ਪੰਨਾ:ਬਾਦਸ਼ਾਹੀਆਂ.pdf/92

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੁਲ ਵਜ਼ੀਰਾਂ ਉੱਤੇ ਰਾਜਾ ਡਾਢਾ ਖਿਝਿਆ, ਰਿਸਿਆ
ਆਖ਼ਰ ਇਕ ਗ਼ਰੀਬ ਕਵੀ ਨੇ ਉਹ ਘੁੰਡੀ ਫੜ ਲੀਤੀ,
ਜਿਸ ਦੇ ਬਦਲੇ ਰਾਜੇ ਉਸ ਨੂੰ ਪੇਸ਼ ਵਜ਼ਾਰਤ ਕੀਤੀ
ਇਕ ਪੁਤਲੀ ਦੇ ਇਕ ਕੰਨੋਂ ਸੀ ਦੂਜੇ ਕੰਨ ਤਕ ਮੋਰੀ,
ਇਧਰ ਫੂਕ ਮਾਰੋ ਤਾਂ ਉਧਰੋਂ ਨਿਕਲ ਜਾਏ ਝਟ ਕੋਰੀ
ਦੂਜੀ ਦੇ ਕੰਨ ਵਿਚ ਜੇ ਫੂਕੋ, ਫੂਕ ਢਿਡ ਵਿਚ ਰਹਿੰਦੀ,
ਯਾਨੀ ਲੱਖਾਂ ਸੁਣ ਕੇ ਗੱਲਾਂ ਕਿਸੇ ਤਾਈਂ ਨਾ ਕਹਿੰਦੀ
ਪਹਿਲੀ ਪੁਤਲੀ ਵਰਗੀ ਨਾਰੀ, ਪਾਸੋਂ ਰੱਬ ਬਚਾਵੇ,
ਦੂਜੀ ਪੁਤਲੀ ਉਤੇ 'ਸੁਥਰੇ' ਸਦਕੇ ਦੁਨੀਆਂ ਜਾਵੇ

ਆਦਮ ਖੋਰ

ਇਕ ਕਰੋੜ ਪਤੀ ਵਿਉਪਾਰੀ ਵੇਹਲਾ ਚੁਗਦਾ, ਚਰਦਾ
ਅਫ਼ਰੀਕਾ ਦੇ ਜੰਗਲ ਪਹੁੰਚਾ ਸੈਲ ਸਪੱਟੇ ਕਰਦਾ
ਆਦਮ ਖ਼ੋਰਾਂ ਦੇ ਰਾਜੇ ਨੂੰ, ਮਿਲ ਕੇ ਨੱਕ ਉਸ ਵੱਟਿਆ
ਨੰਗ-ਮਨੰਗੇ ਵਹਿਸ਼ੀ ਨੂੰ ਨਾ ਟਿਚਕਰ ਕਰਨੋਂ ਹਟਿਆ-
ਪਰ੍ਹੇ ਰਹੀਂ ਨਾ ਛੋਹੀਂ ਮੈਨੂੰ, ਵਹਿਸ਼ੀ ਆਦਮ ਖ਼ੋਰਾ,
'ਮਾਣਸ ਨੂੰ ਖਾ ਜਾਏ ਮਾਣਸ, ਸ਼ਰਮ ਨਾ ਆਵੇ ਭੋਰਾ ?
ਹਸ ਕੇ ਕਿਹਾ ਓਸ ਨੇ ਬੇਸ਼ਕ, ਅਸੀਂ ਆਦਮੀ ਖਾਈਏ
'ਭੁਖਾਂ ਵਿਚ ਜੇ ਮਿਲੇ ਆਦਮੀ, ਉਸ ਨੂੰ ਮਾਰ ਮੁਕਾਈਏ
ਐਪਰ ਤੁਸੀਂ ਸੁਣਾਓ ਅਪਨੀ, ਸ਼ਰਮ ਜ਼ਰਾ ਨਹੀਂ ਕਰਦੇ ?
'ਆਦਮ-ਲਹੂ' ਚੂਸ ਚੂਸ ਕੇ ਪੇਟ ਦਾ ਹੋ ਭਰਦੇ ?
ਜਿਉਂ ਜਿਉਂ ਖ਼ੂਨ ਜ਼ਿਆਦਾ ਪੀਓ, ਤਿਉਂ ਤਿਉਂ ਤਿ੍ਰਸ਼ਨਾਂ ਭੜਕੇ,
'ਰੱਜ ਕੇ ਕਦੀ ਬਸ ਨਹੀਂ ਕਰਦੇ, ਲੱਗੇ ਰਹਿੰਦੇ ਤੜਕੇ
‘ਸੱਜਣਾਂ, ਮਿਤ੍ਰਾਂ, ਸਾਕਾਂ, ਗਾਹਕਾਂ, ਸਭ ਦਾ ਖੂਨ ਨਚੋੜੋ
'ਮਿੱਝ, ਮਜੂਰ-ਨੌਕਰਾਂ ਦੀ ਕਢ, ਮਾਇਆ ਬੰਕੀਂ ਜੋੜੋ
'ਅਸੀਂ ਤਾਂ ਵਹਿਸ਼ੀ ਹਾਂ, ਇਸ ਕਾਰਨ ਮਾਰ ਆਦਮੀ ਖਾਂਦੇ
'ਤੁਸੀਂ ਮੁਹੱਜ਼ਬ ਹੋ ਕੇ ਕੀਕਰ ਆਦਮ-ਲਹੂ ਪਚਾਂਦੇ ?

-੬੪-