ਪੰਨਾ:ਬਾਦਸ਼ਾਹੀਆਂ.pdf/85

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅੱਗੇ ਸ਼ਹਿਨਸ਼ਾਹ ਸੀ ਬੈਠਾ, ਉਸ ਨੇ ਕ੍ਰਿਪਾ ਕਰ ਕੇ
ਖ਼ਿਲਅਤ ਅਤੇ ਇਨਾਮ ਓਸ ਨੂੰ ਬਖਸ਼ੇ ਝੋਲੇ ਭਰਕੇ
ਨਾਲੇ ਅਵਧ ਦੇਸ ਦਾ ਉਸ ਨੂੰ ਚੁਕ ਬਣਾਇਆ
ਯਾਨੀ ਬਾਵਰਚੀ ਨੂੰ ਚਾ ਕੇ ਰਾਜ ਤਖਤ ਬਠਲਾਇਆ
ਧੰਨਵਾਦ ਕਰ ਕੇ ਬਾਵਰਚੀ ਵਾਪਸ ਘਰ ਨੂੰ ਮੁੜਿਆ
ਪਰ ਹੁਣ ਉਸ ਦੇ ਮਗਰ ਮਗਰ ਸੀ ਝੁੰਡ ਨੌਕਰਾਂ ਜੁੜਿਆ
ਨੱਚਣ ਟੱਪਣ ਦੌੜਨ ਦੀ ਥਾਂ ਹੁਣ ਉਹ ਹੌਲੀ ਚੱਲੇ
ਮਾਨੋ ਕੰਡੇ ਤੇਜ ਵਿਛੇ ਸਨ ਉਸ ਦੇ ਪੈਰਾਂ ਥੱਲੇ
ਓਹ ਸੋਹਣੀ ਨਹਿਰ ਫੇਰ ਜਦ ਰਸਤੇ ਦੇ ਵਿਚ ਆਈ
ਤਾਂ ਬਾਵਰਚੀ-ਬਾਦਸ਼ਾਹ ਤੋਂ ਛਾਲ ਨ ਗਈ ਲਗਾਈ
ਪੱਬਾਂ ਭਾਰ ਮਸਾਂ ਤੁਰ ਤੁਰ ਕੇ ਪਾਣੀ ਵਿਚ ਦੀ ਲੰਘਿਆ
ਦੇਖ ਹਾਲ ਇਹ ਮੁਗਲ ਸ਼ਹਿਨਸ਼ਾਹ ਮੁਸਕਾਇਆ ਤੇ ਖੰਘਿਆ
ਫੇਰ ਬੁਲਾ ਕੇ ਬਾਵਰਚੀ ਨੂੰ ਪੁਛਿਆ ਇਹ ਕੀ ਹੋਇਆ?
'ਹੁਣ ਤੈਥੋਂ ਨਹੀਂ ਟਪਿਆ ਜਾਂਦਾ ਇਹ ਨਿਕਾ ਜਿਹਾ ਟੋਇਆ ?
ਕਹਿਣ ਲਗਾ 'ਹੁਣ ਸਿਰ ਮੇਰੇ ਹੈ ਲੱਦੀ ਗਈ ਅਮੀਰੀ
'ਇਸ ਦਾ ਭਾਰ ਨਾ ਦੌੜਨ ਦੇਵੇ, ਪੈਰੀਂ ਪਈ ਜ਼ੰਜੀਰੀ !'
ਸਚ ਪੁਛੋ ਤਾਂ ਸਿਰਫ਼ ਬੋਝ ਹੈ, ਦੋਲਤ ਜ਼ਿੰਮੇਵਾਰੀ
'ਸੁਥਰਾ' ਜੋ ਇਸ ਭਾਰੇ ਖਾਲੀ, ਮੌਜ ਉਡਾਵੇ ਭਾਰੀ

ਖ਼ਾਲੀ ਖ਼ੀਸਾ

ਬੀਬਾ ! ਕੀ ਦਸਦਾ ਹੈਂ ਤੂੰ ਅਪਨੀ ਪਾਰਸਾਈ
ਭੁੱਖ-ਨੰਗ ਦੀ ਹੈ ਕਿਰਪਾ ਪੱਟੀ ਏ ਜਿਸ ਪੜ੍ਹਾਈ
ਪੀਂਦੇ ਅਸੀਂ ਤਾਂ ਹੈਸਾਂ ਭਰ ਭਰ ਕੇ, ਨਿਤ, ਉਧਾਰੀ
ਬਣ ਬੈਠੇ ਭਗਤ ਜਦ ਤੋਂ ਕੁਰਕੀ ਕਿਸੇ ਕਰਾਈ
ਓ ਲਹਿਣਦਾਰਾ ! ਤੇਰੀ ਹਸਤੀ ਕੀ ਗਾਲ ਕੱਢੇਂ ?
ਕਰੀਏ ਕੀ ? ਧੌਣ ਸਾਡੀ ਦੇਣੇ ਨੇ ਹੈ ਝੁਕਾਈ
ਜਦ ਭੁੜਕਦਾ ਸੀ ਪੈਸਾ, ਤਾਂ ਭੁੜਕਦਾ ਸੀ ਦਿਲ ਵੀ

-੫੭-