ਸਮੱਗਰੀ 'ਤੇ ਜਾਓ

ਪੰਨਾ:ਬਾਦਸ਼ਾਹੀਆਂ.pdf/87

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੋਚ ਸੋਚ ਕੇ ਪੰਜ ਸਤ ਸਾਧੂ ਰਾਜੇ ਨੇ ਸਦਵਾਏ
ਏਸ ਮਾਮਲੇ ਦੇ ਖੋਜਣ ਦੇ ਫਰਜ਼ ਉਨ੍ਹਾਂ ਨੂੰ ਲਾਏ
ਪੂਰੀ ਖੋਜ ਉਨ੍ਹਾਂ ਨੇ ਕਰ ਕੇ ਸਿੱਟਾ ਇਹ ਦਿਖਲਾਇਆ
ਉਸ ਸਾਧੂ ਨੇ ਉਸ ਦਿਨ ਭੋਜਨ ਚੋਰੀ ਦਾ ਸੀ ਪਾਇਆ
ਇਕ ਜ਼ਰਗਰ ਨੇ ਗਾਹਕ ਕਿਸੇ ਦਾ ਸੋਨਾ ਚੋਰੀ ਕੀਤਾ
ਯਾਨੀ ਖ਼ੂਨ ਵਿਚਾਰੇ ਦਾ ਸੀ ਨਾਲ ਚਾਲਾਕੀ ਪੀਤਾ
ਓਹ ਸੁਨਿਆਰਾ ਰਾਜ-ਦ੍ਰੋਹ ਵਿਚ ਹੱਥ ਪੁਲਸ ਦੇ ਆਇਆ
ਜਿਸ ਨੇ ਉਸ ਦਾ ਮਾਲ ਜ਼ਬਤ ਕਰ ਰਾਜੇ ਦੇ ਘਰ ਪਾਇਆ
ਓਸ ਮਾਲ ਦਾ ਆਟਾ, ਘੀ ਤੇ ਲਕੜੀ ਲੂਣ ਲਿਆ ਕੇ
ਰਾਜ ਮਹਿਲ ਵਿਚ ਖਾਣਾ ਪੱਕਿਆ ਛੱਤੀ ਭਾਂਤ ਬਣਾ ਕੇ
ਰਾਜ-ਗੁਰੂ ਨੇ ਰਾਜ ਮਹਿਲ ਵਿਚ, ਓਹ ਭੋਜਨ ਸੀ ਪਾਇਆ
ਮਨ ਮਲੀਨ ਝਟ ਉਸ ਦਾ ਹੋਇਆ, ਤਾਂ ਉਸ ਹਾਰ ਚੁਰਾਇਆ
ਇਸੇ ਲਈ ਸਨ ਗੁਰੂ ਨਾਨਕ ਨੇ, ਅੰਨ ਨਿਚੋੜ ਦਿਖਾਏ
ਇਕ ’ਚੋਂ ਦੁੱਧ, ਦੁਏ ’ਚੋਂ ਲਹੂ, ਕਢ ਕੇ ਸਬਕ ਪੜ੍ਹਾਏ
ਅੰਨ ਪਾਪ ਦਾ ਖਾ ਖਾ ਬੰਦਾ, ਪਾਪ ’ਚ ਡੁਬਦਾ ਜਾਵੇ
'ਸੁਥਰਾ' ਲੁਕਮਾ ਖਾਇ ਆਤਮਾ, 'ਸੁਥਰਾ' ਹੋ ਸੁਖ ਪਾਵੇ

ਅਸ਼ਰਫ਼ ਕਿ ਰਜ਼ੀਲ?

ਇਕ ਕਊਏ ਨੇ, ਦੇਖ ਮਨੁਖ ਨੂੰ, ਨਕ ਵਟ, ਤਾਨ੍ਹਾ ਲਾਇਆ:-
'ਅਸ਼ਰਫ਼ ਮਖ਼ਲੂਕਾਤ’ ਨਾਮ ਤੂੰ ਅਪਨਾ ਕਿਵੇਂ ਰਖਾਇਆ ?
ਤੇਰਾ ਨਾਮ 'ਰਜ਼ੀਉਲ ਮਖਖ਼ਲੂਕਾਤ' ਹੋਵਣਾ ਚਾਹੀਏ
'ਆ ਖਾਂ ਜ਼ਰਾ ਤਿਰੇ ਗੁਣ ਗਿਣ ਕੇ ਤੇਰੀ ਆਕੜ ਲਾਹੀਏ
'ਅਕਲ ਵਿਚ ਹੈ ਤੈਥੋਂ ਵਧ ਕੇ ਇਕ ਨਿੱਕਾ ਜਿਹਾ ਕਊਆ
'ਖ਼ੌਫ਼ਨਾਕ ਹੈ ਤੈਥੋਂ ਬਹੁਤਾ ਇਕ ਬੇ-ਹਸਤੀ ਹਊਆ
'ਜ਼ੋਰ ਵਿਚ ਇਕ ਸ਼ੇਰ ਜੰਗਲੀ ਤੈਨੂੰ ਪਿਛੇ ਸੁਟੇ
'ਦੌੜਨ ਵਿਚ ਘੋੜਿਆਂ ਅਗੇ ਮਾਣ ਤਿਰਾ ਸਭ ਟੁਟੇ
'ਚੁਸਤੀ ਵਿਚ ਇਕ ਬੰਦਰ ਅਗੇ ਕੀ ਹੈ ਤੇਰੀ ਹਸਤੀ?

-੫੯-