ਸਮੱਗਰੀ 'ਤੇ ਜਾਓ

ਪੰਨਾ:ਬਾਦਸ਼ਾਹੀਆਂ.pdf/88

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਾਥੀ ਅਗੇ ਭੁਲੇ ਤੈਨੂੰ ਅਪਨੀ ਦੇਹ ਦੀ ਮਸਤੀ
'ਸੁੰਦਰਤਾ ਵਿਚ ਮੋਰ ਮਾਮੂਲੀ ਤੈਨੂੰ ਪਿਆ ਸ਼ਰਮਾਵੇ
'ਰਾਗ-ਰਾਗਣੀ ਗਾ ਕੇ ਬੁਲਬੁਲ ਤੈਨੂੰ ਬੁਤ ਬਣਾਵੇ
'ਗਿਟ ਮਿਟ ਗੱਲਾਂ ਕਰਨ ਵਿਚ ਹੈ ਤੈਥੋਂ ਵਧ ਕੇ ਤੋਤਾ
'ਕੰਮ ਕਰਨ ਤੇ ਭਾਰ ਢੋਣ ਵਿਚ ਤੈਥੋਂ ਤਕੜਾ ਖੋਤਾ
'ਹਿੰਮਤ ਵਿਚ ਪ੍ਰੋਫੈਸਰ ਕੀੜੀ ਤੈਨੂੰ ਸਬਕ ਸਿਖਾਂਦੀ
ਕੰਡੇ ਖਾ ਕੇ ਦੁਧ ਦੇਣ ਦੀ ਬਕਰੀ ਜਾਚ ਸਿਖਾਂਦੀ
'ਲੱਖ ਜਤਨ ਕਰ ਮਸਾਂ ਤਰੇਂ ਤੂੰ, ਤਰੇ ਸੁਤੇ ਹੀ ਮੱਛੀ
'ਤਿਰੇ ਹਵਾਈ ਜਹਾਜ਼ ਨਾਲੋਂ ਘੁੱਗੀ ਉਡੇ ਹੱਛੀ
'ਇੰਜੀਨੀਅਰੀ ਮਾਤ ਹੈ ਤੇਰੀ ਬਿਜੜੇ ਦੇ ਘਰ ਅੱਗੇ
'ਇਸ਼ਕ ਵਿਚ ਵਧ ਜਾਵੇ ਭੰਬਟ ਜਦ ਦੀਵੇ ਸੰਗ ਲੱਗੇ
'ਕੁੱਲ ਜਾਨਵਰ ਜੀਂਵਦਿਆਂ ਤੇ ਮਰ ਕੇ ਵੀ ਕੰਮ ਆਵਣ
'ਐਪਰ ਤੇਰੇ ਹਡ ਚੰਮ ਜਗ ਨੂੰ ਕੋਈ ਨਾ ਲਾਭ ਪੁਚਾਵਣ
'ਕਿਸ ਕਾਰਨ ਤੂੰ 'ਅਸ਼ਰਫ਼ ਮਖ਼ਲੂਕਾਤ' ਬਣੇਂ, ਖੁਸ਼ ਹੋਵੇਂ ?
'ਕਿਉਂ ਨਾ ਨਾਮ ‘ਰਜ਼ੀਉਲ ਮਖ਼ਲੂਕਾਤ’ ਰਖੇਂ ਤੇ ਰੋਵੇਂ ?
ਹੋਰ ਨ ਗੁਣ ਤੂੰ ਸਿਖਿਆ ਕੋਈ ਮਕਰ ਢਿਡ ਵਿਚ ਪਾਇਆ
'ਇਸੇ ਸ਼ੋਰ ਤੇ ਸਾਰਾ ਜਗ ਤੂੰ ਉਂਗਲ ਨਾਲ ਨਚਾਇਆ?'
ਉੱਤਰ ਕੁਝ ਨ ਆਇਆ ਨਰ ਨੂੰ, ਫੜ ਬੰਦੂਕ ਚਲਾਈ
ਕਾਂ ਉੱਡਿਆ, ਗੋਲੀ ਗਈ ਖਾਲੀ 'ਸੁਥਰੇ' ਤੌੜੀ ਲਾਈ

ਹਾਇ ! ਜਾਨ ਪਿਆਰੀ !

ਇਕ ਵਸਨੀਕ ਸਕਾਟਲੈਂਡ ਦਾ, ਤੰਗ ਬਹੁਤ ਹੀ ਹੋਇਆ,
ਭੁਖ, ਨੰਗ, ਕੰਗਾਲੀ ਹਥੋਂ ਸੜ ਕੇ ਡਾਢਾ ਰੋਇਆ
ਅੱਤ ਗ਼ਰੀਬੀ, ਟੱਬਰ ਬਹੁਤਾ, ਨਾਲੇ ਘਰ ਬੀਮਾਰੀ
ਲਹਿਣਦਾਰ ਧਮਕਾਵਣ ਬਾਹਰ, ਘਰ ਵਿਚ ਗਿਰੀਆਜ਼ਾਰੀ
ਨਾ ਲੱਭੇ ਰੁਜ਼ਗਾਰ ਕਿਤੇ ਭੀ, ਕਰਜ਼ਾ ਕੋਈ ਨਾ ਦੇਵੇ
ਵਹੁਟੀ ਬੱਚੇ ਰੋਗੀ ਤੜਫਣ, ਕਿਥੋਂ ਦਾਰੂ ਲੇਵੇ ?

-੬੦-