ਸਮੱਗਰੀ 'ਤੇ ਜਾਓ

ਪੰਨਾ:ਬਾਦਸ਼ਾਹੀਆਂ.pdf/93

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

'ਜਿਸ ਨੂੰ ਅਸੀਂ ਮਾਰੀਏ, ਉਸ ਦਾ ਝੱਟ ਸਿਆਪਾ ਮੁਕੇ
'ਰੱਤ, ਬਿਕਾਰ ਤੁਹਾਡੇ ਦੀ ਪਰ ਵਰਿਹਾਂ ਬੱਧੀ ਸੁਕੇ
'ਜਿਉਂ ਜਿਉਂ ਹੋਏ ਨਵੀਂ ਰਤ ਪੈਦਾ, ਤੁਸੀਂ ਚੱਟਦੇ ਜਾਂਦੇ
'ਨਾਲ ਸੁਆਦਾਂ ਰੋਜ਼ ਨਵੇਂ ਸਿਰ ਤੁਸੀਂ ਓਸ ਨੂੰ ਖਾਂਦੇ
'ਆਪੇ ਦੱਸੋ ਕਿਸ ਦੇ ਵਿਚ ਹੈ, ਵੱਧ ਬਿਤਰਸੀ ਮਾਦਾ ?
ਸੋਚ ‘ਸੁਥਰਿਆ' ਕੌਣ ਦੁਹਾਂ 'ਚੋਂ ਨਫ਼ਰਤ ਲਾਇਕ ਜ਼੍ਯਾਦਾ?'


ਪੇਟ ਦੀ ਖ਼ਾਤਰ

ਕਿਹਾ 'ਸੁਥਰੇ' ਨੂੰ ਟਿਚਕਰ ਨਾਲ,ਇਕ ਵਿਗੜੇ ਮਖੌਲੀ ਨੇ-
'ਸ਼ਰਮ ਨਹੀਂ ਆਉਂਦੀ? ਡੰਡੇ ਵਜਾਵੇਂ ਪੇਟ ਦੀ ਖ਼ਾਤਰ ?'
'ਕਿਵੇਂ 'ਸੁਥਰਾ ਜੀ' ਗਲ ਝਲਦੇ? ਭੁੜਕਕੇ, ਹੱਸਕੇ ਬੋਲੇ-
‘ਸਜਨ ਸਾਰਾ ਜਗਤ ਨੱਚ-ਨਚਾਵੇ, ਪੇਟ ਦੀ ਖ਼ਾਤਰ
'ਤਿਰਾ ਭਾਈਆ ਤਪੜਘਸੀਆ ਸੁਬ੍ਹਾ ਤੋਂ ਰਾਤ ਅੱਧੀ ਤਕ,
'ਪਕੜ ਕੇ ਤੱਕੜੀ ਠੂੰਗੇ ਲਗਾਵੇ ਪੇਟ ਦੀ ਖ਼ਾਤਰ
ਤਿਰਾ ਮਾਸੜ ਕੋਈ ਬਹਿ ਬਹਿ ਕੇ ਕੁਰਸੀ ਤੇ ਵਕੀਲੀ ਦੀ
'ਕਾਨੂੰਨੀ ਤੇ ਨਿਰਭੈ ਹੋ, ਚਲਾਵੇ, ਪੇਟ ਦੀ ਖ਼ਾਤਰ
ਤਿਰਾ ਮਾਮਾ ਕੋਈ ਬਣ ਸਾਧ, ਗੋਗੜ ਲਿਸ਼ਕਦੀ ਦਸ ਕੇ
'ਅਕਲ ਤੋਂ ਸੱਖਣੇ ਲੋਕਾਂ ਨੂੰ ਖਾਵੇ, ਪੇਟ ਦੀ ਖ਼ਾਤਰ
'ਨਹੀਂ ਰਬ ਦਾ ਵੀ ਢਿਡ ਭਰਦਾ,ਤਮਾਸ਼ੇ ਜਗਤ ਦੇ ਬਾਝੋਂ
'ਪਿਆ ਰਚਨਾ ਰਚਾਵੇ ਤੇ ਮਿਟਾਵੇ, ਪੇਟ ਦੀ ਖ਼ਾਤਰ
'ਦਿਖਾ ਖਾਂ ਵਿਸ਼ਵ ਵਿਚ ਮੈਨੂੰ, ਕੋਈ ਜ਼ੱਰਾ, ਕੋਈ ਬੰਦਾ,
'ਜੋ ਨਾ ਤੜਫੇ, ਤੇ ਨਾ ਸੋਚਾਂ ਦੁੜਾਂਦੇ, ਪੇਟ ਦੀ ਖ਼ਾਤਰ
'ਨਹੀਂ ਹੈ ਐਬ ਢਿਡ ਭਰਨਾ, ਵਜਾ ਡੰਡੇ, ਹਸਾ ਜਗ ਨੂੰ,
ਤੇਰੇ ਜਿਹੇ ਪਾਪ ਨਾ ਅੱਲਾ ਕਰਾਵੇ, ਪੇਟ ਦੀ ਖ਼ਾਤਰ।'


ਉਲਟੀ ਤ੍ਰੱਕੀ

ਚਾਈਂ ਚਾਈਂ ਵਿਆਹ ਕਰਾ ਕੇ ਬਾਬੂ ਦਫਤਰ ਆਯਾ

-੬੫-