੀ ਉਸ ਕੱਢੀ, ਲੋਕਾਂ ਪਿੱਛਾ ਕੀਤਾ
ਭੱਜੇ ਭੱਜੇ ਗੁਰ ਦਰਬਾਰੇ 'ਸੁਥਰੇ' ਆ ਦਮ ਲੀਤਾ
ਸਤਿਗੁਰ ਅੱਗੇ ਲੋਕ ਸ਼ਕੈਤਾਂ ਕਰਨ ਲਗੇ ਬੰਨ੍ਹ ਪਾਲਾਂ
'ਮਹਾਰਾਜ ! ਇਸ ਕਥਾ ਹੁੰਦਿਆਂ ਸਾਨੂੰ ਕਢੀਆਂ ਗਾਲ੍ਹਾਂ !'
ਸੁਥਰੇ ਕਿਹਾ ਇਨ੍ਹਾਂ ਨੂੰ, ਗੁਰ ਜੀ ! ਪੁੱਛੋ, ਓਸ ਦਿਹਾੜੇ
'ਕੀ ਸੀ ਕਥਾ ਹੋਂਵਦੀ ? ਤੇ ਮੈਂ ਕੀ ਪਰਸੰਗ ਵਿਗਾੜੇ ?
'ਏਹ ਕਹਿੰਦੇ ਨੇ ਕਥਾ ਹੁੰਦਿਆਂ ਮੈਂ ਦੁਰਬਚਨ ਸੁਣਾਏ,
'ਕਥਾ ਸ਼ਲੋਕ ਦਸਣ ਜੇ ਮੈਨੂੰ, ਸ਼ੈਦ ਯਾਦ ਆ ਜਾਏ,
ਬਿਤਰ ਬਿਤਰ ਸਭ ਤੱਕਣ ਲੱਗੇ ਡੌਰ ਭੌਰ ਜਹੇ ਹੋ ਕੇ
ਕਹਿਣ 'ਕਥਾ ਤਾਂ ਯਾਦ ਨਹੀਂ, ਇਸ ਕਹੇ ਕੁਬਚਨ ਖਲੋ ਕੇ’
‘ਸੁਥਰਾ' ਹੋਇਆ ਲਾਲ 'ਮੂਰਖੋ ! ਸ਼ਰਮ ਤੁਸਾਂ ਨਾ ਆਂਦੀ ?
‘ਗਾਲੀ ਰਹਿੰਦੀ ਯਾਦ ਤੁਹਾਨੂੰ, ਕਥਾ ਭੁਲ ਹੈ ਜਾਂਦੀ ?
'ਦੋ ਘੰਟੇ ਤਕ ਕਥਾ ਹੋਈ, ਮੈਂ ਇਕ ਛਿਨ ਮੰਦਾ ਕਹਿਆ ?
'ਕਥਾ ਕੁਲ ਹੀ ਵਿਸਰੀ, ਕੌੜਾ ਬਚਨ ਯਾਦ ਇਕ ਰਹਿਆ ?
'ਨਿਤ ਸੁਣਦੇ ਹੋ, ਗੁਣ ਬੰਨ੍ਹ ਪਲੇ, ਅਵਗੁਣ ਨੂੰ ਵਿਸਰਾਓ ?

-੪੬-