ਕੋਈ ਕਹੇ 'ਸ਼ੇਰ' ਸਮ ਗੱਜ ਕੇ ਕਢ ਕਲੇਜਾ ਖਾਈਏ
'ਬਾਂਦਰ' ਵਾਂਗ ਚਾਲਾਕੀ ਹੋਵੇ, ਬਗਲੇ ਵਾਂਗ ਸਮਾਧਾਂ
'ਕਊਏ' ਵਰਗੀ ਤਾੜ ਚੁਫੇਰੇ ਰੱਖੇ ਦੂਰ ਵਿਆਧਾਂ
'ਮੱਖੀ' ਵਾਗੂੰ ਭਿਣ ਭਿਣ ਕਰ ਕੇ ਖਹਿੜਾ ਕੋਈ ਨ ਛੱਡੇ
'ਸੱਪ' ਵਾਂਗ ਦੁੱਧ ਪੀ ਕੇ ਭੀ ਚਾ ਦੰਦ ਜ਼ਹਿਰ ਦੇ ਗੱਡੇ
'ਮੁਰਗੇ' ਵਾਂਗੂੰ ਸਿਰ ਅਕੜਾ ਕੇ, ਪੈਲ 'ਮੋਰ' ਸਮ ਪਾਵੇ
'ਹਾਥੀ' ਵਾਂਗੂੰ ਮਸਤ ਚਲੇ ਤੇ 'ਬੁਲਬੁਲ' ਵਾਂਗੂੰ ਗਾਵੇ
ਡੰਗ ਚਲਾਵੇ 'ਬਿੱਛੂ' ਵਾਂਗੂੰ, ਖੂਨ ‘ਜੋਕ’ ਸਮ ਚੂਸੇ
ਯਾਨੀ ਆਪ ਸਦਾ ਸੁਖ ਪਾਵੇ, ਹੋਰਾਂ ਦੇ ਦਿਲ ਲੂਸੇ
ਸਭ ਕੁਝ ਸੁਣ ਕੇ ਮੈਂ ਪਿਆ ਹੱਸਾਂ, ਦੇਖੋ ਪੁਰਸ਼ ਸਿਆਣੇ
ਜਾਨਵਰਾਂ ਤੋਂ 'ਨੀਤੀ’ ਮੰਗ ਕੇ ਸੁਖ ਚਾਹੁਣ ਮਨ ਭਾਣੇ
ਧਰਤੀ ਦੇ ਸਰਦਾਰ, ਪਏ ਉਸਤਾਦ ਜਨੌਰ ਬਨਾਵਣ
ਦਸ 'ਸੁਥਰੇ' ਉਸਤਾਦ-ਸ਼ਗਿਰਦੋਂ ਚੰਗੇ ਕੌਣ ਸਦਾਵਣ
ਸਭ ਤੋਂ ਪਿਆਰੀ ਚੀਜ਼
ਅਕਬਰ ਸ਼ਾਹ ਬੇਗਮ ਸੰਗ ਲੜਿਆ,ਕਿਹਾ, ਨਿਕਲ ਜਾਹ ਮਹਿਲੋਂ
'ਨਜ਼ਰ ਬੰਦੀ ਦੇ ਘਰ ਵਿਚ ਜਾ ਰਹੁ, ਦਿਨ ਚੜ੍ਹਦੇ ਤੋਂ ਪਹਿਲੋਂ
'ਏਹ ਭੀ ਤੈਨੂੰ ਦਿਆਂ ਇਜਾਜ਼ਤ, ਜੋ ਸ਼ੈ ਸਭ ਤੋਂ ਪਿਆਰੀ
ਓਹ ਭੀ ਬੇਸ਼ਕ ਨਾਲ ਆਪਣੇ, ਲੈ ਜਾਹ ਜਾਂਦੀ ਵਾਰੀ'
ਬੇਗ਼ਮ ਕਿਹਾ 'ਗਲਾਸ ਅਖ਼ੀਰੀ, ਸ਼ਰਬਤ ਦਾ ਪੀ ਜਾਓ
'ਤੜਕਸਾਰ ਮੈਂ ਚਲੀ ਜਾਵਸਾਂ, ਜਿਵੇਂ ਤੁਸੀਂ ਫ਼ੁਰਮਾਓ ।'
ਸ਼ਰਬਤ ਵਿਚ ਸੀ ਦਵਾ ਬਿਹੋਸ਼ੀ, ਉਸ ਨੇ ਸੁਰਤ ਭਲਾਈ
ਬੇਗ਼ਮ ਪਾ ਕੇ ਡੋਲੀ ਸ਼ਾਹ ਨੂੰ ਬੰਦੀ ਘਰ ਲੈ ਆਈ
ਆਈ ਹੋਸ਼, ਤਾਂ ਕਾਰਨ ਪੁਛਿਆ, ਦੇ ਕੇ ਝਿੜਕ ਕਰਾਰੀ
ਆਖਣ ਲਗੀ 'ਤੁਸੀਂ ਹੀ ਸਭ ਤੋਂ ਮੇਰੀ ਸ਼ੈ ਹੋ ਪਿਆਰੀ !'
ਉਛਲ ਪਿਆ ਅਕਬਰ ਖੁਸ਼ ਹੋ ਕੇ, ਗੁੱਸਾ-ਗਿਲਾ ਭੁਲਾਇਆ
ਅਗੋਂ ਲਈ ਉਸੇ ਦਾ ਬਣਿਆ, ਪ੍ਰੇਮ-ਫੰਧ ਵਿਚ ਆਇਆ
-੬੨-