ਪੰਨਾ:ਬਾਦਸ਼ਾਹੀਆਂ.pdf/78

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੀ ਫ਼ਿਦਾ ਹੈ ਕਥਾ ਸੁਣਨ ਦਾ, ਜੇ ਨਾ ਰਿਦੇ ਵਸਾਓ? ਹੋਇ ਸ਼ਿਕੈਤੀ ਅਤਿ ਸ਼ਰਮਿੰਦੇ, ਸੰਗਤ ਹਸ ਹਸ ਲੋਟੀ “ਸੁਥਰਾ ਚਾਲੀ ਬੋਰੀ ਕਹਿੰਦਾ, ਹਾਸੇ ਵਿਚ ਲਪੇਟੀ

ਵੇਹਲਾ

ਕੇਰਾਂ ਇਕ ਫ਼ਰਿਸ਼ਤੇ ਮੈਨੂੰ, ਰਾਤੀਂ ਆਣ ਜਗਾਇਆ

ਮੰਗ ਲੈ ਜੋ ਕੁਛ ਮੰਗਣਾ ਹੋਵੇ । ਰੱਬੀ ਹੁਕਮ ਲਿਆਇਆ

ਮੈਂ ਮੰਗਿਆ ਕਿ ‘ਕੰਮ ਕਾਰ ਤੋਂ ਮੈਨੂੰ ਮੁਕਤ ਕਰਾਓ

ਪੰਜ ਰੁਪੱਯੇ ਟਣ ਟਣ ਕਰਦੇ, ਗ਼ੈਬੋਂ ਰੋਜ਼ ਦਿਵਾਓ

ਝੱਟ ਐਜ਼ ਯੂ ਪਲੀਜ਼’ ਆਖ ਕੇ ਛਪਨ ਫ਼ਰਿਸ਼ਤਾ ਹੋਇਆ

ਪੰਜ ਰੁਪੱਯੇ ਰੋਜ਼ ਮਿਲਣ ਦਾ ਸ਼ੁਰੂ ਨਵਿਸ਼ਤਾ ਹੋਇਆ

ਤੜਕੇ ਉਠਦੇ ਸਾਰ ਸਰਾਹਣੇ ਚਿੱਟੇ ਚੇਹਰੇ ਸ਼ਾਹੀ

ਪੰਜ ਰੁਪੱਯੇ ਹੱਥ ਲਗਦੇ ਬਿਨਾਂ ਮਜੂਰੀ-ਛਾਹੀ

ਦਸ ਵੀਹ ਦਿਨ ਤਾਂ ਮੌਜਾਂ ਰਹੀਆਂ, ਜਦ ਚਾਹੀਏ ਤਦ ਸਵੀਏ

ਉਠੀਏ, ਨ੍ਹਾਹੀਏ, ਖਾਈਏ, ਵੇਹਲੇ, ਗਲੀ ਬਜ਼ਾਰੀਂ ਭਵੀਵੇਂ

ਕੁਝ ਦਿਨ ਬਾਅਦ ਤਬੀਅਤ ਅੰਦਰ, ਆਵਨ ਲਗੀ ਉਦਾਸੀ

ਬੈਠੇ-ਉੱਠੇ ਆਣ ਆਓੜਾਂ, ਸੌ ਸੌ ਆਇ ਉਬਾਸੀ

ਮਾਰੀ ਵਾਜ ਨਾਰ ਨੂੰ ਬੋਲੀ: ਕੰਮ ਹਜ਼ਾਰਾਂ ਮੈਨੂੰ

ਵੇਹਲਾ ਬੈਠਾ ਵਾਜਾਂ ਮਾਰੇ ਕੰਮ ਨਾ ਕੋਈ ਤੈਨੂੰ ?

ਸੜ ਬਲ ਕੇ ਮੈਂ ਘਰੋਂ ਨਿਕਲਿਆ, ਗਿਆ ਯਾਰ ਦੀ ਹੱਟੀ

ਓਸ ਕਿਹਾ 'ਜਾਹ ਗੱਲੀਂ ਲਾ ਕੇ ਮੋਸ ਨਾ ਮੇਰੀ ਖੱਟੀ !'

ਪਗਵੱਟ ਮਿਰਾ ਭਰਾ ਸੀ, ਉਸ ਦੇ ਦਫ਼ਤਰ ਫੇਰ ਸਿਧਾਇਆ

ਉਸ ਨੇ ਕਿਹਾ 'ਵੇਹਲਿਆ ! ਮੇਰਾ ਵਕਤ ਖਾਣ ਕਿਉਂ ਆਇਆ ?

ਉਥੋਂ ਉਠ ਕੇ ਮੌਜੀ ਦਫ਼ਤਰ ਵਿਚ ਜਾ ਪਾਏ ਫੇਰੇ

'ਡੀਟਰ ਕਹੈ ਵੇਹਲਿਆਂ ਖਾਤਰ ਵਕਤ ਪਾਸ ਨਹਿ ਮੇਰੇ!'

ਹੋ ਹੈਰਾਨ ਚੁਫੇਰੇ ਫਿਰਿਆ ਘਰ ਘਰ ਚੱਕਰ ਲਾਇਆ

-੫੦-