ਸਮੱਗਰੀ 'ਤੇ ਜਾਓ

ਪੰਨਾ:ਬਾਦਸ਼ਾਹੀਆਂ.pdf/81

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫੇਰ ਕਦੀ ਨ ਖੇਡੀ ਹੋਲੀ, ਓਹ ਹੋਲੀ, ਹੋ-ਲੀ ਸੀ
ਲੋਕ ਆਖਦੇ 'ਹੋਲੀ ਹੈ' ਪਰ 'ਸੁਥਰਾ’ ਕਹਿੰਦਾ 'ਹੋਲੀ ਸੀ'

ਆਦਮ ਬੋ

ਸਾਡਾ ਇਕ ਗੁਆਂਢੀ ਬਾਬੂ, ਪੈਰ ਜਦੋਂ ਘਰ ਧਰਦਾ
'ਆਦਮ ਬੋ' 'ਆਦਮ ਬੋ' ਕਹਿੰਦਾ, ਫ਼ੂੰ ਫੂੰ ਫੂੰ ਫੂੰ ਕਰਦਾ
ਹਊਏ ਵਾਂਗੂੰ ਹਊ ਹਊ ਹਊ ਕਰ ਕੇ, ਸਭ ਨੂੰ ਘੂਰੇ ਤਾੜੇ
ਜੀਭ-ਦਾਤਰੀ ਤਿੱਖੇ-ਦੰਦੀ, ਟੱਬਰ ਦੇ ਦਿਲ ਪਾੜੇ
ਕੜਕੇ, ਭੁੜਕੇ, ਗਾਲਾਂ ਕੱਢੇ ਦਬਕਾਏ ਤੇ ਝਿੜਕੇ
ਚਿਣਗੀ ਕੋਲੇ ਵਾਂਗ ਪਟਾਕੇ ਮਾਰ ਮਾਰ ਕੇ ਤਿੜਕੇ
ਉਸ ਦੀ ਸ਼ਕਲ ਵੇਂਹਦਿਆਂ ਬੱਚੇ, ਸਹਿਮਣ, ਲੁਕ ਛਿਪ ਜਾਵਣ
ਹੋਵੇ ਦਫ਼ਾ ਘਰੋਂ ਜਦ ਬਾਬੂ, ਸਾਰੇ ਸ਼ੁਕਰ ਮਨਾਵਣ
ਇਕ ਦਿਨ ਉਸ ਦੀ ਵਹੁਟੀ ਛੋਟੇ ਬੱਚੇ ਤਾਈਂ ਪੜ੍ਹਾਂਦੀ
'ਊੜੇ ਐੜੇ' ਨਾਲ ਨਾਲ ਸ਼ੁਭ ਗੁਣ ਸੀ ਦਸਦੀ ਜਾਂਦੀ:-
'ਬੇਟਾ ! ਊੜਾ ਆਖੇ:-ਚੰਗਾ ਹੈ ਉਪਕਾਰ ਕਮਾਣਾ
'ਜਿਥੋਂ ਤੀਕਰ ਬਣੇ, 'ਯਤੀਮ' ਨੂੰ ਆਰਾਮ ਪੁਚਾਣਾ
ਤੇਰਾ ਹਾਣੀ ਲਾਲੂ ਭੀ ਹੈ, ਦੀਨ ਅਨਾਥ ਵਿਚਾਰਾ
ਪਿਤਾ ਓਸ ਦਾ ਮਰ ਚੁਕਾ ਹੈ, ਹੋਰ ਨ ਕੋਈ ਸਹਾਰਾ
'ਕੌਣ ਓਸ ਨੂੰ ਲਾਡ ਲਡਾਵੇ ? ਖੇਡਾਂ ਕੌਣ ਖਿਡਾਵੇ ?
‘ਕੌਣ ਓਸ ਨੂੰ ਪੈਸੇ ਦੇਵੇ ? ਕਿੱਥੋਂ ਖਰਚੇ ਖਾਵੇ ?
ਫਰਜ਼ ਤਿਰਾ ਹੈ ਕਦੀ ਕੁਝ, ਉਸ ਤੇ ਤਰਸ ਕਮਾਵੇਂ
'ਅਪਨੇ ਜੇਬ ਖਰਚ 'ਚੋਂ ਪੈਸੇ, ਉਸ ਨੂੰ ਭੀ ਖਰਚਾਵੇਂ !'
ਬੇਟੇ ਕਿਹਾ “ਝਾਈ ਜੀ ! ਕਿਉਂ ਨ ਪੂਰਾ ਪੁੰਨ ਕਮਾਈਏ ?
'ਬਾਬੂ ਹੀ ਚਾ ਉਸ ਨੂੰ ਦਈਏ, ਖ਼ੁਦ ਯਤੀਮ ਹੋ ਜਾਈਏ
ਝਿੜਕਾਂ ਝੰਬਾਂ ਤੋਂ ਸਾਡੀ ਵੀ ਹੋਵੇ ਜਾਨ ਸੁਖੱਲੀ
'ਲਾਲੂ ਦੀ ਭੀ ਹਟੇ ਯਤੀਮੀ, ਹੋਵੇ ਮੌਜ ਦੁਵੱਲੀ!'
ਮੈਂ ਸੁਣਿਆਂ ਤਾਂ ਬਾਬੂ ਜੀ ਨੂੰ ਹਸ ਹਸ ਪੀਪੂ ਕੀਤਾ:-

-੫੩-